ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਨਾਇਰਾ ਫ਼ਾਊਾਡੇਸ਼ਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਚੈਸ ਬੋਰਡ ਵੰਡੇ

Ad Position 21
No active advertisement
ਅਜੀਤ ਡੈਸਕ 25-12-2025
ਫ਼ਰੀਦਕੋਟ, 24 ਦਸੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਪ੍ਰਾਇਮਰੀ ਸਕੂਲ ਢੀਮਾਂ ਵਾਲੀ ਦੇੇ ਵਿਹੜੇ 'ਚ ਬੇਟੀ ਨਾਇਰਾ ਕਥੂਰੀਆ ਅੰਤਰਰਾਸ਼ਟਰੀ ਚੈਸ ਪਲੇਅਰ ਦੇ ਜਨਮ ਦਿਨ ਦੀ ਖ਼ੁਸ਼ੀ 'ਚ ਚੈਸ ਖੇਡ ਨੂੰ ਪ੍ਰਮੋਟ ਕਰਨ ਲਈ ਪੰਜਾਬ ਸਟੇਟ ਚੈਸ ਐਸੋਸੀਏਸ਼ਨ ਦੇ ਪ੍ਰਧਾਨ ਅੰਕੁਸ਼ ਕਥੂਰੀਆ, ਤਮੰਨਾ ਕਥੂਰੀਆ ਚੇਅਰਪਰਸਨ ਵੂਮੈਨ ਸੈਲ ਕਮੇਟੀ, ਸ਼ਿੰਦਰਪਾਲ ਕੌਰ ਜ਼ਿਲ੍ਹਾ ਚੈਸ ਐਸੋਸੀਏਸ਼ਨ ਫ਼ਰੀਦਕੋਟ ਦੇ ਸੈਕਟਰੀ ਤੇ ਸ਼ਮਿੰਦਰ ਸਿੰਘ ਮਾਨ ਈ.ਆਰ. ਟੀ.ਓ ਮੋਗਾ ਤੇ ਜ਼ਿਲ੍ਹਾ ਚੈਸ ਪ੍ਰਧਾਨ ਨੇ ਪ੍ਰਾਇਮਰੀ ਵਿੰਗ ਤੋਂ ਸੀਨੀਅਰ ਵਿੰਗ ਦੇ ਸਰਕਾਰੀ ਪ੍ਰਾਇਮਰੀ ਸਕੂਲ ਢੀਮਾਂ ਵਾਲੀ, ਸਰਕਾਰੀ ਹਾਈ ਸਕੂਲ ਢੀਮਾਂ ਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਦਾਨਾ ਰੋਮਾਣਾ ਅਤੇ ਸਰਕਾਰੀ ਮਿਡਲ ਸਕੂਲ ਦਾਨਾ ਰੋਮਾਣਾ ਦੇ ਬੱਚਿਆਂ ਨੂੰ ਚੈਸ ਬੋਰਡ ਵੰਡ ਕੇ ਜਨਮ ਦਿਨ ਮਨਾਇਆ | ਇਸ ਮੌਕੇ ਸ਼ਮਿੰਦਰ ਸਿੰਘ ਮਾਨ ਏ.ਆਰ. ਟੀ.ਓ. ਵਲੋਂ ਬੱਚਿਆਂ ਨੂੰ ਚੈਸ ਖੇਡ ਬਾਰੇ ਉਤਸ਼ਾਹਿਤ ਕਰਨ ਲਈ ਪ੍ਰੇਰਿਆ ਗਿਆ ਤੇ ਸਟੇਟ ਪ੍ਰਧਾਨ ਅੰਕੁਸ਼ ਕਥੂਰੀਆਂ ਵਲੋਂ ਚੈਸ ਖੇਡ ਦੇ ਮੁੱਢਲੇ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ | ਇਸ ਮੌਕੇ ਰਵਿੰਦਰ ਸਿੰਘ ਹੈਡ ਮਾਸਟਰ, ਸੁਖਜੀਵਨ ਸਿੰਘ ਢਿੱਲੋਂ, ਜਸਵੀਰ ਸਿੰਘ ਢੀਮਾਂ ਵਾਲੀ, ਮੁਕੇਸ਼ ਸੇਠੀ (ਚੈਸ ਕੋਚ), ਗੁਰਜੀਤ ਸਿੰਘ ਸਰਪੰਚ ਢੀਮਾਂ ਵਾਲੀ, ਸੁਖਵਿੰਦਰ ਸਿੰਘ ਸਹੋਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਸਿੰਘ ਸੰਮੀ ਰੰਧਾਵਾ ਭਗਤੂਆਣਾ ਕਿਸਾਨ ਕਾਂਗਰਸ ਪੰਜਾਬ ਦੇ ਜਰਨਲ ਸਕੱਤਰ ਨਿਯੁਕਤ ਅਗਲੀ ਖ਼ਬਰ ਮਨਤਾਰ ਸਿੰਘ ਬਰਾੜ ਨੇ ਸਾਬਕਾ ਸਰਪੰਚ ਗੁਰਮੀਤ ਸਿੰਘ ਬਰਾੜ ਨਾਲ ਦੁੱਖ ਸਾਂਝਾ ਕੀਤਾ
Ad Position 24
No active advertisement