ਜੈਤੋ, 24 ਦਸੰਬਰ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਿਸਾਨ ਵਿੰਗ ਦੇ ਚੇਅਰਮੈਨ ਕਿਰਨਜੀਤ ਸਿੰਘ ਸੰਧੂ ਮਿੱਠਾ ਵਲੋਂ ਵਿੰਗ ਦਾ ਵਿਸਥਾਰ ਕਰਦਿਆਂ ਪਿੰਡ ਭਗਤੂਆਣਾ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਸੰਮੀ ਰੰਧਾਵਾ ਨੂੰ ਕਿਸਾਨ ਕਾਂਗਰਸ ਪੰਜਾਬ ਦੇ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਨਿਯੁਕਤੀ 'ਤੇ ਸੰਮੀ ਰੰਧਾਵਾ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਚੇਅਰਮੈਨ ਕਿਰਨਜੀਤ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਸਾਬਕਾ ਵਿਧਾਇਕ ਅਜੈਪਾਲ ਸਿੰਘ ਸੰਧੂ, ਰਾਜਵਿੰਦਰ ਸਿੰਘ ਪੱਪੂ ਸਿਮਰੇਵਾਲਾ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ | ਇਸ ਨਿਯੁਕਤੀ 'ਤੇ ਸੀਨੀਅਰ ਆਗੂ ਪਵਨ ਗੋਇਲ, ਸੀਨੀਅਰ ਆਗੂ ਸੂਰਜ ਭਰਦਵਾਜ, ਸਿਕੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਸੀਨੀਅਰ ਆਗੂ ਮੇਹਰ ਸਿੰਘ ਕਰੀਰਵਾਲੀ, ਮਨਵੀਰ ਸਿੰਘ ਬੱਬੂ ਬਰਾੜ ਦੇਵਿੰਦਰਬੀਰ ਸਿੰਘ ਪੱਪੂ ਬਰਾੜ ਮੱਤਾ, ਸੁਖਪਾਲ ਸਿੰਘ ਪਾਲੀ ਕੋਠੇ ਮਹਾਲਾ ਸਿੰਘ ਵਾਲਾ, ਹਰਜੀਤ ਸਿੰਘ ਬਿਸ਼ਨੰਦੀ, ਬਲਦੇਵ ਸਿੰਘ ਬਰਾੜ ਰੋੜੀਕਪੂਰਾ, ਅੰਮਿ੍ਤਪਾਲ ਸਿੰਘ ਬਰਾੜ ਰੋੜੀਕਪੂਰਾ, ਹਰਭਗਵਾਨ ਸਿੰਘ ਬਰਾੜ ਕਰੀਰਵਾਲੀ, ਲਖਵਿੰਦਰ ਸਿੰਘ ਸੂਰਘੂਰੀ, ਬਲਾਕ ਪ੍ਰਧਾਨ ਪ੍ਰਭਜੀਤ ਸਿੰਘ ਕੂਕਾ, ਟੋਨੀ ਡੋਡ, ਰਮਨਦੀਪ ਸਿੰਘ ਪ੍ਰਧਾਨ ਯੂਥ ਕਾਂਗਰਸ ਜੈਤੋ, ਸੰਦੀਪ ਸਿੰਘ ਰੋਮਾਣਾ ਮੀਤ ਪ੍ਰਧਾਨ ਯੂਥ ਕਾਂਗਰਸ ਫ਼ਰੀਦਕੋਟ, ਹਰਭਗਵਾਨ ਸਿੰਘ ਕਰੀਰਵਾਲ, ਬਹਾਦਰ ਸਿੰਘ ਚੈਨਾ ਅਤੇ ਗੁਰਬਾਜ਼ ਸਿੰਘ ਆਦਿ ਨੇ ਜਸਵਿੰਦਰ ਸਿੰਘ ਸੰਮੀ ਰੰਧਾਵਾ ਭਗਤੂਆਣਾ ਨੂੰ ਵਧਾਈ ਦਿੱਤੀ |