ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਕੂਲ ਚੇਅਰਮੈਨ ਵਲੋਂ ਬਦਸਲੂਕੀ 'ਤੇ ਅਧਿਆਪਕਾਂ ਵਲੋਂ ਸਮੂਹਿਕ ਅਸਤੀਫ਼ੇ ਦਾ ਮਾਮਲਾ

Ad Position 21
No active advertisement
ਅਜੀਤ ਡੈਸਕ 25-12-2025
ਮੰਡੀ ਕਿੱਲਿਆਂਵਾਲੀ, 24 ਦਸੰਬਰ (ਇਕਬਾਲ ਸਿੰਘ ਸ਼ਾਂਤ)-ਬਾਬਾ ਫ਼ਰੀਦ ਪਬਲਿਕ ਸਕੂਲ ਪਿੰਡ ਕਿਲਿਆਂਵਾਲੀ ਦੇ ਚੇਅਰਮੈਨ ਖਿਲਾਫ਼ ਮਹਿਲਾ ਅਧਿਆਪਕਾਂ ਨਾਲ ਕਥਿਤ ਬਦਸਲੂਕੀ ਤੇ ਜ਼ਬਰੀ ਅਸਤੀਫ਼ੇ ਲਿਖਵਾਉਣ ਦੇ ਮਾਮਲੇ 'ਚ ਸਿੱਖਿਆ ਵਿਭਾਗ ਦੀ ਪੜਤਾਲ 'ਚ ਪ੍ਰਾਈਵੇਟ ਸਕੂਲ ਪ੍ਰਬੰਧਾਂ ਦੀਆਂ ਕਈ ਖਾਮੀਆਂ ਨਸ਼ਰ ਹੋਈਆਂ ਹਨ | ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਤਹਿਤ ਸਿੱਖਿਆ ਬਲਾਕ ਲੰਬੀ ਦੇ ਨੋਡਲ ਅਫ਼ਸਰ ਓਨਮਦੀਪ ਸਿੰਘ ਵਲੋਂ ਕੀਤੀ ਜਾਂਚ 'ਚ ਈਪੀਐਫ ਐਕਟ, ਗ੍ਰੈਚੁਟੀ ਐਕਟ ਤੇ ਸੀ.ਆਈ.ਐਸ.ਸੀ.ਈ. ਬੋਰਡ ਦੇ ਸੇਵਾ ਨਿਯਮਾਂ ਦੀ ਉਲੰਘਣਾ ਦੀ ਪੁਸ਼ਟੀ ਹੋਈ ਹੈ | ਪੜਤਾਲੀਆ ਰਿਪੋਰਟ ਆਗਾਮੀ ਕਾਰਵਾਈ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਨੂੰ ਭੇਜੀ ਗਈ ਹੈ | ਜ਼ਿਕਰਯੋਗ ਹੈ ਕਿ ਇਹ ਮਾਮਲਾ 11 ਅਧਿਆਪਕਾਂ ਵਲੋਂ ਸਮੂਹਿਕ ਅਸਤੀਫ਼ੇ ਦੇਣ ਮਗਰੋਂ ਭਖਿਆ ਸੀ | ਜ਼ਿਕਰਯੋਗ ਹੈ ਕਿ 12 ਦਸੰਬਰ 2025 ਨੂੰ ਸਕੂਲ ਦੀਆਂ 8 ਮਹਿਲਾ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਦਿੱਤੀ ਸੀ | ਜਿਸ ਮੁਤਾਬਿਕ ਜਦੋਂ ਅਧਿਆਪਕਾਂ ਨੇ ਸਰਕਾਰੀ ਛੁੱਟੀਆਂ ਦੌਰਾਨ ਡਿਊਟੀ ਬਾਰੇ ਚੇਅਰਮੈਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਲਈ 'ਵਿਹਲੜਾਂ ਤੇ ਬੇਅਕਲੀਆਂ' ਜਿਹੇ ਅਪਸ਼ਬਦ ਵਰਤ ਕੇ ਦੁਰਵਿਹਾਰ ਕੀਤਾ ਗਿਆ | ਸ਼ਿਕਾਇਤ 'ਚ ਦੋਸ਼ ਹੈ ਕਿ ਚੇਅਰਮੈਨ ਵਲੋਂ ਅਧਿਆਪਕਾਂ ਤੋਂ ਜ਼ਬਰੀ ਅਸਤੀਫ਼ਿਆਂ 'ਤੇ ਦਸਤਖਤ ਕਰਵਾ ਕੇ ਬਿਨ੍ਹਾਂ ਕਿਸੇ ਅਗਾਊਾ ਨੋਟਿਸ ਦੇ ਤੁਰੰਤ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ | ਨੋਡਲ ਅਫ਼ਸਰ ਓਨਮਦੀਪ ਸਿੰਘ ਨੇ ਦੱਸਿਆ ਕਿ ਪੜਤਾਲ ਵਿਚ ਖੁਲਾਸਾ ਹੋਇਆ ਕਿ ਅਧਿਆਪਕਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਬਣਦੀਆਂ ਤਨਖਾਹਾਂ ਤੇ ਭੱਤੇ ਨਹੀਂ ਦਿੱਤੇ ਜਾ ਰਹੇ ਸਨ | 'ਈਪੀਐਫ ਮਿਸਲ ਪ੍ਰੋਵੀਜਨ ਐਕਟ 1956' ਤਹਿਤ ਸਟਾਫ਼ ਦਾ ਪ੍ਰੋਵੀਡੈਂਟ ਫੰਡ ਵੀ ਨਹੀਂ ਕੱਟਿਆ ਗਿਆ | ਉਨ੍ਹਾਂ ਦੱਸਿਆ ਕਿ ਜੂਨ 2024 ਤੋਂ ਫਰਵਰੀ 2025 ਤੱਕ ਰਿਕਾਰਡ 'ਚ ਸਾਂਝੇ ਈਪੀਐਫ ਚਾਲਾਨਾਂ ਵਿਚ ਅਧਿਆਪਕਾਂ ਦੇ ਖਾਤਿਆਂ ਦਾ ਕੋਈ ਵੇਰਵਾ ਨਹੀਂ ਮਿਲਿਆ | ਗ੍ਰੈਚੁਟੀ ਐਕਟ 1972 ਤਹਿਤ ਰਿਕਾਰਡ ਮੌਜੂਦ ਨਹੀਂ ਸੀ | ਉਨ੍ਹਾਂ ਕਿਹਾ ਕਿ ਜਾਂਚ ਵਿਚ ਖੁਲਾਸਾ ਹੋਇਆ ਕਿ ਸਰਕਾਰੀ ਛੁੱਟੀਆਂ ਦੇ ਦਿਨ ਸਕੂਲ ਪੱਧਰ 'ਤੇ ਸਰਕੂਲਰ ਜਾਰੀ ਕਰਕੇ ਅਧਿਆਪਕਾਂ ਨੂੰ ਡਿਊਟੀ 'ਤੇ ਸੱਦਿਆ ਜਾਂਦਾ ਸੀ | ਕਿਸੇ ਅਧਿਆਪਕ ਕੋਲ ਨਿਯੁਕਤੀ ਪੱਤਰ ਦੀ ਕਾਪੀ ਵੀ ਮੌਜੂਦ ਨਹੀਂ ਸੀ | ਜਾਂਚ ਅਧਿਕਾਰੀ ਨੇ ਅਧਿਆਪਕਾਂ ਦੇ ਸਮੂਹਿਕ ਅਸਤੀਫੇ ਨੂੰ ਚੇਅਰਮੈਨ ਦੀ ਬਦਸਲੂਕੀ ਦਾ ਨਤੀਜਾ ਕਰਾਰ ਦਿੱਤਾ ਹੈ | ਨੋਡਲ ਅਫਸਰ ਮੁਤਾਬਿਕ ਸਕੂਲ ਪ੍ਰਸ਼ਾਸਨ ਨੂੰ ਸਰਕਾਰੀ ਨਿਯਮਾਂ ਮੁਤਾਬਕ 15 ਜਨਵਰੀ 2026 ਤੱਕ ਪੀੜਤ ਅਧਿਆਪਕਾਂ ਦੀ ਬਣਦੀ ਤਨਖਾਹ ਤੇ ਹੋਰ ਬਕਾਏ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ | ਦੂਜੇ ਪਾਸੇ ਬਾਬਾ ਫ਼ਰੀਦ ਸਕੂਲ ਦੇ ਚੇਅਰਮੈਨ ਦਾ ਪੱਖ ਜਾਣਨ ਲਈ ਕਈ ਵਾਰ ਫੋਨ ਕਾਲਾਂ ਕੀਤੀਆਂ, ਪਰ ਉਨ੍ਹਾਂ ਕਾਲਾਂ ਨੂੰ ਰਸੀਵ ਨਹੀਂ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ ਰਜਿਸਟਰੀਆਂ ਤੇ ਹੋਰ ਕੰਮਾਂ ਲਈ ਰੋਜ਼ਾਨਾ ਪ੍ਰੇਸ਼ਾਨ ਹੁੰਦੇ ਹਨ ਲੋਕ ਅਗਲੀ ਖ਼ਬਰ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਕੀਤੀ ਜਾਵੇ ਫ਼ਸਲਾਂ ਦੀ ਕਾਸ਼ਤ-ਖੇਤੀਬਾੜੀ ਮੰਤਰੀ
Ad Position 24
No active advertisement