ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮਲੋਟ ਵਿਖੇ ਸਕੂਲ ਵੈਨਾਂ ਦੀ ਚੈਕਿੰਗ, 18 ਵੈਨਾਂ ਦੇ ਚਲਾਨ ਕੱਟੇ

Ad Position 21
No active advertisement
ਅਜੀਤ ਡੈਸਕ 25-12-2025
ਮਲੋਟ, 24 ਦਸੰਬਰ (ਪਾਟਿਲ)-ਟ੍ਰੈਫ਼ਿਕ ਪੁਲਿਸ ਮਲੋਟ ਵਲੋਂ ਇੰਚਾਰਜ ਜਸਪਾਲ ਸਿੰਘ ਦੀ ਅਗਵਾਈ ਹੇਠ ਮਲੋਟ ਸ਼ਹਿਰ ਦੇ ਵੱਖ-ਵੱਖ ਸਕੂਲਾਂ ਨਾਲ ਸੰਬੰਧਿਤ ਵੈਨਾਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ | ਇਸ ਦੌਰਾਨ ਬਾਲ ਸੁਰੱਖਿਆ ਵਿਭਾਗ ਦੀ ਟੀਮ ਤੇ ਟ੍ਰੈਫ਼ਿਕ ਪੁਲਿਸ ਜ਼ਿਲ੍ਹਾ ਇੰਚਾਰਜ ਸੁਖਦੇਵ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਚੈਕਿੰਗ ਦੌਰਾਨ ਲੋੜੀਂਦੀਆਂ ਸੁਰੱਖਿਆ ਸ਼ਰਤਾਂ ਪੂਰੀਆਂ ਨਾ ਕਰਨ ਵਾਲੀਆਂ 18 ਸਕੂਲ ਵੈਨਾਂ ਦੇ ਚਲਾਨ ਕੱਟੇ ਗਏ | ਚਲਾਨ ਬਿਨ੍ਹਾਂ ਵਰਦੀ, ਬਿਨ੍ਹਾਂ ਫਸਟ ਏਡ ਬਾਕਸ, ਫਾਇਰ ਇਕਸਟਿੰਗਵਿਸ਼ਰ ਦੀ ਕਮੀ, ਬਿਨ੍ਹਾਂ ਫੀਮੇਲ ਅਟੈਂਡੈਂਟ, ਬਿਨ੍ਹਾਂ ਡਰਾਈਵਿੰਗ ਲਾਇਸੰਸ ਤੇ ਬਿਨ੍ਹਾਂ ਇੰਸ਼ੋਰੈਂਸ ਆਦਿ ਗੰਭੀਰ ਖ਼ਾਮੀਆਂ ਕਾਰਨ ਚਲਾਨ ਕੀਤੇ ਗਏ | ਇਸ ਮੌਕੇ ਟ੍ਰੈਫ਼ਿਕ ਪੁਲਿਸ ਤੇ ਬਾਲ ਸੁਰੱਖਿਆ ਵਿਭਾਗ ਵਲੋਂ ਕਿਡਸ ਕਿੰਗਡਮ ਸਕੂਲ, ਆਕਸਫੋਰਡ ਸਕੂਲ ਤੇ ਉਰੈਕਲ ਸਕੂਲ 'ਚ ਸਕੂਲ ਵੈਨ ਚਾਲਕਾਂ ਲਈ ਜਾਗਰੂਕਤਾ ਸੈਮੀਨਾਰ ਵੀ ਲਗਾਏ ਗਏ | ਸੈਮੀਨਾਰਾਂ ਦੌਰਾਨ ਵੈਨ ਚਾਲਕਾਂ ਨੂੰ ਧੁੰਦ ਵਾਲੇ ਦਿਨਾਂ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਵਾਹਨ ਚਲਾਉਣ ਤੇ ਟ੍ਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ | ਵਰਨਣਯੋਗ ਹੈ ਕਿ ਜਿਨ੍ਹਾਂ 18 ਸਕੂਲ ਵੈਨਾਂ ਦੇ ਚਲਾਨ ਕੱਟੇ ਗਏ ਹਨ, ਉਨ੍ਹਾਂ ਵਿਚ ਪਾਈਆਂ ਗਈਆਂ ਖ਼ਾਮੀਆਂ ਬੱਚਿਆਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ | ਇਲਾਕੇ 'ਚ ਸਕੂਲ ਵੈਨਾਂ ਕਾਰਨ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ, ਜਿਸ ਕਾਰਨ ਮਾਪਿਆਂ, ਸਕੂਲ ਪ੍ਰਬੰਧਕਾਂ ਤੇ ਪ੍ਰਸ਼ਾਸਨ ਨੂੰ ਹੋਰ ਵੀ ਸਖ਼ਤ ਰਵੱਈਆ ਅਪਣਾਉਣ ਦੀ ਲੋੜ ਹੈ | ਮਾਪਿਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਸਕੂਲ ਵੈਨਾਂ ਵਿਚ ਵਾਰ-ਵਾਰ ਖ਼ਾਮੀਆਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਖ਼ਿਲਾਫ਼ ਸਿਰਫ਼ ਚਲਾਨ ਹੀ ਨਹੀਂ, ਸਗੋਂ ਸਖ਼ਤ ਤੋਂ ਸਖ਼ਤ ਕਾਰਵਾਈ ਵੀ ਕੀਤੀ ਜਾਵੇ, ਤਾਂ ਜੋ ਬੱਚਿਆਂ ਦੀਆਂ ਜਾਨਾਂ ਸੁਰੱਖਿਅਤ ਰਹਿ ਸਕਣ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਲੋਕ ਅਦਾਲਤ ਤੇ ਮੀਡੀਏਸ਼ਨ ਫਾਰ ਦਾ ਨੈਸ਼ਨ ਮੁਹਿੰਮ-2.0 ਸੰਬੰਧੀ ਮੀਟਿੰਗ ਅਗਲੀ ਖ਼ਬਰ ਗਿੱਦੜਬਾਹਾ ਵਿਖੇ ਰਜਿਸਟਰੀਆਂ ਤੇ ਹੋਰ ਕੰਮਾਂ ਲਈ ਰੋਜ਼ਾਨਾ ਪ੍ਰੇਸ਼ਾਨ ਹੁੰਦੇ ਹਨ ਲੋਕ
Ad Position 24
No active advertisement