05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਬਿਜਲੀ ਨਿਗਮ ਨੂੰ ਮਿਲੇ ਨਵੇਂ ਸੀ.ਐਮ.ਡੀ. ਡਾ. ਬਸੰਤ ਗਰਗ ਜਥੇਬੰਦੀਆਂ ਨਾਰਾਜ਼, ਅਹਿਮ ਅਦਾਰੇ ਦੀ ਜ਼ਿੰਮੇਵਾਰੀ ਇਕ ਵਾਰੀ ਫਿਰ ਕਿਸੇ ਗ਼ੈਰ-ਤਕਨੀਕੀ ਅਧਿਕਾਰੀ ਕੋਲ <br/>

Ad Position 21
No active advertisement
ਅਜੀਤ ਡੈਸਕ 01-11-2025
ਪਟਿਆਲਾ, 31 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਬੀਤੇ ਵੀਰਵਾਰ ਨੂੰ ਵੱਡਾ ਫ਼ੈਸਲਾ ਲੈਂਦਿਆਂ ਬਿਜਲੀ ਨਿਗਮ ਦੇ ਸੀ.ਐਮ.ਡੀ. ਆਈ.ਏ.ਐਸ. ਅਧਿਕਾਰੀ ਅਜੋਏ ਕੁਮਾਰ ਸਿਨਹਾ ਨੂੰ ਪਾਵਰ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਅਤੇ ਪੀ.ਐਸ.ਪੀ.ਸੀ.ਐਲ. ਤੇ ਪੀ.ਐਸ.ਟੀ.ਸੀ.ਐਲ. ਦੇ ਚੇਅਰਮੈਨ ਦੇ ਅਹੁਦੇ ਤੋਂ ਫ਼ਾਰਗ ਕਰ ਦਿੱਤਾ ਗਿਆ ਸੀ | ਅੱਜ ਉਨ੍ਹਾਂ ਦੀ ਜਗ੍ਹਾ ਪੀ.ਐਸ.ਪੀ.ਸੀ.ਐਲ. ਅਤੇ ਪੀ. ਐਸ. ਟੀ. ਸੀ. ਐਲ. ਦੇ ਚੇਅਰਮੈਨ ਦੀ ਜ਼ਿੰਮੇਵਾਰੀ ਡਾ. ਬਸੰਤ ਗਰਗ ਨੂੰ ਸੌਂਪੀ ਗਈ ਹੈ | ਸੂਤਰਾਂ ਅਨੁਸਾਰ ਇਸ ਵਾਰੀ ਫਿਰ ਬਦਲ ਦਾ ਕਾਰਨ ਜਿਥੇ ਪਿਛਲੇ ਕੁਝ ਮਹੀਨਿਆਂ ਤੋਂ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਅਤੇ ਪਾਵਰਕਾਮ ਦੇ ਚੇਅਰਮੈਨ ਅਜੋਏ ਕੁਮਾਰ ਸਿਨਹਾ ਦੇ ਵਿਚਕਾਰ ਚੱਲ ਰਹੀ ਅਣਬਣ ਨੂੰ ਮੰਨਿਆ ਜਾ ਰਿਹਾ ਹੈ, ਉਥੇ ਹੀ ਦੋਵਾਂ ਦੀ ਪਾਵਰਕਾਮ ਦੇ ਕੁਝ ਮੁੱਦਿਆਂ 'ਤੇ ਰਾਏ ਇਕੋ ਨਾ ਹੋਣਾ ਖ਼ਾਸ ਤੌਰ 'ਤੇ ਟੈਂਡਰਾਂ ਦੀ ਮਨਜ਼ੂਰੀ, ਸਰਕਾਰੀ ਜ਼ਮੀਨਾਂ ਦੀ ਵਿੱਕਰੀ ਅਤੇ ਤਬਾਦਲੇ ਸੰਬੰਧੀ ਮਾਮਲਿਆਂ 'ਤੇ ਵੀ ਅਹਿਮ ਕਾਰਨ ਬਣ ਕੇ ਸਾਹਮਣੇ ਆ ਰਿਹਾ ਹੈ | ਦੂਜੇ ਪਾਸੇ, ਇਕ ਵਾਰ ਫਿਰ ਤੋਂ ਪੀ.ਐਸ.ਪੀ.ਸੀ.ਐਲ. ਤੇ ਪੀ. ਐਸ. ਟੀ. ਸੀ. ਐਲ. ਦੇ ਨਵੇਂ ਲੱਗਣ ਵਾਲੇ ਚੇਅਰਮੈਨ ਬਸੰਤ ਗਰਗ ਸੁਰਖ਼ੀਆਂ ਦਾ ਕਾਰਨ ਬਣਦੇ ਨਜ਼ਰ ਆ ਰਹੇ ਹਨ, ਕਿਉਂਕਿ ਬਿਜਲੀ ਨਿਗਮ ਦੀਆਂ ਲਗਭਗ ਸਾਰੀਆਂ ਹੀ ਜਥੇਬੰਦੀਆਂ ਵਲੋਂ ਹਮੇਸ਼ਾ ਤੋਂ ਹੀ ਬਿਜਲੀ ਨਿਗਮ ਦੀ ਵਾਗਡੋਰ ਕਿਸੇ ਤਕਨੀਕੀ ਅਧਿਕਾਰੀ (ਟੈਕਨੋਕਰੇਟ) ਦੇ ਹੱਥ ਸੌਂਪਣ ਦੀ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਰਹੀ ਹੈ | ਪ੍ਰੰਤੂ ਸਰਕਾਰ ਵਲੋਂ ਬਹੁਤੀ ਵਾਰ ਦੀ ਤਰ੍ਹਾਂ ਹੁਣ ਵੀ ਇਸ ਅਹਿਮ ਅਦਾਰੇ ਦੀ ਵਾਗਡੋਰ ਜਥੇਬੰਦੀਆਂ ਦੀ ਅਪੀਲ ਨੂੰ ਮੁੱਢੋਂ ਖ਼ਾਰਜ ਕਰਕੇ ਅਤੇ ਸਰਕਾਰ ਵਲੋਂ ਆਪਣੇ ਬਣਾਏ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਬਸੰਤ ਗਰਗ ਨੂੰ ਬਤੌਰ ਸੀ.ਐਮ.ਡੀ. ਲਗਾ ਦਿੱਤਾ ਹੈ |
ਸਰਕਾਰ ਦੇ ਆਪਣੇ ਨਿਯਮ ਕਹਿੰਦੇ ਹਨ ਕਿ ਪਾਵਰਕਾਮ ਦਾ ਚੇਅਰਮੈਨ ਲੱਗਣ ਲਈ ਕੋਈ ਆਈ.ਏ.ਐਸ. ਪਿ੍ੰਸੀਪਲ ਸੈਕਟਰੀ ਪੱਧਰ ਦਾ ਅਧਿਕਾਰੀ ਜਾਂ ਕੋਈ ਤਕਨੀਕੀ ਅਧਿਕਾਰੀ ਹੋਣਾ ਚਾਹੀਦਾ ਹੈ | ਪ੍ਰੰਤੂ ਜੇਕਰ ਕਿਸੇ ਕਾਰਨ ਕਰਕੇ ਕੋਈ ਆਈ.ਏ.ਐਸ. ਅਧਿਕਾਰੀ ਲੱਗੇ ਤਾਂ ਉਹ ਘੱਟੋ-ਘੱਟ ਪਿ੍ੰਸੀਪਲ ਸੈਕਟਰੀ ਦੇ ਪੱਧਰ ਦਾ ਆਈ.ਏ.ਐਸ. ਅਧਿਕਾਰੀ ਹੋਣਾ ਜ਼ਰੂਰੀ ਹੈ, ਜਦੋਂਕਿ ਬਸੰਤ ਗਰਗ ਕੇਵਲ ਪ੍ਰਬੰਧਕੀ ਸੈਕਟਰੀ ਦੇ ਤੌਰ 'ਤੇ ਸੇਵਾਵਾਂ ਨਿਭਾਅ ਚੁੱਕੇ ਹਨ | ਬਸੰਤ ਗਰਗ ਦੇ ਅਹੁਦਾ ਸੰਭਾਲਣ ਤੋਂ ਬਾਅਦ ਬਿਜਲੀ ਨਿਗਮ ਦੇ ਸਾਬਕਾ ਚੇਅਰਮੈਨ ਅਜੋਏ ਕੁਮਾਰ ਸਿਨਹਾ ਨੂੰ ਇਸ ਵੇਲੇ ਸਰਕਾਰ ਵਲੋਂ ਕਿਸੇ ਪ੍ਰਕਾਰ ਦਾ ਕੋਈ ਨਵਾਂ ਅਹੁਦਾ ਨਾ ਦਿੰਦਿਆਂ ਵਿਅਕਤੀਗਤ ਵਿਭਾਗ ਨੂੰ ਰਿਪੋਰਟ ਕਰਨ ਲਈ ਆਖਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਚੇਤਨਾ ਮੰਚ ਵਲੋਂ 59ਵੇਂ ਪੰਜਾਬ ਦਿਵਸ ਦੀ ਸਮੂਹ ਪੰਜਾਬੀਆਂ ਨੂੰ ਵਧਾਈ ਸਾਂਝੀਆਂ ਮੰਗਾਂ ਲਈ ਮਿਲ ਕੇ ਸੰਘਰਸ਼ ਕਰ... ਅਗਲੀ ਖ਼ਬਰ ਸਿੱਖ ਜੁਡੀਸ਼ੀਅਲ ਕਮਿਸ਼ਨ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲ 2025-26 ਲਈ ਬਜਟ ਮੀਟਿੰਗ ਕੀਤੀ ਰੱਦ
Ad Position 24
No active advertisement