ਮੋਗਾ, 24 ਦਸੰਬਰ (ਸੁਰਿੰਦਰਪਾਲ ਸਿੰਘ)-ਅੱਜ ਸਥਾਨਕ ਸ਼ਹਿਰ ਦੇ ਗੁਰਦੁਆਰਾ ਕਲਗ਼ੀਧਰ ਸਾਹਿਬ ਦਸਮੇਸ਼ ਨਗਰ ਗਲੀ ਨੰਬਰ 7 ਮੋਗਾ ਤੋਂ ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਪੰਜ ਪਿਆਰਿਆਂ ਦੀ ਯੋਗ ਅਗਵਾਈ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਕਰਨੈਲ ਸਿੰਘ ਦੀ ਹਾਜ਼ਰੀ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਅਰੰਭ ਹੋਇਆ | ਨਗਰ ਕੀਰਤਨ ਅੱਗੇ ਸੁੱਖ ਪਾਈਪ ਬੈਂਡ ਜਿੱਥੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਿਹਾ ਸੀ ਉੱਥੇ ਦਸਮੇਸ਼ ਹਾਈ ਸਕੂਲ ਦੇ ਬੱਚਿਆਂ ਨੇ ਵੀ ਸ਼ਮੂਲੀਅਤ ਕਰਕੇ ਨਗਰ ਕੀਰਤਨ ਦੀ ਸ਼ਾਨ ਵਿਚ ਵਾਧਾ ਕੀਤਾ | ਰਣਜੀਤ ਗਤਕਾ ਅਖਾੜਾ ਮੋਗਾ, ਧੰਨ-ਧੰਨ ਬਾਬਾ ਫ਼ਤਿਹ ਸਿੰਘ ਗਤਕਾ ਅਖਾੜਾ ਦੇ ਨੌਜਵਾਨਾਂ ਨੇ ਗਤਕੇ ਦੇ ਜੌਹਰ ਵਿਖਾ ਕੇ ਸੰਗਤਾਂ ਵਿਚ ਆਪਣੀ ਅਮਿੱਟ ਛਾਪ ਛੱਡੀ | ਨਗਰ ਕੀਰਤਨ ਦੇ ਸਾਰੇ ਰਸਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ, ਗਿਆਨੀ ਨਿਰਮਲ ਸਿੰਘ ਨੂਰ ਦੇ ਕੀਰਤਨੀ ਜਥੇ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਉੱਥੇ ਗੁਰਬਚਨ ਸਿੰਘ ਸ਼ੇਰਪੁਰੀ ਦੇ ਕਵੀਸ਼ਰੀ ਜਥੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਫ਼ਲਸਫ਼ੇ 'ਤੇ ਵਿਸਥਾਰ ਸਹਿਤ ਚਾਨਣਾ ਪਾਇਆ | ਕਥਾ ਵਾਚਕ ਗਿਆਨੀ ਹਰਪ੍ਰੀਤ ਸਿੰਘ ਧੱਲੇਕੇ ਵਾਲਿਆਂ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨਾਲ ਆਪਣੀ ਸਾਂਝ ਪਾਈ | ਅਜਵਿੰਦਰ ਸਿੰਘ ਨੈਸਲੇ, ਅਮਰੀਕ ਸਿੰਘ, ਡਾ. ਰੇਸ਼ਮ ਸਿੰਘ, ਜਸਵੀਰ ਸਿੰਘ ਖ਼ਾਲਸਾ, ਸੁਰਜੀਤ ਸਿੰਘ ਮੱਲ੍ਹੀ ਨੇ ਬਤੌਰ ਪੰਜ ਪਿਆਰਿਆਂ ਵਜੋਂ ਆਪਣੀ ਸੇਵਾ ਨਿਭਾਈ | ਇਸ ਮੌਕੇ ਸਹਿਜਪ੍ਰੀਤ ਸਿੰਘ ਸਰਾਂ, ਮੰਗਲ ਸਿੰਘ, ਬਲਦੇਵ ਸਿੰਘ ਸੰਤ ਨਗਰ, ਰੇਸ਼ਮ ਸਿੰਘ, ਨਰਿੰਦਰ ਸਿੰਘ, ਕਾਬਲ ਸਿੰਘ, ਹਰਦਿਆਲ ਸਿੰਘ, ਮੇਹਰ ਸਿੰਘ, ਮਾਸਟਰ ਕਰਨੈਲ ਸਿੰਘ, ਮਾਸਟਰ ਜਸਵੀਰ ਸਿੰਘ, ਬਾਬੂ ਸਤਪਾਲ, ਨਵਦੀਪ ਸਿੰਘ, ਨਰੈਣ ਸਿੰਘ, ਭਗਵਾਨ ਦਾਨ, ਜਗਤਾਰ ਸਿੰਘ, ਮਲਕੀਤ ਸਿੰਘ, ਮੰਗਾ ਸਿੰਘ, ਕੁਲਦੀਪ ਸਿੰਘ, ਦਲਜੀਤ ਸਿੰਘ, ਡਾ. ਹਰਨੇਕ ਸਿੰਘ, ਜਗਦੇਵ ਸਿੰਘ, ਅਮਨਦੀਪ ਸਿੰਘ, ਰਮਨਜੀਤ ਸਿੰਘ, ਡਾ. ਸੁਰਜੀਤ ਸਿੰਘ, ਕੁਲਵੰਤ ਸਿੰਘ ਕੈਨੇਡਾ, ਬਸੰਤ ਸਿੰਘ, ਦਰਸ਼ਨ ਸਿੰਘ ਫਰਮਾਹਾ, ਗੁਰਮੀਤ ਸਿੰਘ, ਹੈੱਡਮਾਸਟਰ ਸੁਖਮੰਦਰ ਸਿੰਘ, ਮਲਕੀਤ ਸਿੰਘ ਪੰਜਾਬ ਪੁਲਿਸ, ਰੌਸ਼ਨ ਲਾਲ, ਸੁੱਚਾ ਸਿੰਘ ਭਾਊ, ਕੰਵਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਨਗਰ ਕੀਰਤਨ ਦੀ ਸਮਾਪਤੀ ਦੇਰ ਸ਼ਾਮ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਹੋਈ ਜਿੱਥੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕਰਨੈਲ ਸਿੰਘ ਨੇ ਨਗਰ ਕੀਰਤਨ ਵਿਚ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਤੇ ਨਗਰ ਵਿਚ ਸ਼ਾਮਿਲ ਸੰਗਤਾਂ ਦਾ ਧੰਨਵਾਦ ਕੀਤਾ |