02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਗਲੋਬਲ ਵਿਜ਼ਡਮ ਕਾਨਵੈਂਟ ਸਕੂਲ 'ਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 25-12-2025
ਧਰਮਕੋਟ, 24 ਦਸੰਬਰ (ਪਰਮਜੀਤ ਸਿੰਘ)-ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀਆਂ ਵਲੋਂ ਨਿਰੰਤਰ ਹਰ ਰੋਜ਼ ਸਵੇਰੇ ਦੀ ਸਭਾ ਉਪਰੰਤ ਗੁਰਬਾਣੀ ਪਾਠ ਕੀਤਾ ਗਿਆ | ਅੱਜ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਸਹਿਜ ਪਾਠ, ਜਪੁਜੀ ਸਾਹਿਬ, ਚੌਪਈ ਸਾਹਿਬ, ਮੂਲ ਮੰਤਰ, ਗੁਰਮੰਤਰ ਤੇ ਆਨੰਦ ਸਾਹਿਬ ਦੀਆਂ ਛੇ ਪਉੜੀਆਂ ਦੇ ਜਾਪ ਕਰਨ ਉਪਰੰਤ ਅਰਦਾਸ ਬੇਨਤੀ ਕੀਤੀ ਗਈ ਤੇ ਕੜਾਹ ਪ੍ਰਸਾਦਿ ਦੀ ਦੇਗ ਵਰਤਾਈ ਗਈ | ਸਕੂਲ ਦੇ ਵਿਦਿਆਰਥੀਆਂ ਵਲੋਂ ਇਸ ਦੌਰਾਨ ਕਵੀਸ਼ਰੀ, ਕਵਿਤਾਵਾਂ ਤੇ ਭਾਸ਼ਣ ਆਦਿ ਪੇਸ਼ ਕੀਤਾ ਗਿਆ | ਧਾਰਮਿਕ ਅਧਿਆਪਕ ਵਲੋਂ ਸ਼ਹੀਦੀ ਦਿਹਾੜਿਆਂ ਦੀ ਮਹਾਨਤਾ ਬਾਰੇ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨਾਂ ਜੀ ਦੇ ਅਨੰਦਪੁਰ ਸਾਹਿਬ ਛੱਡਣ ਤੋਂ ਲੈ ਕਰਕੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ ਤੇ ਸਾਹਿਬਜ਼ਾਦਿਆਂ ਦੀਆਂ ਹੋਈਆਂ ਕੁਰਬਾਨੀਆਂ ਨੂੰ ਯਾਦ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਗੁਰਨਾਮ ਸਿੰਘ ਭੁੱਲਰ, ਐਮ.ਡੀ. ਬਲਜੀਤ ਕੌਰ ਭੁੱਲਰ, ਪਿ੍ੰਸੀਪਲ ਸਮਿਤਾ ਸਿੰਘ, ਸਿਮਰਨਜੋਤ ਸਿੰਘ ਭੁੱਲਰ, ਸਮਰੀਤ ਕੌਰ ਸੰਧੂ ਹਾਜ਼ਰ ਸਨ | ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਗੁਰਨਾਮ ਸਿੰਘ ਭੁੱਲਰ ਨੇ ਬੱਚਿਆਂ ਨੂੰ ਕਿਹਾ ਕਿ ਸ਼ਹੀਦੀ ਦਿਹਾੜੇ ਸਾਨੂੰ ਸੱਚ, ਧਰਮ, ਨਿਆਂ ਤੇ ਮਨੁੱਖਤਾ ਦੀ ਰੱਖਿਆ ਲਈ ਕੁਰਬਾਨੀ ਦੇ ਜਜ਼ਬੇ ਨਾਲ ਜਿਉਣ ਦੀ ਪ੍ਰੇਰਨਾ ਦਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ ਭਲਕੇ ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਵਿਖੇ ਕ੍ਰਿਸਮਸ ਦਾ ਤਿਉਹਾਰ ਮਨਾਇਆ
Ad Position 24
No active advertisement