23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਅੱਜ ਕੱਢੀ ਜਾਵੇਗੀ ਰੱਥ ਯਾਤਰਾ

Ad Position 21
No active advertisement
ਅਜੀਤ ਡੈਸਕ 01-11-2025
ਸੰਗਰੂਰ, 31 ਅਕਤੂਬਰ (ਪਸੌਰੀਆ) - ਸ਼੍ਰੀ ਖਾਟੂ ਸ਼ਿਆਮ ਜਨਮ ਉਤਸਵ ਨੂੰ ਲੈ ਕੇ 1 ਨਵੰਬਰ ਨੂੰ ਸੰਗਰੂਰ ਵਿਖੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਰਥ ਯਾਤਰਾ ਅਤੇ ਨਿਸ਼ਾਨ ਯਾਤਰਾ ਕੱਢੀ ਜਾਵੇਗੀ | ਸ੍ਰੀ ਸ਼ਾਮ ਬਾਬਾ ਨਿਸ਼ਾਨ ਯਾਤਰਾ ਮੰਡਲ ਸੰਗਰੂਰ ਵਲੋਂ ਕੱਢੀ ਜਾ ਰਹੀ ਇਸ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਲਲਿਤ ਕੁਮਾਰ ਗਰਗ ਨੇ ਦੱਸਿਆ ਕਿ ਇਹ ਯਾਤਰਾ 10:30 ਵਜੇ ਸਵੇਰੇ ਮੰਦਿਰ ਸ੍ਰੀ ਮਹਾਂਕਾਲੀ ਦੇਵੀ ਮੰਦਿਰ ਪਟਿਆਲਾ ਗੇਟ ਸੰਗਰੂਰ ਤੋਂ ਸ਼ੁਰੂ ਹੋਵੇਗੀ ਜੋ ਮੰਦਿਰ ਸ਼੍ਰੀ ਖਾਟੂ ਸ਼ਿਆਮ ਹਰੀਪੁਰਾ ਵਿਖੇ ਸਮਾਪਤ ਹੋਵੇਗੀ | ਸ਼ਹਿਰ ਵਾਸੀਆਂ ਵਲੋਂ ਥਾਂ-ਥਾਂ 'ਤੇ ਇਸ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ | ਐੱਡ. ਗਰਗ ਨੇ ਦੱਸਿਆ ਕਿ ਸ਼੍ਰੀ ਖਾਟੂ ਸ਼ਾਮ ਵੈੱਲਫੇਅਰ ਕਮੇਟੀ ਹਰੀਪੁਰ ਕਲੋਨੀ ਸੰਗਰੂਰ ਵਲੋਂ ਖਾਟੂ ਸ਼ਿਆਮ ਮੰਦਿਰ ਵਿਖੇ ਸ਼ਾਮ ਨੂੰ 7:30 ਤੋਂ ਜਾਗਰਨ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਸ੍ਰੀ ਨੀਰਜ ਸਿੰਗਲਾ ਅਤੇ ਕਮਲ ਵਰਮਾ ਗੁਣਗਾਨ ਕਰਨਗੇ | ਇਸ ਮੌਕੇ ਸ੍ਰੀ ਖਾਟੂ ਸ਼ਾਮ ਵੈੱਲਫੇਅਰ ਕਮੇਟੀ ਹਰੀਪੁਰਾ ਦੇ ਪ੍ਰਧਾਨ ਇੰਦਰਜੀਤ ਕੁਮਾਰ ਗਰਗ, ਮਨੀਸ਼ ਕੁਮਾਰ ਗੋਰਾ, ਸੰਜੀਵ ਕੁਮਾਰ ਬਿੱਟੂ, ਸੰਦੀਪ ਕੁਮਾਰ ਗਰਗ, ਐਡਵੋਕੇਟ ਸ਼ੁਭਮ ਗਰਗ, ਸਨੀਲ ਕੁਮਾਰ ਹਰੀਪੁਰਾ ਅਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਿੱਜੀ ਰੰਜਸ਼ ਕਾਰਨ ਨੰਬਰਦਾਰਾਂ ਨੂੰ ਤੰਗ ਕਰਨ ਵਾਲਿਆਂ ਖਿਲਾਫ਼ ਪੰਜਾਬ ਨੰਬਰਦਾਰ ਯੂਨੀਅਨ ਸਖ਼ਤ <br/> ਅਗਲੀ ਖ਼ਬਰ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਜ਼ਿੰਮੇਵਾਰੀ ਨਾ ਨਿਭਾਉਣ ਖ਼ਿਲਾਫ਼ ਕਿਸਾਨ ਯੂਨੀਅਨ ਵਲੋਂ 20 ਨੂੰ ਦਿੱਤਾ ਜਾਵੇਗਾ ਧਰ...
Ad Position 24