23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਗੁਰਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਜਾਰੀ-ਨਗਰ ਕੀਰਤਨ 3 ਨੂੰ, ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ 4 ਨੂੰ <br/>

Ad Position 21
No active advertisement
ਅਜੀਤ ਡੈਸਕ 01-11-2025
ਸੰਗਰੂਰ, 31 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ | ਪ੍ਰਬੰਧਕ ਕਮੇਟੀ ਵਲੋਂ ਭਾਈ ਸਤਪਾਲ ਸਿੰਘ, ਜਰਨੈਲ ਸਿੰਘ, ਹਰਪ੍ਰੀਤ ਸਿੰਘ, ਕਰਨਬੀਰ ਸਿੰਘ , ਅਵਤਾਰ ਸਿੰਘ, ਗੁਰਿੰਦਰ ਵੀਰ ਸਿੰਘ , ਇੰਦਰਪ੍ਰੀਤ ਸਿੰਘ ਦੀ ਦੇਖ ਰੇਖ ਹੇਠ ਤੇ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਅਮਿੰਤ ਵੇਲੇ ਦੀਆਂ ਪ੍ਰਭਾਤ ਫੇਰੀਆਂ ਨਿਰੰਤਰ ਜਾਰੀ ਹਨ | ਜਿਸ ਵਿਚ ਹੈਂਡ ਗ੍ਰੰਥੀ ਭਾਈ ਕੇਵਲ ਸਿੰਘ, ਅੰਮਿ੍ਤ ਪਾਲ ਸਿੰਘ, ਜਤਿੰਦਰ ਸਿੰਘ, ਪ੍ਰਤਾਪ ਸਿੰਘ, ਗੁਰਜੰਟ ਸਿੰਘ, ਜਗਜੀਤ ਸਿੰਘ, ਪਰਮਿੰਦਰ ਸਿੰਘ ਵੱਖ-ਵੱਖ ਸੇਵਾਵਾਂ ਦੇ ਰਹੇ ਹਨ | ਸੁਰਿੰਦਰ ਪਾਲ ਸਿੰਘ ਸਿਦਕੀ ਦੇ ਸੰਚਾਲਨ ਅਧੀਨ, ਚਰਨਜੀਤ ਪਾਲ ਸਿੰਘ, ਦਲਵੀਰ ਸਿੰਘ ਬਾਬਾ, ਕਰਤਾਰ ਸਿੰਘ, ਗੁਰਕੰਵਲ ਸਿੰਘ, ਹਰਵਿੰਦਰ ਸਿੰਘ ਪੱਪੂ, ਲਾਭ ਸਿੰਘ ਝਮੱਟ, ਸੰਦੀਪ ਸਿੰਘ, ਬੀਬੀ ਸੁਰਿੰਦਰ ਕੌਰ, ਮਨਜੀਤ ਕੌਰ, ਸਵਰਨ ਕੌਰ, ਸਿਮਰਨਜੀਤ ਕੌਰ ਰਾਣਾ, ਪਰਵਿੰਦਰ ਕੌਰ, ਨਿਸ਼ਾ ਰਾਣੀ, ਮੀਨੂੰ, ਪਰਮਜੀਤ ਕੌਰ, ਕੁਲਵਿੰਦਰ ਕੌਰ ਢੀਂਗਰਾ, ਹਰਵਿੰਦਰ ਕੌਰ ਆਦਿ ਵਲੋਂ ਗੁਰਬਾਣੀ ਸ਼ਬਦਾਂ ਅਤੇ ਗੀਤਾਂ ਰਾਹੀਂ ਗੁਰੂ ਸਾਹਿਬ ਦੀ ਵਡਿਆਈ ਅਤੇ ਉਪਦੇਸ਼ਾਂ ਦਾ ਸੰਚਾਰ ਕੀਤਾ ਜਾ ਰਿਹਾ ਹੈ | ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਸ੍ਰ. ਜਸਵਿੰਦਰ ਸਿੰਘ ਪਿੰ੍ਰਸ ਮੁਖੀ ਤਾਲਮੇਲ ਕਮੇਟੀ, ਪਰਮਿੰਦਰ ਸਿੰਘ ਸੋਬਤੀ, ਗੁਰਮੀਤ ਸਿੰਘ, ਜਤਿੰਦਰ ਪਾਲ ਸਿੰਘ ਹੈਪੀ, ਗੁਰਤੇਜ ਸਿੰਘ ਪ੍ਰਧਾਨ ਗੁਰਦੁਆਰਾ ਕਰਤਾਰ ਪੁਰਾ, ਪਰਮਿੰਦਰ ਸਿੰਘ ਗੁਰਦੁਆਰਾ ਸੰਗਤਸਰ, ਸੁਖਦੇਵ ਸਿੰਘ, ਕਰਨੈਲ ਸਿੰਘ, ਜਸਵਿੰਦਰ ਸਿੰਘ ਗੁਰਦੁਆਰਾ ਗੁਰੂ ਰਵਿਦਾਸ ਜੀ, ਜਗਤਾਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਹਰਗੋਬਿੰਦਪੁਰਾ ਸਾਹਿਬ , ਹਰਪ੍ਰੀਤ ਸਿੰਘ ਪ੍ਰੀਤ, ਗੁਰਧਿਆਨ ਸਿੰਘ ਰਾਗੀ, ਭਾਈ ਸਤਵਿੰਦਰ ਸਿੰਘ ਭੋਲਾ, ਬੀਬੀ ਰਾਜਿੰਦਰ ਕੌਰ, ਬੀਬੀ ਸ਼ਵਿੰਦਰ ਕੌਰ, ਕੁਲਵੰਤ ਸਿੰਘ ਐਸ ਡੀ ਓ, ਗੁਰਦੁਆਰਾ ਸਾਹਿਬ ਮਹਿਲ ਮੁਬਾਰਕ, ਸਤਨਾਮ ਸਿੰਘ ਦਮਦਮੀ, ਜਸਪਾਲ ਸਿੰਘ ਬੇਦੀ, ਭਾਈ ਕੁਲਵੰਤ ਸਿੰਘ, ਕਰਮ ਸਿੰਘ ਥਲੇਸਾਂ ਗੁਰਦੁਆਰਾ ਭਗਤ ਨਾਮਦੇਵ ਜੀ, ਭਾਈ ਬਿੱਕਰ ਸਿੰਘ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਆਦਿ ਵਲੋਂ ਪ੍ਰਭਾਤ ਫੇਰੀ ਪ੍ਰਬੰਧਕਾਂ ਦਾ ਸਤਿਕਾਰ ਅਤੇ ਸੰਗਤਾਂ ਲਈ ਚਾਹ, ਕੌਫ਼ੀ, ਦੁੱਧ ਤੇ ਅਨੇਕ ਖਾਧ ਪਦਾਰਥਾਂ ਦੇ ਲੰਗਰਾਂ ਲਗਾਏ ਗਏ ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰਭਾਤ ਫੇਰੀ ਵਿਚ ਗੁਨਿੰਦਰ ਜੀਤ ਸਿੰਘ ਜਵੰਦਾ, ਅਮਰਜੀਤ ਸਿੰਘ ਟੀਟੂ, ਗੁਲਜ਼ਾਰ ਸਿੰਘ, ਬਲਵਿੰਦਰ ਸਿੰਘ, ਬਲਵੰਤ ਸਿੰਘ ਭਿੱਖੀ, ਜਸਪਾਲ ਸਿੰਘ ਸ਼ੇਖੋਂ, ਗੁਰਮੀਤ ਸਿੰਘ ਨਾਗੀ, ਹਰਜੀਤ ਸਿੰਘ ਆਹਲੂਵਾਲੀਆ, ਸਰਬਜੀਤ ਸਿੰਘ ਰੇਖੀ, ਗੁਰਵਿੰਦਰ ਸਿੰਘ ਬੱਬੀ, ਹਰਵਿੰਦਰ ਸਿੰਘ ਜੀਵਨ ਸਿੰਘ ਨਗਰ ਆਦਿ ਵੱਖ ਵੱਖ ਸੰਸਥਾਵਾਂ ਵਲੋਂ ਹਾਜ਼ਰੀ ਭਰ ਰਹੇ ਹਨ | ਭੁਪਿੰਦਰ ਸਿੰਘ ਗਰੇਵਾਲ ਨੇ ਦੱਸਿਆ 3 ਨਵੰਬਰ ਨੂੰ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਜਾਵੇਗਾ | 4 ਨਵੰਬਰ ਨੂੰ ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਸੁਰਿੰਦਰ ਪਾਲ ਸਿੰਘ ਸਿਦਕੀ, ਕੁਲਵੰਤ ਸਿੰਘ ਨਾਗਰੀ, ਗੁਲਜ਼ਾਰ ਸਿੰਘ ਦੀ ਨਿਗਰਾਨੀ ਵਿਚ ਕਰਵਾਏ ਜਾਣਗੇ | 5 ਨਵੰਬਰ ਨੂੰ ਪ੍ਰਕਾਸ਼ ਪੁਰਬ ਦੇ ਦਿਹਾੜੇ ਤੇ ਦਿਨ ਅਤੇ ਰਾਤ ਦੇ ਗੁਰਮਤਿ ਸਮਾਗਮਾਂ ਵਿਚ ਵੱਖ-ਵੱਖ ਰਾਗੀ ਢਾਡੀ ਜੱਥੇ ਸੰਗਤ ਨੂੰ ਕਥਾ ਵਿਚਾਰ ਅਤੇ ਗੁਰ ਇਤਿਹਾਸ ਸਰਵਨ ਕਰਾਉਣਗੇ |

Ad Position 22
No active advertisement
ਪਿਛਲੀ ਖ਼ਬਰ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਨਿੱਜੀ ਰੰਜਸ਼ ਕਾਰਨ ਨੰਬਰਦਾਰਾਂ ਨੂੰ ਤੰਗ ਕਰਨ ਵਾਲਿਆਂ ਖਿਲਾਫ਼ ਪੰਜਾਬ ਨੰਬਰਦਾਰ ਯੂਨੀਅਨ ਸਖ਼ਤ <br/>
Ad Position 24