ਸੰਗਰੂਰ, 31 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਵਲੋਂ ਸਾਬਕਾ ਕੌਂਸਲਰ ਅਮਰਜੀਤ ਸਿੰਘ ਦੀ ਭਤੀਜੀ ਅਮਨਪ੍ਰੀਤ ਕੌਰ (ਸਪੁੱਤਰੀ ਇੰਦਰਜੀਤ ਸਿੰਘ) ਦੀ ਕੈਨੇਡਾ ਵਿਚ ਮੌਤ ਹੋ ਗਈ ਸੀ, ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਪ੍ਰੇਮ ਬਸਤੀ ਵਿਖੇ ਆਏ ਡਾ. ਜਵੰਧਾ ਨੇ ਕਿਹਾ ਕਿ ਇਸ ਅਸਿਹ ਦੁੱਖ ਦੀ ਘੜੀ ਵਿਚ ਉਹ ਪੂਰੀ ਤਰ੍ਹਾਂ ਉਨ੍ਹਾਂ ਨਾਲ ਖੜੇ ਹਨ | ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਰਿਵਾਰਕ ਮੈਂਬਰਾਂ ਨੂੰ ਦੁੱਖ ਸਹਿਣ ਦਾ ਹੌਸਲਾ ਬਖ਼ਸ਼ੇ | ਜਵੰਧਾ ਨਾਲ ਇਲਾਕੇ ਦੀ ਹੋਰ ਸਮਾਜ ਸੇਵੀਆਂ, ਹਸਤੀਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਅਮਨਪ੍ਰੀਤ ਕੌਰ ਦੀ ਬੇਵਕਤੀ ਮੌਤ ਨਾਲ ਸੰਗਰੂਰ ਵਾਸੀਆਂ ਨੇ ਇੱਕ ਸਦਭਾਵੀ ਮਿੱਠੇ ਸੁਭਾਅ ਵਾਲੀ ਧੀ ਨੂੰ ਖੋਹ ਦਿੱਤਾ ਹੈ |