02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸੰਘਣੀ ਧੁੰਦ ਕਾਰਨ ਦਿੱਲੀ-ਕੱਟੜਾ ਹਾਈਵੇ ਦੇ ਪੁਲ ਹੇਠਾਂ ਕਈ ਵਾਹਨ ਫਿਰ ਤੋਂ ਹੋਏ ਹਾਦਸਾਗ੍ਰਸਤ <br/>

Ad Position 21
repet_subhas-goyals [Copy P29]
ਪਿੰਡ ਰੋਸ਼ਨਵਾਲਾ ਕੋਲ ਦਿੱਲੀ-ਕੱਟੜਾ ਹਾਈਵੇ ਦੇ ਪੁਲ ਹੇਠਾਂ ਨੁਕਸਾਨੇ ਗਏ ਵਾਹਨਾਂ ਦੇ ਦਿ੍ਸ਼ | (ਸੱਜੇ) ਆਰਜ਼ੀ ਲਗਾਏ ਹੋਏ ਥੈਲੇ ਤੇ ਢੋਲ ਵਾਹਨਾਂ ਦੇ ਟਕਰਾਉਣ ਕਾਰਨ ਖਿੱਲਰੇ ਹੋਏ | ਤਸਵੀਰ : ਲਖਵਿੰਦਰ ਪਾਲ ਗਰਗ <br/> 31-12-2025
ਭਵਾਨੀਗੜ੍ਹ, 30 ਦਸੰਬਰ (ਲਖਵਿੰਦਰ ਪਾਲ ਗਰਗ)-ਇਲਾਕੇ 'ਚ ਪੈ ਰਹੀ ਸੰਘਣੀ ਧੁੰਦ ਕਾਰਨ ਨੈਸ਼ਨਲ ਹਾਈਵੇ 7 'ਤੇ ਪਿੰਡ ਰੋਸ਼ਨਵਾਲਾ ਕੋਲ ਦਿੱਲੀ-ਕੱਟੜਾ ਹਾਈਵੇ ਦੇ ਪੁਲ ਹੇਠਾਂ ਅੱਜ ਫਿਰ ਕਈ ਵਾਹਨ ਸੜਕ ਮੁੜਨ ਦੀ ਬਿਜਾਏ ਸਿੱਧੇ ਹੀ ਲੰਘ ਕੇ ਪੁਲ ਦੇ ਪਿੱਲਰ ਨਾਲ ਟਕਰਾਉਣ ਕਾਰਨ ਨੁਕਸਾਨੇ ਗਏ | ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਕਾਂਸਟੇਬਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲਦਿਆਂ ਹੀ ਉਹ ਮੌਕੇ 'ਤੇ ਪਹੁੰਚੇ ਜਿੱਥੇ ਸੰਘਣੀ ਧੁੰਦ ਕਾਰਨ ਕਈ ਵਾਹਨ ਜਿਨ੍ਹਾਂ 'ਚ ਤਿੰਨ ਕਾਰਾਂ ਅਤੇ ਇੱਕ ਵੱਡਾ ਟਰੱਕ ਟਰਾਲਾ ਹਾਦਸਾ ਗ੍ਰਸਤ ਹੋ ਚੁੱਕਿਆ ਸੀ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਹਾਦਸਿਆਂ ਨੂੰ ਰੋਕਣ ਦੇ ਲਈ ਕੀਤੇ ਗਏ ਆਰਜ਼ੀ ਪ੍ਰਬੰਧਾਂ 'ਚ ਲਗਾਏ ਗਏ ਢੋਲਾਂ ਤੇ ਮਿੱਟੀ ਦੇ ਥੈਲਿਆਂ ਦੇ ਨਾਲ ਵਾਹਨ ਟਕਰਾਉਣ ਤੋਂ ਬਾਅਦ ਪੁਲ ਦੇ ਪਿੱਲਰ ਨਾਲ ਜਾ ਟਕਰਾਏ | ਇੱਥੇ ਜ਼ਿਕਰਯੋਗ ਗੱਲ ਹੈ ਕਿ ਪਹਿਲਾ ਕਈ ਵਾਹਨਾਂ ਦੇ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਇੱਥੇ ਆਰਜ਼ੀ ਪ੍ਰਬੰਧ ਕੀਤੇ ਗਏ ਸੀ ਪਰ ਇਲਾਕੇ 'ਚ ਪੈ ਰਹੀ ਸੰਘਣੀ ਧੁੰਦ ਕਾਰਨ ਇਹ ਕੀਤੇ ਪ੍ਰਬੰਧ ਵੀ ਫ਼ੇਲ੍ਹ ਸਾਬਤ ਹੋ ਰਹੇ ਹਨ ਕਿਉਂਕਿ ਪੁਲ ਹੇਠੋਂ ਸੜਕ ਦੇ ਮੁੜਨ ਕਾਰਨ ਵਾਹਨ ਚਾਲਕਾਂ ਨੂੰ ਪਤਾ ਨਹੀਂ ਚੱਲਦਾ ਉਹ ਭੁਲੇਖੇ ਨਾਲ ਸਿੱਧੇ ਹੀ ਲੰਘ ਜਾਂਦੇ ਹਨ ਜਿਸ ਕਾਰਨ ਲੋਕਾਂ ਦੀ ਜਾਨ ਜੋਖ਼ਮ 'ਚ ਤਾਂ ਪੈਂਦੀ ਹੀ ਹੈ ਤੇ ਨਾਲ ਹੀ ਵਾਹਨਾਂ ਦਾ ਭਾਰੀ ਨੁਕਸਾਨ ਹੋ ਜਾਣ ਨਾਲ ਲੋਕਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ | ਪਰ ਪ੍ਰਸ਼ਾਸਨ ਹੋ ਰਹੇ ਹਾਦਸਿਆਂ ਵੱਲ ਗੰਭੀਰ ਨਹੀਂ ਹੋ ਰਿਹਾ | ਇਲਾਕੇ ਦੇ ਪਿੰਡ ਤੇ ਸ਼ਹਿਰ ਵਾਸੀਆਂ ਵਲੋਂ ਵਾਰ-ਵਾਰ ਸੜਕ ਨੂੰ ਪੁਲ ਹੇਠੋਂ ਸਿੱਧੀ ਲਗਾਏ ਜਾਣ ਤੋਂ ਇਲਾਵਾ ਇੱਥੇ ਸਾਰੇ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਇਸ ਲਈ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਭਾ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਵਾਰਡਾਂ ਵਿਚ ਕੀਤੇ ਜਾ ਰਹੇ ਬਦਲਾਅ ਦੇ ਵਿਰੋਧ ਵਿਚ 21 ਇਤਰਾਜ਼ ਨਗਰ ਕੌਂਸਲ 'ਚ ਹੋਏ ਪੇਸ਼ <br/>
Ad Position 24