02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਾਹਿਤ ਸਭਾ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/>

Ad Position 21
repet_subhas-goyals [Copy P29]
ਸਾਹਿਤ ਸਭਾ ਧੂਰੀ ਵਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਵਾਏ ਕਵੀ ਦਰਬਾਰ ਦਾ ਦਿ੍ਸ਼ | ਤਸਵੀਰ: ਲਖਵੀਰ ਸਿੰਘ ਧਾਂਦਰਾ <br/> 31-12-2025
ਧੂਰੀ, 30 ਦਸੰਬਰ (ਲਖਵੀਰ ਸਿੰਘ ਧਾਂਦਰਾ)-ਅੱਜ ਮਾਲਵਾ ਖ਼ਾਲਸਾ ਸੀਨੀਅਰ ਸੈ: ਸਕੂਲ ਧੂਰੀ ਦੇ ਸਦਨ ਵਿਚ ਸੁਰਿੰਦਰ ਸ਼ਰਮਾ ਨਾਗਰਾ ਸਾਹੀਤ ਸਾਹਿਤ ਸਭਾ ਧੂਰੀ ਦੀ ਪ੍ਰਧਾਨਗੀ ਹੇਠ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਪਵਨ ਹਰਚੰਦਪੁਰੀ ਪ੍ਰ: ਕੇ: ਪੰ: ਲੇਖਕ ਸਭਾ ਸੇਖੋਂ ਮੁੱਖ ਮਹਿਮਾਨ ਤੇ ਚਰਨਜੀਤ ਕੈਂਥ ਕਾਰਜਕਾਰੀ ਪ੍ਰਧਾਨ ਪੈਨਸ਼ਨ ਵੈੱਲਫੇਅਰ ਐਸੋਸੀਏਸ਼ਨ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਸਭਾ ਦੇ ਬਹੁਤ ਹੀ ਸੀਨੀਅਰ ਤੇ ਸਤਿਕਾਰਤ ਮੈਂਬਰ ਸਵ: ਨਾਹਰ ਸਿੰਘ ਮੁਬਾਰਕਪੁਰੀ ਦੇ ਅਚਾਨਕ ਹੋਏ ਦਿਹਾਂਤ ਤੇ ਦੋ ਮਿੰਟ ਦਾ ਮੋਨ ਰੱਖਿਆ ਗਿਆ ਤੇ ਹਾਜ਼ਰ ਲੇਖਕਾਂ ਨੇ ਸ਼ਰਧਾ ਦਾ ਫੁੱਲ ਭੇਟ ਕੀਤੇ | ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵਾਰੇ ਤੇ ਨਾਹਰ ਸਿੰਘ ਵਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਉਪਰੰਤ ਕਾਮਰੇਡ ਰਮੇਸ਼ ਜੈਨ ਨੇ ਸ਼ਹੀਦ ਹੋਏ ਸਾਹਿਬਜ਼ਾਦਿਆਂ ਵਾਰੇ ਆਪਣੀ ਕਵਿਤਾ ਪੇਸ਼ ਕਰ ਕੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ | ਇਸ ਉਪਰੰਤ, ਰਾਮ ਚੰਦ ਸ਼ਰਮਾ, ਗੁਲਜ਼ਾਰ ਸਿੰਘ ਸ਼ੌਂਕੀ, ਜਗਦੇਵ ਸ਼ਰਮਾ, ਪਿ੍ੰ. ਸੰਤ ਸਿੰਘ ਬੀਲ੍ਹਾ, ਚਰਨਜੀਤ ਕੈਂਥ, ਅਮਰ ਗਰਗ ਕਲਮਦਾਨ, ਕਰਮ ਸਿੰਘ ਜ਼ਖਮੀ, ਅਮਰਜੀਤ ਅਮਨ, ਪਵਨ ਹੋਸ਼ੀ, ਕੁਲਵਿੰਦਰ ਬੰਟੀ, ਬਹਾਦਰ ਸਿੰਘ, ਸੁਖਵਿੰਦਰ ਲੋਟੇ, ਸੁਰਿੰਦਰ ਸ਼ਰਮਾ ਹਰਚੰਦਪੁਰ, ਸੁਖਵਿੰਦਰ ਸਿੰਘ, ਦਿਲਸ਼ਾਦ ਅਖ਼ਤਰ, ਮੀਤ ਸਕਰੌਦੀ, ਸਤਪਾਲ ਪ੍ਰਾਸ਼ਰ, ਡਾ: ਰਕੇਸ਼ ਸ਼ਰਮਾ, ਰਣਜੀਤ ਕਾਂਝਲਾ, ਅਸ਼ੋਕ ਭੰਡਾਰੀ, ਕੁਲਜੀਤ ਧਵਨ, ਗੁਰਮੇਲ ਸਿੰਘ ਘਨੌਰ, ਜਸਮੇਲ ਸਿੰਘ, ਸੁਖਦੇਵ ਪੇਂਟਰ, ਸੁਖਮਿੰਦਰ ਦੇਵਗਨ, ਵਿਜਯ ਸੋਫਤ, ਕੁਲਵੰਤ ਸਿੰਘ ਖਨੌਰੀ, ਬਿੱਟੂ ਬੇਤਾਬ, ਸ਼ੇਰ ਸਿੰਘ ਬੇਨੜਾ ਅਤੇ ਡਾ: ਰਜਿੰਦਰ ਪਾਲ ਹੁਰਾਂ ਨੇ ਅਪਣੀ ਕਵਿਤਾ ਰਾਹੀਂ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ | ਅੰਤ ਵਿਚ ਪਵਨ ਹਰਚੰਦਪੁਰੀ ਨੇ ਸ਼ਹਾਦਤ ਦੀ ਵਿਆਖਿਆ ਕਰਦਿਆਂ ਹੋਇਆਂ ਦੱਸਿਆ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਇਨ੍ਹਾਂ ਨੂੰ ਸਮੇਂ-ਸਮੇਂ ਤੇ ਯਾਦ ਕਰ ਕੇ ਸ਼ਰਧਾਂਜਲੀ ਦੇਣੀ ਚਾਹੀਦੀ ਹੈ | ਅਮਰਜੀਤ ਅਮਨ ਨੇ ਮੰਚ ਦੀ ਜ਼ਿੰਮੇਵਾਰੀ ਬਖ਼ੂਬੀ ਨਿਭਾਈ | ਡਾ: ਰਜਿੰਦਰ ਪਾਲ ਨੇ ਆਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਸੰਘਣੀ ਧੁੰਦ ਕਾਰਨ ਦਿੱਲੀ-ਕੱਟੜਾ ਹਾਈਵੇ ਦੇ ਪੁਲ ਹੇਠਾਂ ਕਈ ਵਾਹਨ ਫਿਰ ਤੋਂ ਹੋਏ ਹਾਦਸਾਗ੍ਰਸਤ <br/>
Ad Position 24