13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਛੇਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡ ਰਕਬਾ

Ad Position 21
No active advertisement
ਅਜੀਤ ਡੈਸਕ 02-06-2025

ਲੁਧਿਆਣਾ ਤੋਂ ਜਗਰਾਓਂ ਨੂੰ ਜਾਂਦਿਆਂ ਜਰਨੈਲੀ ਸੜਕ 'ਤੇ ਮੁੱਲਾਂਪੁਰ ਦਾਖਾ ਤੋਂ ਚਾਰ ਕੁ ਕਿਲੋਮੀਟਰ ਦੀ ਦੂਰੀ 'ਤੇ ਪਿੰਡ ਰਕਬਾ ਵਿਖੇ ਸਥਿਤ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਮੀਰੀ-ਪੀਰੀ ਦੇ ਮਾਲਕ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਦੋਂ ਸੁਦੀ 5 ਸੰਮਤ 1689 ਨੂੰ ਚਰਨ ਪਾਏ ਸਨ। ਗੁਰੂ ਜੀ ਨਾਨਕ ਮੱਤਾ ਵਿਖੇ ਪਾਖੰਡੀ ਸਾਧੂਆਂ ਨੂੰ ਸੋਧਾ ਲਾ ਕੇ ਇਸ ਇਲਾਕੇ ਦੇ ਪਿੰਡਾਂ ਅਯਾਲੀ, ਦਾਖਾ ਵਲੋਂ ਗੁਜ਼ਰਦੇ ਹੋਏ ਇਸ ਸਥਾਨ (ਰਕਬਾ) 'ਤੇ ਰੁਕੇ। ਗੁਰੂੁ ਸਾਹਿਬ ਦੀ ਚਰਨ ਛੋਹ ਤੋਂ ਬਾਅਦ ਇਸ ਪਵਿੱਤਰ ਸਥਾਨ ਦੀ ਸੇਵਾ-ਸੰਭਾਲ ਉਦਾਸੀਨ ਭੇਖ ਦੇ ਸਾਧੂ ਸੰਤ ਕਰਦੇ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਸਥਾਨ 'ਤੇ ਅੱਠ ਕੋਨਾ ਥੜ੍ਹਾ ਅਤੇ ਗੁੰਬਦ ਉਸਾਰਿਆ ਗਿਆ, ਜਿੱਥੇ ਕਿ ਭੋਰਾ ਸਾਹਿਬ ਸੁਸ਼ੋਭਿਤ ਹੈ। ਤਕਰੀਬਨ 1892 ਈ: ਤੋਂ 1928 ਈ: ਤੱਕ ਬਾਬਾ ਵਰਿਆਮ ਸਿੰਘ ਨਿਹੰਗ ਸਿੰਘ ਨੇ ਇਸ ਸਥਾਨ ਦੀ ਸੇਵਾ-ਸੰਭਾਲ ਕੀਤੀ ਤੇ ਕਮਰਾ ਉਸਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਬਾਬਾ ਜੀ ਵਿਦਿਆਰਥੀਆਂ ਨੂੰ ਗੁਰਮੁਖੀ ਵਿੱਦਿਆ ਵੀ ਪੜ੍ਹਾਉਂਦੇ ਸਨ। ਬਾਬਾ ਵਰਿਆਮ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਕਰਮ ਸਿੰਘ ਮੋਹੀ ਨੇ ਇਸ ਸਥਾਨ ਦੀ ਸੇਵਾ ਕੀਤੀ। ਉਨ੍ਹਾਂ ਨੇ ਇੱਥੇ ਗੁਰਬਾਣੀ ਪ੍ਰਵਾਹ ਚਲਾਇਆ ਤੇ ਲੰਗਰ ਸੇਵਾ ਚਲਾਈ। ਉਸੇ ਸਮੇਂ ਦੌਰਾਨ ਸੰਪਰਦਾਇ ਬੋਪਾਰਾਏ ਕਲਾਂ ਦੇ ਮੁਖੀ ਗੁਰਦਿਆਲ ਸਿੰਘ ਤੇ ਸੰਗਤਾਂ ਦੇ ਸਹਿਯੋਗ ਨਾਲ 1936 ਈ: ਨੂੰ ਗੁਰਦੁਆਰੇ ਦੀ ਇਸ ਇਮਾਰਤ ਤੇ ਸਰੋਵਰ ਦਾ ਨਿਰਮਾਣ ਵੀ ਕੀਤਾ ਗਿਆ। ਅੱਜ-ਕੱਲ੍ਹ ਬਾਬਾ ਬੁੱਢਾ ਦਲ 96 ਕਰੋੜੀ ਦੇ ਬਾਬਾ ਜੁਗਿੰਦਰ ਸਿੰਘ ਨਿਹੰਗ ਬੋਪਾਰਾਏ ਵਾਲੇ ਇਸ ਸਥਾਨ ਦੀ ਸੇਵਾ ਨਿਭਾ ਰਹੇ ਹਨ। ਬਾਬਾ ਜੀ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦੀਵਾਨ ਹਾਲ, ਲੰਗਰ ਹਾਲ, ਸੇਵਾਦਾਰਾਂ ਦੇ ਰਿਹਾਇਸ਼ੀ ਕਮਰੇ ਤੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨਿਰਮਾਣ ਕਰਵਾਇਆ। ਇੱਥੇ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਂਦਾ ਹੈ। ਇਹ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡ ਰਕਬਾ ਵਿਖੇ ਸਥਿਤ ਹੈ।

-ਮੋਬਾਈਲ : 94646-01001

Ad Position 22
No active advertisement
ਪਿਛਲੀ ਖ਼ਬਰ ਹੋਇ ਨਿਮਾਨਾ ਜਗਿ ਰਹਹੁ-ਨਿਮਰਤਾ ਮਨੁੱਖੀ ਜੀਵਨ ਦਾ ਅਹਿਮ ਗੁਣ ਹੈ ਅਗਲੀ ਖ਼ਬਰ ਬੜੇ ਲੰਬੇ ਸਮੇਂ ਬਾਅਦ ਹੋਈ ਸੀ ਜੈਤੋ ਦੇ ਮੋਰਚੇ ਦੀ ਫ਼ਤਹਿ
Ad Position 24