30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਬਾਲ ਕਹਾਣੀ ਮੀਕੂ

Ad Position 21
No active advertisement
ਅਜੀਤ ਡੈਸਕ 22-11-2025

ਜੰਗਲ ਦਾ ਬਹੁਤ ਹੀ ਸੋਹਣਾ ਹਰਿਆ-ਭਰਿਆ ਇਕ ਇਲਾਕਾ ਸੀ। ਜਿੱਥੇ ਬਹੁਤ ਤਰ੍ਹਾਂ ਦੇ ਪਸ਼ੂ-ਪੰਛੀ, ਜਾਨਵਰ ਆਦਿ ਰਹਿੰਦੇ ਸਨ। ਉਨ੍ਹਾਂ ਵਿਚ ਬਹੁਤ ਸਾਰੇ ਖਰਗੋਸ਼ਾਂ ਦੇ ਜੋੜ੍ਹੇ ਝਾੜੀਆਂ ਵਿਚ ਰਹਿੰਦੇ ਸਨ। ਜਿਨ੍ਹਾਂ ਦੇ ਬੱਚੇ ਬਹੁਤ ਸ਼ਰਾਰਤੀ ਸਨ। ਉਹ ਹਰ ਵਕਤ ਇਕ-ਦੂਜੇ ਨਾਲ ਨਿੱਕੀ-ਨਿੱਕੀ ਗੱਲ 'ਤੇ ਲੜਦੇ -ਝਗੜਦੇ ਰਹਿੰਦੇ ਸਨ। ਉਨ੍ਹਾਂ ਵਿਚੋ ਇਕ ਸੀ ਮੀਕੂ, ਜਿਸ ਨੂੰ ਸਾਰੇ ਝੂਠਾਂ ਦੀ ਪੰਡ ਕਹਿੰਦੇ ਸਨ, ਕਿਉਂਕਿ ਉਸ ਦੀਆਂ ਅੱਧੀਆਂ ਗੱਲਾਂ ਵਿਚ ਪੂਰਾ ਝੂਠ ਹੁੰਦਾ ਸੀ। ਸਾਰਾ ਦਿਨ ਉਸ ਦੇ ਦੋਸਤ ਉਸ ਨੂੰ ਮੀਕੂ ਝੂਠ ਕਹਿੰਦੇ ਰਹਿੰਦੇ ਭਾਵੇਂ ਉਸ ਦੀ ਕੋਈ ਵੀ ਗੱਲ ਸੱਚੀ ਹੋਵੇ, ਤਾਂ ਵੀ ਉਸ ਦੀਆਂ ਗੱਲਾਂ ਦਾ ਕੋਈ ਯਕੀਨ ਨਹੀਂ ਸੀ ਕਰਦਾ। ਜਦ ਉਸ ਨੇ ਆਪਣੀ ਮਾਂ ਨੂੰ ਆ ਕੇ ਦੱਸਣਾ ਕੇ, 'ਮਾਂ ਮੈਨੂੰ ਸਾਰੇ ਝੂਠਾਂ ਦੀ ਪੰਡ ਕਿਉ ਕਹਿੰਦੇ ਹਨ? ਤਾਂ ਉਸ ਦੀ ਮਾਂ ਨੇ ਉਸ ਨੂੰ ਕਹਿਣਾ, 'ਪੁੱਤ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਏ, ਜੇਕਰ ਤੂੰ ਆਪਣੇ ਦੋਸਤਾਂ ਨਾਲ ਸਹੀ ਢੰਗ ਨਾਲ ਰਹਿੰਦਾ ਤਾਂ, ਤੇ ਉਨ੍ਹਾਂ ਦਾ ਯਕੀਨ ਬਣਾ ਕੇ ਰੱਖਦਾ ਤਾਂ ਅੱਜ ਤੈਨੂੰ ਇਨ੍ਹਾਂ ਨੇ ਇਸ ਤਰ੍ਹਾਂ ਨਹੀ ਸੀ ਬੋਲਣਾ, ਕਿਉਕਿ ਪੁੱਤ ਤੇਰੀ ਉੱਠਣੀ-ਬੈਠਣੀ ਗ਼ਲਤ ਯਾਰਾਂ ਦੋਸਤਾਂ ਨਾਲ ਏ ਤੂੰ ਆਪਣੇ ਬੇ-ਯਕੀਨੇ ਯਾਰਾਂ ਦਾ ਸਾਥ ਛੱਡ ਦੇ ਤੇ ਹੌਲੀ-ਹੌਲੀ ਆਪਣੇ 'ਚ ਬਦਲਾਵ ਲਿਆਉਣਾ ਸ਼ੁਰੂ ਕਰ ਦੇ, ਸੱਚਾਈ ਦੇ ਰਾਹ 'ਤੇ ਚੱਲ।' ਉਸ ਨੇ ਕਿਹਾ, 'ਮਾਂ, ਹੁਣ ਮੈਂ ਕਦੇ ਵੀ ਝੂਠ ਨਹੀਂ ਬੋਲਾਂਗਾ ਤੇ ਮੈਂ ਆਪਣੇ ਗਲਤ ਦੋਸਤਾਂ ਦਾ ਵੀ ਸਾਥ ਛੱਡ ਦੇਵਾਂਗਾਂ।' ਉਸ ਨੇ ਉਸੇ ਤਰ੍ਹਾਂ ਹੀ ਕੀਤਾ। ਉਹ ਹੁਣ ਆਪਣੇ ਘਰੇ ਤੇ ਘਰੋਂ ਬਾਹਰ ਬਿਲਕੁੱਲ ਸੱਚ ਬੋਲਦਾਂ, ਪਰ ਫਿਰ ਵੀ ਉਸ ਦੀਆਂ ਗੱਲਾਂ 'ਤੇ ਕੋਈ ਵੀ ਯਕੀਨ ਨਹੀ ਸੀ ਕਰਦਾ।
ਇਕ ਦਿਨ ਮੀਕੂ ਆਪਣੇ ਦੋਸਤਾਂ ਨਾਲ ਲੜ ਕੇ ਜੰਗਲ ਦੀ ਦੂਜੀ ਦਿਸ਼ਾ ਵੱਲ ਚਲਾ ਗਿਆ। ਉਹ ਬਹੁਤ ਉਦਾਸ ਸੀ। ਉਹ ਆਪਣੇ-ਆਪ ਨਾਲ ਗੱਲਾਂ ਕਰਦਾ ਕੇ ਕਾਸ਼! ਮੈਂ ਝੂਠ ਨਾ ਬੋਲਦਾ ਤਾਂ ਅੱਜ ਮੇਰੇ ਦੋਸਤਾਂ ਨੇ ਮੇਰਾ ਸਾਥ ਨਹੀ ਸੀ ਛੱਡਣਾ। ਹਜੇ ਉਹ ਆਪਣੀਆਂ ਸੋਚਾਂ ਵਿਚ ਹੀ ਸੀ ਕੇ ਉਸ ਨੂੰ ਇਕਦਮ ਇਨਸਾਨੀ ਬੋਲ ਸੁਣਾਈ ਦਿੱਤੇ। ਉਹ ਇਕਦਮ ਡਰ ਗਿਆਂ ਕੇ ਇਸ ਪਾਸੇ ਤਾਂ ਸ਼ਿਕਾਰੀਆਂ ਨੇ ਜੰਗਲ ਦੇ ਜਾਨਵਰਾਂ ਦੇ ਸ਼ਿਕਾਰ ਲਈ ਜਾਲ ਵਿਛਾ ਦਿੱਤੇ ਹਨ। ਉਹ ਸਮਝ ਚੁੱਕਾ ਸੀ ਕਿ ਸ਼ਿਕਾਰੀਆਂ ਨੇ ਇਸ ਪਾਸੇ ਹੀ ਕਿਉਂ ਇਹ ਜਾਲ ਵਿਛਾਏ ਹਨ, ਕਿਉਂਕਿ ਇਸ ਵਾਰ ਇੱਧਰ ਬਾਰਿਸ਼ ਜਿਆਦਾ ਹੋਣ ਕਰਕੇ ਜਾਨਵਰਾਂ ਵਾਸਤੇ ਖਾਣ-ਪੀਣ ਨੂੰ ਬਹੁਤ ਕੁਝ ਉੱਗ ਆਇਆਂ ਏ। ਉਹ ਜਲਦੀ-ਜਲਦੀ ਆਪਣੇ ਇਲਾਕੇ ਵੱਲ ਭੱਜ ਪਿਆਂ। ਸਾਹੋ-ਸਾਹੀ ਹੁੰਦੇ ਹੋਏ ਨੇ ਉਨ੍ਹਾਂ ਨੂੰ ਆ ਕੇ ਸਾਰੀ ਗੱਲ ਦੱਸੀ, ਤਾਂ ਸਭ ਨੇ ਉਸ ਦਾ ਪਹਿਲਾਂ ਤਾਂ ਰੱਜ ਕੇ ਮਜ਼ਾਕ ਉਡਾਇਆਂ ਤੇ ਕਿਹਾ, ਅਸੀਂ ਜਾਣਦੇ ਹਾਂ ਤੈਨੂੰ ਵੱਡੇ ਸੱਚੇ ਨੂੰ ਤੂੰ ਤਾਂ ਸਦਾ ਹੀ ਝੂਠਾਂ ਦੀ ਪੰਡ ਰਹੇਗਾ। ਸਾਨੂੰ ਤੇਰੇ ਤੇ ਭੋਰਾ ਵੀ ਯਕੀਨ ਨਹੀਂ ਏ। ਉਸ ਦੀ ਬੇਇੱਜ਼ਤੀ ਹੁੰਦਿਆਂ ਵੇਖ ਕੇ ਉਸ ਦੀ ਮਾਂ ਨੇ ਕਿਹਾ ਕੇ, 'ਜ਼ਰੂਰੀ ਨਹੀਂ ਕੇ ਹੁਣ ਇਹ ਝੂਠ ਮਾਰ ਰਿਹਾ ਏ। ਇਹ ਸੱਚ ਵੀ ਹੋ ਸਕਦਾ ਏ। ਪਰ ਉਹ ਸਾਰੇ ਨਾ ਮੰਨੇ, ਚਲੋ ਕੁਝ ਦਿਨ ਲੰਘਦੇ ਗਏ। ਉਸ ਦੇ ਸਾਰੇ ਦੋਸਤਾਂ ਨੇ ਸੋਚਿਆਂ ਕੇ ਕਿਉਂ ਨਾ ਅੱਜ ਉਸ ਪਾਸੇ ਜਾ ਕੇ ਆਇਆ ਜਾਵੇ, ਜਿਸ ਪਾਸੇ ਮੀਕੂ ਸਾਨੂੰ ਰੋਕ ਰਿਹਾ ਸੀ। ਉਹ ਸਾਰੇ ਇਕ -ਸਾਰ ਉਸ ਇਲਾਕੇ ਵੱਲ ਹੋ ਤੁਰੇ। ਮੀਕੂ ਵੀ ਉਨ੍ਹਾਂ ਦੇ ਪਿੱਛੇ ਹੋ ਤੁਰਿਆਂ ਜਦ ਉਹ ਉਸ ਇਲਾਕੇ ਵਿਚ ਪਹੁੰਚੇ ਤਾਂ ਉੱਥੇ ਉੱਗੀ ਹਰੀ-ਹਰੀ ਘਾਹ ਵੇਖ ਕੇ ਸਭ ਦੇ ਮੂੰਹੀਂ ਪਾਣੀ ਆ ਗਿਆਂ, ਸਭ ਮੀਕੂੰ ਨੂੰ ਕਹਿਣ ਲੱਗੇ ਕੇ, 'ਅਸੀਂ ਤਾਂ ਸੋਚਿਆ ਕੇ ਤੂੰ ਝੂਠ ਮਾਰ ਰਿਹਾ ਏ ,ਤੁੰ ਤਾਂ ਸੱਚ ਬੋਲ ਰਿਹਾ ਸੀ ਸਾਨੂੰ ਮਾਫ ਕਰੀਂ, ਤਾਂ ਮੀਕੂ ਨੇ ਕਿਹਾ, 'ਕੇ ਤੁਸੀਂ ਲਾਲਚ 'ਚ ਨਾ ਆਵੋ ਇੱਥੇ ਸ਼ਿਕਾਰੀਆਂ ਨੇ ਜਾਲ ਵਿਛਾਏ ਹੋਏ ਹਨ, ਤਾਂ ਉਨ੍ਹਾਂ 'ਚੋਂ ਇਕ ਨੇ ਕਿਹਾ, 'ਤੂੰ ਚੁੱਪ ਕਰ ਜਾ ਸਾਨੂੰ ਢਿੱਡ ਭਰ ਕੇ ਖਾ ਲੈਣ।' ਦੇ ਜਦ ਉਹ ਸਾਰੇ ਖਾਣ ਵਾਸਤੇ ਉਨ੍ਹਾਂ ਝਾੜੀਆਂ 'ਚ ਵੜੇ ਤਾਂ ਕੁਝ ਕੁ ਪਲ ਵਿਚ ਵੇਖਦੇ-ਵੇਖਦੇ ਉਹ ਸਾਰੇ ਸ਼ਿਕਾਰੀਆਂ ਦੇ ਵਿਛਾਏ ਹੋਏ ਜਾਲ ਵਿਚ ਬੁਰੀ ਤਰ੍ਹਾਂ ਫਸ ਗਏ। ਸਭ ਉੱਚੀ-ਉੱਚੀ ਬੋਲ ਰਹੇ ਸਨ, 'ਮੀਕੂ ਬਾਈ ਸਾਨੂੰ ਬਚਾ ਲੈ ਤੇ ਉਹ ਉਨ੍ਹਾਂ ਨੂੰ ਕਹਿ ਰਿਹਾ ਸੀ ਕੇ ਮਂੈ ਤਹਾਨੂੰ ਬਹੁਤ ਸੱਚ ਬੋਲਿਆਂ ਸੀ। ਪਰ ਤੁਸੀਂ ਮੇਰਾ ਯਕੀਨ ਨਹੀ ਕੀਤਾ।' ਮੀਕੂੰ ਉਨ੍ਹਾਂ ਨੂੰ ਝਾੜੀਆਂ ਵਿਚ ਬੈਠਾ ਵੇਖ ਰਿਹਾ ਸੀ ਤੇ ਵੇਖਦੇ-ਵੇਖਦੇ ਉਨ੍ਹਾਂ ਸਾਰਿਆਂ ਨੂੰ ਸ਼ਿਕਾਰੀਆਂ ਨੇ ਚਾਰੋਂ ਪਾਸਿਆਂ ਤੋਂ ਬੰਦ ਪਿੰਜਰਿਆਂ ਵਿਚ ਸੁੱਟ ਲਿਆ।

-ਕਲਾਂ ਚੜਿੱਕਮੋਗਾ।
ਮੋਬਾਈਲ : 98153-47509

Ad Position 22
No active advertisement
ਪਿਛਲੀ ਖ਼ਬਰ ਆਸ਼ਾ ਅਗਲੀ ਖ਼ਬਰ 22-11-25
Ad Position 24