01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਮਾਂ ਦੀਆਂ ਹੱਦਾਂ...ਮਾਂ ਦਾ ਪਿਆਰ

Ad Position 21
No active advertisement
ਅਜੀਤ ਡੈਸਕ 19-10-2025

ਮਾਂ ਕਈ ਵਾਰ ਮੈਨੂੰ ਰੋਕਦੀ ਹੈ, 'ਜੀਨਸ ਨਾ ਪਾ, ਵਧੇਰੇ ਮੇਕਅੱਪ ਨਾ ਕਰ, ਵਾਲ ਖੁੱਲ੍ਹੇ ਨਾ ਰੱਖ |'
ਉਸ ਦੀਆਂ ਇਹ ਗੱਲਾਂ ਮੇਰੇ ਲਈ ਮੁਸ਼ਕਿਲ ਬਣ ਜਾਂਦੀਆਂ ਹਨ | ਯੂਨੀਵਰਸਿਟੀ ਵਿਚ ਮੇਰੀਆਂ ਸਹੇਲੀਆਂ ਆਪਣੀ ਮਰਜ਼ੀ ਨਾਲ ਰਹਿੰਦੀਆਂ ਹਨ, ਪਰ ਮੈਂ ਹਮੇਸ਼ਾ ਮਾਂ ਦੀਆਂ ਹੱਦਾਂ ਦੇ ਵਿਚ ਰਹਿੰਦੀ ਹਾਂ |
ਪਰ ਜਦੋਂ ਵੀ ਮੈਂ ਗੁੱਸੇ ਵਿਚ ਉਸ ਨੂੰ ਵੇਖਦੀ ਹਾਂ, ਉਸ ਦੀਆਂ ਅੱਖਾਂ ਵਿਚ ਚਿੰਤਾ ਤੇ ਪਿਆਰ ਦਾ ਸਮੁੰਦਰ ਦਿਖਦਾ ਹੈ | ਉਸ ਦੀ ਹਰ ਰੋਕ, ਹਰ ਮਨਾਹੀ, ਦਰਅਸਲ ਮੇਰੀ ਸੁਰੱਖਿਆ ਦੀ ਕੰਧ ਹੈ | ਮੈਂ ਜਾਣਦੀ ਹਾਂ, ਇਕ ਦਿਨ ਉਹ ਮੇਰੀ ਉਡਾਣ ਨੂੰ ਵੀ ਸਵੀਕਾਰ ਲਵੇਗੀ |

-ਪਿੰਡ ਭਾਓਵਾਲ, ਰੋਪੜ |

Ad Position 22
No active advertisement
ਪਿਛਲੀ ਖ਼ਬਰ ਸਰਾਧ ਅਗਲੀ ਖ਼ਬਰ ਕਾਵਿ-ਵਿਅੰਗ
Ad Position 24