01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਰਾਧ

Ad Position 21
No active advertisement
ਅਜੀਤ ਡੈਸਕ 19-10-2025

ਪੰਡਿਤ ਸ਼ਰਧਾ ਨੰਦ ਵੱਡੀ ਤੋਂਦ ਨੂੰ ਭਰਨ, ਸਰਾਧਾਂ ਵਿਚ ਜਜਮਾਨਾਂ ਦੇ ਘਰ ਜਾਂਦੇ, ਤਾਂ ਪੂਰੀ ਸੇਵਾ ਹੁੰਦੀ | ਪੈਰ ਧੋਤੇ ਜਾਂਦੇ, ਵਧੀਆ ਪਕਵਾਨਾਂ ਦੇ ਨਾਲ ਖੀਰ ਜ਼ਰੂਰ ਮਿਲਦੀ | ਲੋਕ ਆਪਣੇ ਪਰਲੋਕ ਸਿਧਾਰੇ ਵਡੇਰਿਆਂ ਦਾ ਸ਼ਰਾਧ ਕਰਦੇ ਤੇ ਪੰਡਿਤਾਂ ਨੂੰ ਭੋਜਨ ਛਕਾਉਂਦੇ | ਪੰਡਿਤ ਸ਼ਰਧਾ ਨੰਦ ਕੇਵਲ ਚਾਰ ਪੰਜ ਘਰ ਥੋੜ੍ਹਾ ਜਿਹਾ ਭੋਜਨ ਤੇ ਕਟੋਰਾ ਖੀਰ ਖਾ ਕੇ ਤੇ ਦੱਕਛਣਾ ਲੈ ਕੇ ਘਰ ਪਰਤਦੇ ਤੇ ਲਮਲੇਟ ਹੋ ਜਾਂਦੇ | ਅੱਜ ਗੁੱਗੀ ਦੇ ਘਰ ਜਦੋਂ ਪੰਡਿਤ ਜੀ ਸਰਾਧ ਛਕਣ ਆਏ ਤਾਂ ਉਨ੍ਹਾਂ ਸ਼ਿਕਾਇਤ ਕੀਤੀ, 'ਭਾਈ ਖੀਰ ਵਿਚ ਤਾਂ ਖੰਡ ਜਮਾਂ ਈ ਨੀ ਪਾਈ, ....ਤਾਂ ਮਾਂ ਕੋਲ ਖੜ੍ਹੇ ਗੁੱਗੀ ਨੇ ਝੱਟ ਜੁਆਬ ਦਿੱਤਾ, 'ਪੰਡਿਤ ਜੀ ਥੋਨੂੰ ਤਾਂ ਐਂ ਈ ਛਕਣੀ ਪਊ, ਸਾਡੇ ਬਾਬੇ ਦਾ ਸਰਾਧ ਐ, ਉਨ੍ਹਾਂ ਨੂੰ ਤਾਂ ਸ਼ੂਗਰ ਹੋਈ ਪਈ ਸੀ |'

-ਰਾਜਪੁਰਾ | ਮੋਬਾਈਲ : 98151-13038

Ad Position 22
No active advertisement
ਪਿਛਲੀ ਖ਼ਬਰ ਰਹੱਸ ਭਰਿਆ ਸੁਨੇਹਾ ਅਗਲੀ ਖ਼ਬਰ ਮਾਂ ਦੀਆਂ ਹੱਦਾਂ...ਮਾਂ ਦਾ ਪਿਆਰ
Ad Position 24