01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਰਹੱਸ ਭਰਿਆ ਸੁਨੇਹਾ

Ad Position 21
No active advertisement
ਅਜੀਤ ਡੈਸਕ 19-10-2025

ਇਹ ਗੱਲ ਮੇਰੇ ਦਾਦਾ ਜੀ ਨੇ ਸੁਣਾਈ ਸੀ | ਪੁਰਾਣੇ ਜ਼ਮਾਨੇ ਵਿਚ ਆਪਸੀ ਗੱਲਬਾਤ ਦੇ ਸਾਧਨ ਨਹੀਂ ਸਨ | ਲੋਕ ਵਪਾਰ ਦੇ ਸਿਲਸਿਲੇ ਵਿਚ ਦੂਰ-ਦੁਰਾਡੇ ਪਿੰਡਾਂ ਵਿਚ ਨਿਕਲ ਜਾਂਦੇ ਸਨ | ਉਹ ਆਪਣੇ ਘਰ ਵਾਲਿਆਂ ਨੂੰ ਸੁਨੇਹਾ ਭੇਜਣਾ ਚਾਹੁੰਣ ਤਾਂ ਕੋਈ ਖ਼ਤ-ਪੱਤਰ ਨਹੀਂ ਸਨ ਭੇਜ ਸਕਦੇ | ਸਿਰਫ਼ ਉਨ੍ਹਾਂ ਦਾ ਜੇ ਕੋਈ ਸਾਥੀ ਘਰ ਪਰਤ ਰਿਹਾ ਹੋਵੇ, ਉਸ ਨੂੰ ਸੁਨੇਹਾ ਸੁਣਾ ਕੇ ਦੱਸ ਦਿੰਦੇ ਸਨ |
ਇਕ ਵਾਰ ਇਕ ਸਾਥੀ ਜਦੋਂ ਪਿੰਡ ਜਾਣ ਲੱਗਾ ਤਾਂ, ਉਸ ਦੇ ਮਿੱਤਰ ਨੇ ਕਿਹਾ ਕਿ ਮੇਰਾ ਸੰਦੇਸ਼ਾ ਲੈਂਦਾ ਜਾਹ, ਜਾ ਕੇ ਮੇਰੇ ਪਰਿਵਾਰ ਨੂੰ ਸੁਣਾ ਦੲੀਂ | ਸੁਨੇਹਾ ਸੀ : ਤਿੰਨ ਅਠੀਆਂ ਦੋ ਬਾਹਰੀਆਂ ਤੇ ਬੀਸੇ ਉਤੇ ਚੌਕ, ਜੇ ਤੂ ਸੁੱਘੜ ਸੁਜਾਨ ਹੈਾ, ਸੱਤ, ਅੱਠ-ਨੌਂ ਰੋਕ |
ਜਦੋਂ ਉਹ ਆਪਣੇ ਘਰ ਪਹੁੰਚਾ, ਉਹ ਦੋਸਤ ਦੇ ਘਰ ਵੀ ਗਿਆ ਤੇ ਉਸ ਦੀ ਪਤਨੀ ਨੂੰ ਇਹ ਸੁਨੇਹਾ ਦਿੰਦਾ, ਕੁਝ ਦਿਨ ਬਾਅਦ ਜਦੋਂ ਉਹ ਵਾਪਸ ਜਾਣ ਲੱਗਾ ਤਾਂ ਉਸ ਦੀ ਪਤਨੀ ਨੇ ਵਾਪਸੀ ਸੁਨੇਹਾ ਆਪਣੇ ਪਤੀ ਨੂੰ ਇੰਜ ਦਿੱਤਾ:
ਤੇਤੀਓਾ ਤਿ੍ਹਾ ਕਰ, ਸੋਲ੍ਹੋਂ ਪੰਜ ਘਟਾਅ, ਜੇ ਤੂੰ ਸੁੱਘੜ ਸੁਜਾਨ ਹੈ ਨੌਂ ਦੋ ਲੇਖੇ ਲਾ |
ਉਹ ਸੁਨੇਹਾ ਲੈ ਕੇ ਚੱਲਿਆ ਗਿਆ ਤੇ ਇਹ ਅਜੀਬ ਜਿਹਾ ਸੁਨੇਹਾ ਉਸ ਨੇ ਆਪਣੇ ਮਿੱਤਰ ਨੂੰ ਸੁਣਾ ਦਿੱਤਾ | ਉਸ ਦਾ ਮਿੱਤਰ ਸਮਝ ਗਿਆ ਕਿ ਮੈਂ ਉਸ ਨੂੰ ਚੌਵੀ ਰੁਪਏ ਦਿੱਤੇ ਸਨ ਪਰ ਉਸ ਨੇ ਉਸ ਦੀ ਪਤਨੀ ਨੂੰ ਸਿਰਫ਼ ਗਿਆਰਾਂ ਰੁਪਏ ਦਿੱਤੇ ਹਨ, ਭਾਵ ਤੇਰਾਂ ਰੁਪਏ ਘੱਟ | ਉਸ ਨੇ ਉਸ ਨੂੰ ਉਸੇ ਵਕਤ ਨੱਪ ਲਿਆ ਅਤੇ ਕਿਹਾ ਕਿ ਜਿਹੜੇ ਤੂੰ ਤੇਰਾਂ ਰੁਪਏ ਘੱਟ ਦਿੱਤੇ ਹਨ, ਕੱਢ ਕੇ ਮੈਨੂੰ ਵਾਪਸ ਦੇ | ਇਹ ਭੇਤ ਸੁਨੇਹਾ ਵਿਚ ਹੀ ਛੁਪਿਆ ਸੀ |

-10846/ਬੀ-34, ਨਿਊ ਪਟੇਲ ਨਗਰ, ਹੈਬੋਵਾਲ ਕਲਾਂ, ਲੁਧਿਆਣਾ-141001.
ਮੋਬਾਈਲ : 93165-44777

Ad Position 22
No active advertisement
ਪਿਛਲੀ ਖ਼ਬਰ ਰੰਗੀਨ ਦੀਵਾਲੀ ਅਗਲੀ ਖ਼ਬਰ ਸਰਾਧ
Ad Position 24