01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਰੰਗੀਨ ਦੀਵਾਲੀ

Ad Position 21
No active advertisement
ਅਜੀਤ ਡੈਸਕ 19-10-2025

ਪਰੀ ਆਪਣੇ ਪਾਪਾ ਨਾਲ ਬੈਠੀ ਗੱਲਾਂ ਕਰ ਰਹੀ ਸੀ | ਪਰੀ ਨੇ ਕਿਹਾ ਪਾਪਾ ਜੀ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ | ਪਾਪਾ ਨੇ ਮੁਸਕਰਾਉਂਦੇ ਹੋਏ ਕਿਹਾ, 'ਹਾਂ ਜੀ ਬੇਟਾ! ਤੁਸੀਂ ਦੱਸੋ ਇਸ ਵਾਰ ਕਿਹੜੇ ਪਟਾਕੇ ਲੈਣੇ ਹਨ?'
ਕੰਨਾਂ ਨੂੰ ਹੱਥ ਲਾਉਂਦੇ ਹੋਏ ਪਰੀ ਨੇ ਕਿਹਾ, 'ਨਹੀਂ ਪਾਪਾ, ਮੈਂ ਸਿ ਵਾਰ ਕੋਈ ਪਟਾਕੇ ਨਹੀਂ ਲੈਣੇ |'
ਪਾਪਾ ਨੇ ਬੜੀ ਹੈਰਾਨੀ ਨਾਲ ਪੁੱਛਿਆ, 'ਕਿਉਂ?'
ਪਰੀ ਨੇ ਜਵਾਬ ਦਿੱਤਾ, 'ਪਾਪਾ ਜਦੋਂ ਕੋਰੋਨਾ ਵਰਗੀ ਭਿਆਨਕ ਬਿਮਾਰੀ ਪੂਰੇ ਜ਼ੋਰਾਂ 'ਤੇ ਸੀ | ਸਾਰੇ ਲੋਕ ਆਪਣੇ ਘਰਾਂ ਵਿਚ ਬੰਦ ਸਨ | ਉਸ ਵੇਲੇ ਪ੍ਰਦੂਸ਼ਣ ਬਹੁਤ ਘੱਟ ਗਿਆ ਸੀ | ਉਨ੍ਹਾਂ ਦਿਨਾਂ ਵਿਚ ਮੈਂ ਪਹਿਲੀ ਵਾਰ ਕੁਦਰਤ ਦੇ ਬਹੁਤ ਸਾਰੇ ਅਸਲ ਤੇ ਖੁਸ਼ਹਾਲ ਨਜ਼ਾਰੇ ਅਸਮਾਨ ਵਿਚ ਦੇਖੇ ਸਨ ਤੇ ਸ਼ਾਇਦ ਤੁਸੀਂ ਵੀ | ਇਸ ਲਈ ਮੈਂ ਨਹੀਂ ਚਾਹੁੰਦੀ ਕਿ ਪਟਾਕਿਆਂ ਦੇ ਧੰੂਏਾ ਨਾਲ ਸਾਡੀ ਹਵਾ ਦੁਬਾਰਾ ਪ੍ਰਦੂਸ਼ਿਤ ਹੋਵੇ | ਸੋ, ਇਸ ਵਾਰ ਤੁਸੀਂ ਮੈਨੂੰ ਪਟਾਕੇ ਨਹੀਂ, ਰੰਗੋਲੀ ਦੇ ਰੰਗ ਲਿਆ ਦੇਣਾ ਤਾਂ ਜੋ ਮੈਂ ਰੌਸ਼ਨੀ ਦੇ ਇਸ ਤਿਉਹਾਰ ਨੂੰ ਰੰਗਾਂ ਨਾਲ ਮਨਾ ਕੇ ਹੋਰ ਵੀ ਰੰਗੀਨ ਬਣਾ ਦੇਵਾਂ |'
ਇਕ ਚੀਜ਼ ਹੋਰ ਪਾਪਾ, 'ਮੈਨੂੰ ਇਕ ਬੂਟਾ ਵੀ ਲਿਆ ਦੇਣਾ | ਸਾਡੇ ਅਧਿਆਪਕ ਹਮੇਸ਼ਾ ਕਹਿੰਦੇ ਹਨ ਕਿ ਗਰੀਨ ਦੀਵਾਲੀ ਮਨਾਓ ਤੇ ਵਾਤਾਵਰਨ ਖ਼ੁਸ਼ਹਾਲ ਬਣਾਓ |'
ਛੋਟੀ ਜਿਹੀ ਪਰੀ ਦੀਆਂ ਏਨੀਆਂ ਪਿਆਰੀਆਂ ਗੱਲਾਂ ਸੁਣ ਕੇ ਪਾਪਾ ਦੀਆਂ ਅੱਖਾਂ ਖ਼ੁਸ਼ੀ ਨਾਲ ਭਰ ਗਈਆਂ ਤੇ ਪਾਪਾ ਨੇ ਪਰੀ ਨੂੰ ਗਲਵਕੜੀ ਵਿਚ ਲੈਂਦਿਆਂ ਕਿਹਾ, 'ਚੰਗਾ ਪੁੱਤ ਜੋ ਤੂੰ ਕਹੇਂਗੀ, ਉਹ ਸਾਰਾ ਕੁਝ ਲਿਆ ਦੇਵਾਂਗਾ |'

-ਮੁੱਲਾਂਪੁਰ ਦਾਖਾ | ਮੋਬਾਈਲ : 98773-46150

Ad Position 22
No active advertisement
ਪਿਛਲੀ ਖ਼ਬਰ ਕਿਸੇ ਦੀ ਚਾਂਦੀ, ਕਿਸੇ ਦੀ ਰੁਪਈਆ ਅਗਲੀ ਖ਼ਬਰ ਰਹੱਸ ਭਰਿਆ ਸੁਨੇਹਾ
Ad Position 24