ਨਹਿਲੇ 'ਤੇ ਦਹਿਲਾ
ਜਨਾਬ ਬਲਰਾਜ ਕੋਮਲ ਬੜੀ ਮਸਤ ਤਬੀਅਤ ਦੇ ਮਾਲਕ ਸਨ | ਉਹ ਮਸਤੀ ਭਰੇ ਸ਼ਿਅਰ ਵੀ ਲਿਖਦੇ ਰਹਿੰਦੇ ਸਨ | ਉਹ ਇਕ ਵਾਰੀ ਅੱਧੀ ਬੋਤਲ ਪੀ ਕੇ ਲਿਖਣ ਲਈ ਆਪਣੇ ਘਰ ਦੇ ਨਾਲ ਦੇ ਕਮਰੇ ਵਿਚ ਗਏ ਹੀ ਸਨ ਕਿ ਉਨ੍ਹਾਂ ਦੀ ਮਾਤਾ ਨੇ ਬੜੇ ਗੁੱਸੇ ਭਰੇ ਅੰਦਾਜ਼ ਵਿਚ ਕਿਹਾ, 'ਜੇਕਰ ਤੇਰੀ ਇਹੀ ਹਾਲਤ ਰਹੀ ਤਾਂ ਪੁੱਤ ਇਕ ਦਿਨ ਸਾਡੇ ਖ਼ਾਨਦਾਨ ਦਾ ਨਾਮੋ ਨਿਸ਼ਾਨ ਮਿਟ ਜਾਏਗਾ |' ਨਸ਼ੇ ਵਿਚ ਚੂਰ ਹੋਏ ਬਲਰਾਜ ਕੋਮਲ ਨੇ ਲੜਖੜਾਉਂਦੀ ਭਾਸ਼ਾ ਵਿਚ ਜਵਾਬ ਦਿੱਤਾ |
'ਬੇਬੇ ਸਾਡਾ ਖ਼ਾਨਦਾਨ ਕਿਹੜਾ ਮੁਗਲਾਂ ਦਾ ਖ਼ਾਨਦਾਨ ਏ ਜੋ ਮਿਟ ਗਿਆ ਤਾਂ ਇਤਿਹਾਸ ਦੀ ਰਫ਼ਤਾਰ ਰੁਕ ਜਾਏਗੀ |'
ਇਕ ਪ੍ਰੋਗਰਾਮ ਵਿਚ ਸ਼ਾਮਿਲ ਬਲਰਾਜ ਕੋਮਲ ਨੂੰ ਤੈਅਸ਼ੁਦਾ ਰਕਮ ਨਾਲੋਂ ਪੰਜਾਹ ਰੁਪਏ ਜ਼ਿਆਦਾ ਦਿੱਤੇ ਗਏ ਤਾਂ ਉਨ੍ਹਾਂ ਨੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਹੈਰਾਨ ਹੋ ਕੇ ਪੁੱਛ ਲਿਆ ਕਿ ਉਨ੍ਹਾਂ ਨੇ ਉਸ ਨਾਲ ਤੈਅ ਕੀਤੀ ਫ਼ੀਸ ਤੋਂ ਪੰਜਾਹ ਰੁਪਏ ਜ਼ਿਆਦਾ ਕਿਸ ਕਰਕੇ ਦਿੱਤੇ ਹਨ ਤਾਂ ਤੁਰੰਤ ਪ੍ਰਬੰਧਕਾਂ ਵਿਚੋਂ ਇਕ ਨੇ ਮੁਸਕਰਾਉਂਦੇ ਹੋਏ ਕਿਹਾ, 'ਤੁਸੀਂ ਹੂਟ ਵੀ ਤਾਂ ਹੋਏ ਸੀ |
-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401. ਪੰਜਾਬ |
ਮੋਬਾਈਲ : 94170-91668