ਸੈਕਰਾਮੈਂਟੋ, 4 ਨਵੰਬਰ (ਹੁਸਨ ਲੜੋਆ ਬੰਗਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ 46ਵੇਂ ਸਾਲਾਨਾ ਮਹਾਨ ਨਗਰ ਕੀਰਤਨ ਵਿਚ ਜਿੱਥੇ ਹਜ਼ਾਰਾਂ ਦੀ ਗਿਣਤੀ ਨਾਲ ਸੰਗਤਾਂ ਨੇ ਸ਼ਮੂਲੀਅਤ ਕੀਤੀ ਉਥੇ ਨਾਲ-ਨਾਲ ਐਤਕਾਂ ਇੱਕ ਅਦਭੁੱਦ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਇਸ ਵਿਸ਼ਾਲ ਨਗਰ ਕੀਰਤਨ ਦਾ ਕੰਟਰੋਲ ਐਤਕਾਂ ਵੱਖ-ਵੱਖ ਸੈਨਾਵਾਂ, ਐਫ.ਬੀ.ਆਈ., ਸਵਾਤ ਟੀਮ ਸੀ.ਆਈ.ਏ., ਸੀ. ਐਚ. ਪੀ., ਸ਼ੈਰਿਫ ਤੇ ਸਥਾਨਕ ਪੁਲਿਸ ਵਲੋਂ ਕੀਤਾ ਗਿਆ¢ ਭਾਵੇਂ ਕਿ ਇਸ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਕਈ ਮਹੀਨਿਆਂ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਪਰ ਫਿਰ ਵੀ ਜੋ ਮੁੱਖ ਸਮਾਗਮ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਤੱਕ ਚੱਲਿਆ¢ ਇਸ ਦੌਰਾਨ ਜੋ ਇਸ ਧਾਰਮਿਕ ਦੀਵਾਨਾਂ ਵਿਚ ਵੱਖ-ਵੱਖ ਜਥੇ ਤੇ ਪ੍ਰਚਾਰਕ ਪਹੁੰਚੇ ਉਨ੍ਹਾਂ ਵਿਚ ਭਾਈ ਤਵਨੀਤ ਸਿੰਘ ਜੀ ਚੰਡੀਗੜ੍ਹ ਵਾਲੇ, ਭਾਈ ਹਰਬਲਜੀਤ ਸਿੰਘ ਜੀ, ਭਾਈ ਕਰਨਜੀਤ ਸਿੰਘ ਜੀ ਖਾਲਸਾ ਯੂ.ਕੇ. ਵਾਲੇ, ਇਸ ਤੋਂ ਇਲਾਵਾ ਕਥਾਵਾਚਕ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਢਾਡੀ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ ਵਿਸ਼ੇਸ਼ ਤੌਰ 'ਤੇ ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਏ | ਇਸ ਤੋਂ ਇਲਾਵਾ ਵਿਸ਼ੇਸ਼ ਕੀਰਤਨ ਸਮਾਗਮ 18 ਅਕਤੂਬਰ ਤੋਂ ਦੋ ਨਵੰਬਰ ਤੱਕ ਚਲਦੇ ਰਹੇ¢ ਬਾਕੀ ਸਮੇਂ ਸਮੇਂ ਤੇ ਹੋਏ ਸਮਾਗਮਾਂ ਦÏਰਾਨ ਹੀ ਬੱਚਿਆਂ ਦਾ ਵਿਸ਼ੇਸ਼ ਕੀਰਤਨ ਦਰਬਾਰ, ਵਿਸ਼ੇਸ਼ ਢਾਡੀ ਦਰਬਾਰ ਅਤੇ ਸ਼ਹੀਦੀ ਦਿਵਸ, ਰੈਣ ਸਬਾਈ ਕੀਰਤਨ ਤੇ ਸ਼ੁਕਰਵਾਰ ਨੂੰ ਸ਼ਾਮ ਨੂੰ ਆਤਿਸ਼ਬਾਜੀ ਹੋਈ¢ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਕੀਰਤਨ ਦਰਬਾਰ ਹੋਇਆ | ਉਪਰੰਤ ਨਗਰ ਕੀਰਤਨ ਸਜਾਇਆ ਗਿਆ | ਸਨਿਚਰਵਾਰ ਦੇ ਭਾਰੀ ਦੀਵਾਨਾਂ 'ਚ ਸ਼ੈਰਿਫ ਚੀਫ ਜਿਮ ਰਨੀਅਨ, ਡਿਸਟਰਿਕਟ ਅਟਾਰਨੀ ਜੈਨੂਫਰ ਡੂਪਰੇ, ਸੁਪਰਵਾਈਜ਼ਰ ਸਟੀਵ ਸਮਿਥ, ਮਾਈਕ ਜਗਮਾਰ ਸੁਪਰਵਾਈਜ਼ਰ, ਜੈਫ ਬੂਨ ਸੁਪਰਵਾਈਜ਼ਰ ਸਟਰ ਕਾਊਾਟੀ ਤੋਂ ਇਲਾਵਾ ਸਾਰੇ ਕÏਾਸਲ ਮੈਂਬਰ ਇਸ ਸਮਾਗਮ ਵਿਚ ਸ਼ਾਮਿਲ ਹੋਏ | ਇਸ ਤੋਂ ਇਲਾਵਾ ਕ੍ਰਿਸ ਚੈਪਲਨ ਸੀ.ਈ.ਓ. ਐਡਵਾਂਟੇਜ ਹੈਥ ਕੇਅਰ, ਨੀਲ ਹੇਜ ਜੋ ਡਿਸਟਕ ਕਾਊਾਟੀ ਦੇ ਬਿਲਡਿੰਗ ਵਿਭਾਗ ਦੇ ਮੁਖੀ ਹਨ ਬਕਾਇਦਾ ਤੌਰ 'ਤੇ ਇਸ ਸਮਾਗਮ ਵਿਚ ਸ਼ਾਮਿਲ ਹੋਏ | ਸਿੱਖ ਭਾਈਚਾਰੇ ਦੇ ਮੁੱਖ ਬੁਲਾਰਿਆਂ ਵਿਚ ਡਾ. ਅਮਰਜੀਤ ਸਿੰਘ, ਡਾ. ਪਿ੍ਤਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਮਨਜੀਤ ਸਿੰਘ ਧਾਮੀ ਅਕਾਲੀ ਦਲ, ਜਸਵੰਤ ਸਿੰਘ ਹੋਠੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਬਖਸ਼ੀਸ਼ ਸਿੰਘ ਸਿਖਸ ਫਾਰ ਜਸਟਿਸ ਸਰਬਜੀਤ ਸਿੰਘ ਸਾਬੀ, ਕਮਲਜੀਤ ਕਾਹਲੋਂ ਯੂਨਾਈਟਡ ਸਿੱਖਸ, ਬਸੰਤ ਸਿੰਘ ਸਿੱਖ ਯੂਥ ਆਫ ਅਮਰੀਕਾ ਨਿਊ ਜਰਸੀ, ਭੁਪਿੰਦਰ ਕÏਰ ਯੂਨਾਈਟਡ ਸਿੱਖਸ, ਗੁਰਿੰਦਰਜੀਤ ਸਿੰਘ ਮਾਨ੍ਹਾ ਸਿੱਖ ਫੈਡਰੇਸ਼ਨ ਆਫ ਯੂ.ਐਸ.ਏ., ਗੁਰਨਾਮ ਸਿੰਘ ਪੰਮਾ, ਪ੍ਰਧਾਨ ਯੂਬਾ ਸਿਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬਜੀਤ ਸਿੰਘ ਥਿਆੜਾ ਆਦਿ ਤੋਂ ਇਲਾਵਾ ਬਾਹਰਲੇ ਦੇਸ਼ਾਂ ਤੋਂ ਆਏ ਬੁਲਾਰਿਆਂ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ¢ ਐਤਕਾਂ ਵੀ ਵੱਡੇ ਪੱਧਰ 'ਤੇ ਇੱਕ ਆਰਜੀ ਬਾਜ਼ਾਰ ਜਿਸ ਵਿੱਚ ਵੱਖ-ਵੱਖ ਬਿਜਨਸਾਂਮੈਨਾਂ ਨੇ ਆਪਣੇ ਆਪਣੇ ਸਟਾਲ ਲਾਏ ਹੋਏ ਸੀ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਬਜੀਤ ਸਿੰਘ ਥਿਆੜਾ ਤੇ ਸੈਕਟਰੀ ਤਜਿੰਦਰ ਸਿੰਘ ਦੋਸਾਂਝ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ |