22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਹਿਲੀ ਤੇ ਦੂਜੀ ਸੰਸਾਰ ਜੰਗ ਦੇ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਵਿਚ ਸਮਾਗਮ <br/>

Ad Position 21
No active advertisement
ਅਜੀਤ ਡੈਸਕ 05-11-2025
ਟੋਰਾਂਟੋ, 4 ਨਵੰਬਰ (ਹਰਜੀਤ ਸਿੰਘ ਬਾਜਵਾ)-ਪਹਿਲੇ ਤੇ ਦੂਜੇ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿਚ ਇੱਥੇ ਨਵੰਬਰ ਮਹੀਨੇ ਨੂੰ 'ਰਿਮੈਂਬਰਸ ਡੇਅ' ਵਜੋਂ ਮਨਾਉਂਦਿਆਂ ਨੇੜਲੇ ਸ਼ਹਿਰ ਕਿਚਨਰ ਦੀ ਮਾਊਾਟ ਹੋਪ ਸਮਿਟਰੀ(ਕਬਰਾਂ) ਵਿੱਚ ਅਮਰ ਸ਼ਹੀਦ ਪ੍ਰਾਈਵੇਟ ਬੁੱਕਮ ਸਿੰਘ ਤੇ ਹੋਰ ਫੌਜੀਆਂ ਦੀ ਯਾਦ ਵਿਚ ਮਨਾਏ ਗਏ ਸਮਾਗਮ ਦੌਰਾਨ ਜਿੱਥੇ ਕਨੇਡੀਅਨ ਫੌਜ ਦੇ ਵੱਖ-ਵੱਖ ਕੈਡਿਟਾਂ ਤੋਂ ਇਲਾਵਾ ਟੋਰਾਂਟੋ, ਲੰਡਨ, ਬਰੈਂਪਟਨ, ਵੁੱਡਸਟੌਕ, ਵਿੰਡਸਰ ਗੱਲ ਕੀ ਇੱਥੋਂ ਦੀਆਂ ਵੱਖ-ਵੱਖ ਡਵੀਜ਼ਨਾਂ ਦੇ ਪੁਲਿਸ ਅਧਿਕਾਰੀ ਅਤੇ ਪੁਲਿਸ ਫੋਰਸਾਂ ਦੇ ਜਵਾਨ ਵੱਖ-ਵੱਖ ਪਾਰਟੀਆਂ ਦੇ ਸਿਆਸੀ ਤੇ ਗੈਰ ਸਿਆਸੀ ਆਗੂ ਸ਼ਹੀਦ ਬੁੱਕਮ ਸਿੰਘ ਨੂੰ ਸ਼ਰਧਾਂਜ਼ਲੀ ਦੇਣ ਲਈ ਪਹੁੰਚੇ ਹੋਏ ਸਨ | ਇਸ ਮੌਕੇ ਵੱਡੀ ਗਿਣਤੀ ਇਕੱਤਰ ਹੋਏ ਲੋਕਾਂ ਦੀ ਹਾਜ਼ਰੀ ਵਿਚ ਸਿੱਖ ਫੌਜੀਆਂ ਦੀ ਯਾਦ ਵਿਚ ਕੈਨੇਡਾ ਪੋਸਟ ਵਲੋਂ ਪੱਗ ਬੰਨ੍ਹੀ ਤਸਵੀਰ ਵਾਲੀ ਡਾਕ ਟਿਕਟ ਵੀ ਜਾਰੀ ਕੀਤੀ ਗਈ | ਇਸ ਅਠਾਰਵੇਂ ਸਾਲਾਨਾ ਸਿੱਖ ਯਾਦਗਾਰੀ ਦਿਵਸ ਮੌਕੇ ਬਾਅਦ ਦੁਪਿਹਰ ਤੋਂ ਸ਼ੁਰੂ ਹੋਏ ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਰੁਪਿੰਦਰ ਕੌਰ ਵਲੋਂ ਨਿਭਾਈ ਗਈ, ਸਭ ਤੋਂ ਪਹਿਲਾਂ ਲਖਦੀਪ ਸਿੰਘ ਅਤੇ ਸਕੂਲੀ ਬੱਚਿਆਂ ਵਲੋਂ ਕਨੇਡਾ ਦਾ ਰਾਸ਼ਟਰੀ ਤਰਾਨਾਂ 'ਓ ਕੈਨੇਡਾ ਗਾਇਆ ਗਿਆ, ਉਪਰੰਤ ਅਰਦਾਸ ਹੋਈ ਤੇ ਫਿਰ ਸਮਾਗਮ ਦੇ ਪ੍ਰਬੰਧਕਾਂ ਵਿਚੋਂ ਸੰਦੀਪ ਸਿੰਘ ਬਰਾੜ ਵਲੋਂ ਦੋਵੇਂ ਸੰਸਾਰ ਜੰਗਾਂ ਦੌਰਾਨ ਸਿੱਖ ਫੌਜੀਆਂ ਦੇ ਬਲੀਦਾਨ ਬਾਰੇ ਹਾਜ਼ਰੀਨ ਨਾਲ ਸਾਂਝ ਪਾਈ ਤੇ ਸੰਖੇਪ ਜਾਣਕਾਰੀ ਸਾਂਝੀ ਕੀਤੀ | ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣ ਵਾਲਿਆਂ ਵਿਚ ਸੈਨੇਟਰ ਬਲਤੇਜ ਸਿੰਘ ਢਿੱਲੋਂ, ਕਨੇਡਾ ਸਰਕਾਰ ਦੇ ਮੰਤਰੀ ਜਿੱਲ ਮੈਕਨਾਈਟ, ਐਮ. ਪੀ. ਬਰਦੀਸ਼ ਚੱਗਰ, ਮਨਿੰਦਰ ਸਿੱਧੂ, ਰੂਬੀ ਸਹੋਤਾ, ਟਿਮ ਲਾਈਸ, ਸੋਨੀਆ ਸਿੱਧੂ, ਅਮਨਦੀਪ ਸੋਢੀ, ਪਰਮ ਬੈਂਸ, ਅੰਜ਼ੂ ਢਿੱਲੋਂ, ਗੁਰਬਖ਼ਸ਼ ਸੈਣੀ, ਟਿੰਮ ਉੱਪਲ, ਕੈਲੀ ਡੀਰਿਡਰ, ਅਮਰਜੀਤ ਸਿੰਘ ਗਿੱਲ ਆਦਿ ਪਹੁੰਚੇ ਹੋਏ ਸਨ | ਇਸ ਤੋਂ ਇਲਾਵਾ ਸੂਬਾ ਸਰਕਾਰ, ਵਾਟਰਲੂ ਰੀਜ਼ਨ ਦੇ ਨੁਮਾਇੰਦੇ, ਕਿਚਨਰ ਸ਼ਹਿਰ ਦੇ ਨੁਮਾਇੰਦਿਆਂ ਤੋਂ ਇਲਾਵਾ ਸਿੱਖ ਵੈਟਨਰਜ਼ ਗਰੁੱਪ, ਵਾਟਰਲੂ ਪੁਲਿਸ ਮੁਖੀ ਮਾਰਕ ਕਰੋਵੇਲ, ਪੀਲ ਰਿਜ਼ਨਲ ਪੁਲਿਸ ਸੁਪਰੀਟੈਂਡੈਂਟ ਹੈਰੀ ਢਿੱਲੋਂ, ਟੋਰਾਂਟੋਂ ਪੁਲਿਸ ਦੇ ਚੀਫ ਸੁਪਰੀਟੈਂਡੈਂਟ ਮਨਦੀਪ ਮਾਨ, ਓਾਟਾਰੀਓ ਸੁਬਾਈ ਪੁਲਿਸ ਦੇ ਸਾਰਜੈਂਟ ਮਨਦੀਪ ਭਾਂਬਰ, ਕਿਚਨਰ ਫਾਈਰ ਬਿ੍ਗੇਡ ਚੀਫ ਡੇਵਿਡ ਹਿਊਚਰਟ ਅਤੇ ਗੋਲਡਨ ਟ੍ਰਾਈਐਂਗਲ ਸਿੱਖ ਐਸੋਸ਼ੀਏਸ਼ਨ, ਸ੍ਰੀ ਗੁਰੂ ਸਿੰਘ ਸਭਾ ਕੈਂਬਰੇਂਜ ਗੁਰੂਘਰ ਦੇ ਸੇਵਾਦਾਰ, ਗੌਲਫ ਸਿੱਖ ਸੁਸਾਇਟੀ, ਸਿੱਖ ਹੈਰੀਟੇਜ਼ ਮਿਊਜ਼ੀਅਮ, ਸਿੱਖ ਮੋਟਰ ਸਾਈਕਲ ਕਲੱਬ, ਵਾਟਰਲੂ ਖੇਤਰ ਦੇ ਜ਼ਿਲ੍ਹਾ ਸਕੂਲ ਬੋਰਡ ਦੇ ਨੁੰਮਾਇੰਦੇ ਵੀ ਇਸ ਸਮਾਗਮ ਦੌਰਾਨ ਮੌਜੂਦ ਸਨ | ਇਸ ਮੌਕੇ ਕੈਨੇਡਾ ਪੋਸਟ ਦੇ ਅਧਿਕਾਰੀ ਬਲਰਾਜ ਸਿੰਘ ਢਿੱਲੋਂ ਵਲੋਂ ਜਿੱਥੇ ਪ੍ਰਾਈਵੇਟ ਬੁੱਕਮ ਸਿੰਘ ਅਤੇ ਹੋਰ ਸਿੱਖ ਸ਼ਹੀਦ ਫੌਜੀਆਂ ਬਾਰੇ ਗੱਲ ਕੀਤੀ ਉੱਥੇ ਹੀ ਇਸ ਮੌਕੇ ਉਨ੍ਹਾਂ ਵਲੋਂ ਹਾਜ਼ਰੀਨ ਦੀ ਮੌਜੂਦਗੀ ਵਿਚ ਸਿੱਖ ਫੌਜੀ ਸ਼ਹੀਦ ਬੁੱਕਮ ਸਿੰਘ ਦੀ ਫੋਟੋ ਵਾਲੀ ਡਾਕ ਟਿਕਟ ਵੀ ਜਾਰੀ ਕੀਤੀ ਗਈ | ਇਸ ਮੌਕੇ ਪੰਜਾਬ ਸਟਾਰ ਤੋਂ ਗੁਰਸਿਮਰਤ ਗਰੇਵਾਲ, ਸਮੇਤ ਵੱਡੀ ਗਿਣਤੀ ਆਲੇ ਦੁਆਲੇ ਦੇ ਲੋਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਵੀਂ ਦਿੱਲੀ ਵਿਚ ਹਵਾ ਦੀ ਗੁਣਵੱਤਾ ਵਿਗੜਨ .. ਅਗਲੀ ਖ਼ਬਰ ਯੂਬਾ ਸਿਟੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਵਿਚ ਸੰਗਤਾਂ ਦਾ ਰਿਕਾਰਡ ਤ...
Ad Position 24