ਸਥਾਨਕ ਕੌਂਸਲਾਂ ਦੀਆਂ ਉਪ-ਚੋਣਾਂ ਦੇ ਨਤੀਜਿਆਂ ਨੇ ਸਿਆਸੀ ਮਾਹਿਰਾਂ ਦਾ ਧਿਆਨ ਖਿੱਚਿਆ
ਅਜੀਤ ਡੈਸਕ
25-12-2025
ਲੈਸਟਰ (ਇੰਗਲੈਂਡ), 24 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ 'ਚ ਹਾਲ ਹੀ ਦਿਨਾਂ ਦÏਰਾਨ ਹੋਈਆਂ ਸਥਾਨਕ ਕੌਂਸਲਾਂ ਦੀਆਂ ਉਪ-ਚੋਣਾਂ ਇੰਗਲੈਂਡ ਦੇ ਕਈ ਸ਼ਹਿਰਾਂ ਤੇ ਪੇਂਡੂ ਵਾਰਡਾਂ 'ਚ ਕਰਵਾਈਆਂ ਗਈਆਂ, ਜਿਨ੍ਹਾਂ ਦੇ ਨਤੀਜਿਆਂ ਨੇ ਸਿਆਸੀ ਮਾਹਿਰਾਂ ਦਾ ਧਿਆਨ ਖਿੱਚਿਆ ਹੈ | ਇਹ ਚੋਣਾਂ ਉਹਨਾਂ ਇਲਾਕਿਆਂ 'ਚ ਹੋਈਆਂ, ਜਿੱਥੇ ਕੌਂਸਲਰਾਂ ਦੀ ਮÏਤ, ਅਸਤੀਫੇ ਜਾਂ ਅਹੁਦਾ ਛੱਡਣ ਕਾਰਨ ਸੀਟਾਂ ਖਾਲੀ ਹੋਈਆਂ ਸਨ | ਦੱਖਣੀ ਇੰਗਲੈਂਡ ਵਿਚ ਕੇਂਟ ਕਾਊਾਟੀ ਦੇ ਮੈਡਸਟੋਨ, ਐਸ਼ਫੋਰਡ ਤੇ ਟਨਬਿ੍ਜ ਵੈਲਜ਼ ਨਾਲ ਜੁੜੇ ਕੁਝ ਪੇਂਡੂ ਵਾਰਡਾਂ 'ਚ ਉਪ-ਚੋਣਾਂ ਹੋਈਆਂ | ਇਨ੍ਹਾਂ ਇਲਾਕਿਆਂ 'ਚ ਖੇਤੀਬਾੜੀ, ਜ਼ਮੀਨ ਤੇ ਵਿਰਾਸਤੀ ਜਾਇਦਾਦਾਂ ਨਾਲ ਸੰਬੰਧਿਤ ਟੈਕਸ ਮੁੱਖ ਮਸਲਾ ਬਣ ਕੇ ਸਾਹਮਣੇ ਆਇਆ | ਈਸਟ ਆਫ਼ ਇੰਗਲੈਂਡ 'ਚ ਲਿੰਕਨਸ਼ਾਇਰ ਦੇ ਬੋਸਟਨ, ਸਪਾਲਡਿੰਗ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਵਾਰਡਾਂ 'ਚ ਵੀ ਕੌਂਸਲ ਉਪ-ਚੋਣਾਂ ਕਰਵਾਈਆਂ ਗਈਆਂ | ਇੱਥੇ ਕਿਸਾਨੀ ਇਲਾਕਿਆਂ ਦੇ ਵੋਟਰਾਂ ਨੇ ਰਵਾਇਤੀ ਪਾਰਟੀਆਂ ਤੋਂ ਹਟ ਕੇ ਵੱਖਰਾ ਰੁਖ ਅਪਣਾਇਆ, ਜਿਸ ਨਾਲ ਸਿਆਸੀ ਤਬਦੀਲੀ ਸਾਫ਼ ਨਜ਼ਰ ਆਈ | ਮੱਧ ਇੰਗਲੈਂਡ 'ਚ ਨਾਰਥਹੈਂਪਟਨਸ਼ਾਇਰ ਦੇ ਕੋਰਬੀ, ਕੇਟਰਿੰਗ ਤੇ ਨੇੜਲੇ ਪੇਂਡੂ ਵਾਰਡਾਂ 'ਚ ਵੀ ਸੀਟਾਂ ਲਈ ਚੋਣਾਂ ਹੋਈਆਂ | ਇਨ੍ਹਾਂ ਵਾਰਡਾਂ 'ਚ ਪੇਂਡੂ ਸੇਵਾਵਾਂ, ਸਥਾਨਕ ਟੈਕਸ ਤੇ ਖੇਤੀ ਨਾਲ ਜੁੜੀਆਂ ਨੀਤੀਆਂ 'ਤੇ ਵੋਟਰਾਂ ਦੀ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆਈ | ਇਸ ਤੋਂ ਇਲਾਵਾ ਯਾਰਕਸ਼ਾਇਰ ਦੇ ਕੁਝ ਹਿੱਸਿਆਂ, ਖ਼ਾਸ ਕਰਕੇ ਨਾਰਥ ਯਾਰਕਸ਼ਾਇਰ ਦੇ ਛੋਟੇ ਸ਼ਹਿਰਾਂ ਤੇ ਪਿੰਡਾਂ ਦੇ ਵਾਰਡਾਂ 'ਚ ਵੀ ਉਪ-ਚੋਣਾਂ ਹੋਈਆਂ | ਇੱਥੇ ਵੀ ਪੇਂਡੂ ਵੋਟਰਾਂ ਨੇ ਆਪਣੀ ਵੋਟ ਰਾਹੀਂ ਸਾਫ਼ ਸੰਦੇਸ਼ ਦਿੱਤਾ ਕਿ ਖੇਤੀਬਾੜੀ ਤੇ ਪਿੰਡਾਂ ਨਾਲ ਜੁੜੇ ਮੁੱਦਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਉਪ-ਚੋਣਾਂ ਵੱਖ-ਵੱਖ ਕਾਊਾਟੀਆਂ ਤੇ ਸ਼ਹਿਰਾਂ ਵਿਚ ਹੋਈਆਂ, ਪਰ ਸਭ ਥਾਵਾਂ 'ਤੇ ਪੇਂਡੂ ਇਲਾਕਿਆਂ ਦੀ ਇੱਕੋ ਜਿਹੀ ਸੋਚ ਸਾਹਮਣੇ ਆਈ | ਇਨ੍ਹਾਂ ਨਤੀਜਿਆਂ ਨੇ ਦਰਸਾ ਦਿੱਤਾ ਹੈ ਕਿ ਆਉਣ ਵਾਲੀਆਂ ਵੱਡੀਆਂ ਚੋਣਾਂ 'ਚ ਇੰਗਲੈਂਡ ਦੇ ਪੇਂਡੂ ਵਾਰਡ ਤੇ ਛੋਟੇ ਸ਼ਹਿਰ ਨਤੀਜਿਆਂ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ |