05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਅਮਰੀਕਾ ਵਿਖੇ ਪੁਲਿਸ ਥਾਣੇ 'ਤੇ ਗੋਲੀਬਾਰੀ, 3 ਜ਼ਖਮੀ-ਹਮਲਾਵਰ ਹਲਾਕ

Ad Position 21
No active advertisement
ਅਜੀਤ ਡੈਸਕ 31-12-2025
ਸੈਕਰਾਮੈਂਟੋ, 30 ਦਸੰਬਰ (ਹੁਸਨ ਲੜੋਆ ਬੰਗਾ)-ਕਈ ਹਥਿਆਰਾਂ ਨਾਲ ਲੈਸ ਇਕ ਹਥਿਆਰਬੰਦ ਹਮਲਾਵਰ ਵਲੋਂ ਇਡਾਹੋ ਪੁਲਿਸ ਥਾਣੇ ਦੀ ਲਾਬੀ 'ਚ ਕੀਤੀ ਗੋਲੀਬਾਰੀ 'ਚ 3 ਵਿਅਕਤੀ ਜ਼ਖਮੀ ਹੋ ਗਏ | ਇਸ ਉਪਰੰਤ ਪੁਲਿਸ ਅਫਸਰਾਂ ਦੀ ਜਵਾਬੀ ਕਾਰਵਾਈ 'ਚ ਹਮਲਾਵਰ ਵੀ ਮਾਰਿਆ ਗਿਆ | ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਵਾਲੇਸ 'ਚ ਹਮਲਾਵਰ ਨੇ ਲਾਬੀ 'ਚ ਦਾਖਲ ਹੋਣ ਤੋਂ ਪਹਿਲਾਂ ਪੁਲਿਸ ਥਾਣੇ ਦੇ ਬਾਹਰ ਇਕ ਪਿਕ ਅੱਪ ਟਰੱਕ ਉਪਰ ਗੋਲੀਆਂ ਚਲਾਈਆਂ | ਉਪਰੰਤ ਪੁਲਿਸ ਥਾਣੇ 'ਤੇ ਗੋਲੀਬਾਰੀ ਕੀਤੀ ਜਿਸ ਦਾ ਪੁਲਿਸ ਤੇ ਹੋਰ ਏਜੰਸੀਆਂ ਵੱਲੋਂ ਵੱਡੀ ਪੱਧਰ 'ਤੇ ਜਵਾਬ ਦਿੱਤਾ ਗਿਆ | ਇਸ 'ਚ ਮੁਕਾਬਲੇ 'ਚ ਸ਼ੱਕੀ ਮਾਰਿਆ ਗਿਆ, ਜਿਸ ਦੀ ਅਜੇ ਪਛਾਣ ਨਹੀਂ ਹੋ ਸਕੀ ਤੇ ਨਾ ਹੀ ਉਸ ਵੱਲੋਂ ਕੀਤੀ ਗੋਲੀਬਾਰੀ ਦੇ ਮਕਸਦ ਦਾ ਪਤਾ ਲੱਗਾ ਹੈ | ਐਡੀ ਅਨੁਸਾਰ ਪੀੜਤਾਂ 'ਚ 2 ਅÏਰਤਾਂ ਦੇ ਲੱਤਾਂ ਉਪਰ ਗੋਲੀਆਂ ਵੱਜੀਆਂ ਹਨ ਜਦ ਕਿ ਇਕ ਪੁਲਿਸ ਅਫਸਰ ਦੇ ਕੰਨ 'ਤੇ ਗੋਲੀ ਲੱਗੀ | ਤਿੰਨਾਂ ਦੀ ਹਾਲਤ ਸਥਿਰ ਹੈ ਤੇ ਇਨਾਂ ਵਿਚੋਂ ਕੋਈ ਵੀ ਗੰਭੀਰ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਸਬਸਿਡੀ ਖ਼ਤਮ ਹੋ ਜਾਣ ਕਾਰਨ ਓਬਾਮਾ ਕੇਅਰ ਪਾਲਿਸੀ ਲੋਕਾਂ ਦੀ ਪਹੁੰਚ ਤੋਂ ਬਾਹਰ <br/> ਅਗਲੀ ਖ਼ਬਰ ਕੈਨੇਡਾ 'ਚ ਸਿੱਖ ਨੌਜਵਾਨ ਨੂੰ ਮਿਲਿਆ 'ਐਗਜ਼ਮਪਲਰੀ ਸਰਵਿਸ ਐਵਾਰਡ' <br/>
Ad Position 24
No active advertisement