02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਵਿਰਾਸਤ ਅਤੇ ਨਵੀਨਤਾ ਦਾ ਜਸ਼ਨ, ਸੁਆਮੀ ਸੰਤ ਦਾਸ ਪਬਲਿਕ ਸਕੂਲ ਨੇ ਪੂਰੇ ਕੀਤੇ 40 ਸਾਲ <br/>

Ad Position 21
No active advertisement
ਸਮਾਗਮ ਦੌਰਾਨ ਮੁੱਖ ਮਹਿਮਾਨ ਤਰੁਨ ਅਨੰਦ ਨੂੰ ਸਨਮਾਨਿਤ ਕਰਦੇ ਹੋਏ ਸਮਾਰੋਹ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ, ਨਾਲ ਹਨ ਬਾਬਾ ਰਾਮਦਾਸ, ਬਾਬਾ ਚਰਨ ਦਾਸ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਡਾ. ਅਜੀਤ ਐੱਸ. ਰਾਜਪਾਲ, ਸੀ.ਏ. ਆਰ.ਐੱਸ. ਕਾਲੜਾ ਤੇ ਹੋਰ | ਤਸਵੀਰ ਮੁਨੀਸ਼ <br/> 01-11-2025
ਜਲੰਧਰ, 31 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਜਲੰਧਰ ਦੇ ਸੁਆਮੀ ਸੰਤ ਦਾਸ ਪਬਲਿਕ ਸਕੂਲ ਨੇ ਆਪਣਾ 40ਵਾਂ ਸਾਲਾਨਾ ਸਮਾਰੋਹ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ ਦੀ ਅਗਵਾਈ 'ਚ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ¢ ਸਿੱਖਿਆ ਦੇ ਚਾਰ ਦਹਾਕਿਆਂ ਦੀ ਸ਼ਾਨਦਾਰ ਯਾਤਰਾ ਨੂੰ ਮਨਾਉਂਦਿਆਂ ਇਹ ਸਮਾਗਮ ਰਵਾਇਤ ਤੇ ਆਧੁਨਿਕਤਾ ਦਾ ਸੁੰਦਰ ਮਿਲਾਪ ਸੀ¢ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਤਰੁਨ ਅਨੰਦ, ਯੂਨੀਵਰਸਲ ਏ.ਆਈ. ਯੂਨੀਵਰਸਿਟੀ, ਮੁੰਬਈ ਦੇ ਚਾਂਸਲਰ¢ ਸਮਾਗਮ 'ਚ ਬਾਬਾ ਰਾਮਦਾਸ, ਬਾਬਾ ਚਰਨਦਾਸ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਡਾ. ਅਜੀਤ ਐੱਸ. ਰਾਜਪਾਲ, ਸੀ.ਏ. ਆਰ.ਐੱਸ. ਕਾਲੜਾ, ਵਾਈ.ਐੱਸ. ਪਰੂਥੀ, ਟੀ.ਪੀ. ਕÏਰ, ਅੰਜੂ ਮਹਿਤਾ, ਕੁਲਵਿੰਦਰ ਸਿੰਘ ਚਾਹਲ, ਰਾਜੀਵ ਬੁਧੀਰਾਜਾ ਅਤੇ ਪਿ੍ੰਸੀਪਲ ਡਾ. ਸੋਨੀਆ ਮਾਗੋ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ¢ ਸਮਾਗਮ ਦੀ ਸ਼ੁਰੂਆਤ ਜੋਤੀ ਜਗਾਉਣ ਨਾਲ ਹੋਈ ਉਪਰੰਤ ਵਿਦਿਆਰਥੀਆਂ ਦੇ ਸ਼ਬਦ ਗਾਇਨ ਨਾਲ ਮਾਹÏਲ ਸ਼ਾਂਤ ਅਤੇ ਅਧਿਆਤਮਿਕ ਬਣ ਗਿਆ¢ ਪਿ੍ੰਸੀਪਲ ਡਾ. ਸੋਨੀਆ ਮਾਗੋ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ, ਜਿਸ ਵਿਚ ਸੈਸ਼ਨ ਦੀਆਂ ਮਹੱਤਵਪੂਰਨ ਉਪਲਬਧੀਆਂ ਉਜਾਗਰ ਕੀਤੀਆਂ ਗਈਆਂ¢ਇਨਾਮ ਵੰਡ ਸਮਾਰੋਹ ਵਿਚ ਵਿਦਿਆਰਥੀਆਂ ਦੀਆਂ ਵਿਭਿੰਨ ਖੇਤਰਾਂ ਵਿਚ ਪ੍ਰਾਪਤੀਆਂ ਨੂੰ ਸਨਮਾਨਿਤ ਕੀਤਾ ਗਿਆ | ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ ਨੇ ਵੀ ਸਭ ਨੂੰ ਸੰਬੋਧਿਤ ਕੀਤਾ ਅਤੇ ਮੁੱਖ ਮਹਿਮਾਨ ਤਰੁਨ ਅਨੰਦ ਦਾ ਧੰਨਵਾਦ ਕੀਤਾ¢ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਟਾਫ਼ ਦੀ ਮਿਹਨਤ ਅਤੇ ਉਤਸ਼ਾਹ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ¢ ਸਮਾਰੋਹ ਦਾ ਅੰਤ ਹੈੱਡ ਬੁਆਏ ਦੇਵਾਂਸ਼ ਸ਼ਰਮਾ ਵੱਲੋਂ ਧੰਨਵਾਦ ਪ੍ਰਗਟਾਉਣ ਨਾਲ ਹੋਇਆ¢

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਇਆ <br/>... ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਨੇ ਜ਼ੋਨਲ ਯੂਥ ਫੈਸਟੀਵਲ 'ਚ ਜਿੱਤੀ ਰਨਰ ਅੱਪ ਟਰਾਫੀ <br/>
Ad Position 24
No active advertisement