02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਅਮਰੀਕਾ 'ਚ ਟਰੱਕ ਹਾਦਸੇ ਦੇ ਦੋਸ਼ 'ਚ ਪੰਜਾਬੀ ਟਰੱਕ ਡਰਾਈਵਰ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 21-02-2026
ਵਾਸ਼ਿੰਗਟਨ, 20 ਫਰਵਰੀ (ਏਜੰਸੀਆਂ)-ਅਮਰੀਕਾ ਦੇ ਇੰਡੀਆਨਾ 'ਚ ਇਕ ਟਰੱਕ ਹਾਦਸੇ ਦੇ ਦੋਸ਼ 'ਚ 25 ਸਾਲਾ ਭਾਰਤੀ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ | ਉਸ ਦੇ ਟਰੱਕ ਵਲੋਂ ਤਿੰਨ ਵਾਹਨਾਂ ਨੂੰ ਟੱਕਰ ਮਾਰਨ ਕਾਰਨ ਵਾਪਰੇ ਹਾਦਸੇ 'ਚ ਇਕ ਵਿਅਕਤੀ ਦੀ ਮÏਤ ਹੋ ਗਈ | ਦੋਸ਼ੀ, ਜਿਸ ਦੀ ਪਛਾਣ ਸੁਖਦੀਪ ਸਿੰਘ ਵਜੋਂ ਹੋਈ ਹੈ, ਨੇ ਕਥਿਤ ਤੌਰ 'ਤੇ ਲਾਲ ਬੱਤੀ 'ਚੋਂ ਟਰੱਕ ਨੂੰ ਲੰਘਾਇਆ, ਜਿਸ ਕਾਰਨ ਇਹ ਘਾਤਕ ਹਾਦਸਾ ਵਾਪਰਿਆ | ਇੰਡੀਆਨਾਪੋਲਿਸ ਦੇ ਪੱਛਮ 'ਚ ਸਥਿਤ ਹੈਂਡਰਿਕਸ ਕਾਉਂਟੀ, ਇੰਡੀਆਨਾ 'ਚ ਵਾਪਰੇ ਹਾਦਸੇ 'ਚ ਪਿਕਅੱਪ ਡਰਾਈਵਰ, 64 ਸਾਲਾ ਟੈਰੀ ਸ਼ੁਲਟਜ਼ ਦੀ ਮÏਕੇ 'ਤੇ ਹੀ ਮÏਤ ਹੋ ਗਈ | ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ (ਆਈ. ਸੀ. ਈ.) ਦੀ ਹਿਰਾਸਤ 'ਚ ਹੈ | ਉਨ੍ਹਾਂ ਦੱਸਿਆ ਕਿ ਉਹ ਇੰਡੀਆਨਾ 'ਚ ਗੈਰ-ਕਾਨੂੰਨੀ ਤÏਰ 'ਤੇ ਵੀ ਰਹਿ ਰਿਹਾ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੀਪ ਨੂੰ 2018 'ਚ ਅਮਰੀਕੀ ਸਰਹੱਦ ਪਾਰ ਕਰਦੇ ਫੜਿਆ ਗਿਆ ਸੀ | ਉਸ ਸਮੇਂ ਉਹ ਇਕ ਨਾਬਾਲਗ ਸੀ | ਬਾਅਦ 'ਚ ਉਸ ਨੂੰ 1997 ਦੇ ਫਲੋਰਸ ਸਹਿਮਤੀ ਫ਼ਰਮਾਨ ਦੇ ਤਹਿਤ ਅਮਰੀਕਾ 'ਚ ਰਿਹਾਅ ਕਰ ਦਿੱਤਾ ਗਿਆ ਸੀ, ਜਿਸ 'ਚ ਇਹ ਹੁਕਮ ਦਿੱਤਾ ਗਿਆ ਸੀ ਕਿ ਗੈਰ-ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰਨ ਵਾਲੇ ਬੱਚਿਆਂ ਨੂੰ ਹਿਰਾਸਤ ਵਿਚ ਲੈਣ ਦੀ ਬਜਾਏ ਮਾਪਿਆਂ ਜਾਂ ਬਾਲਗ ਰਿਸ਼ਤੇਦਾਰ ਕੋਲ ਭੇਜ ਦਿੱਤਾ ਜਾਵੇ | ਉਸ ਨੂੰ ਮਈ 2025 'ਚ ਹੀ ਇਕ ਵਪਾਰਕ ਡਰਾਈਵਿੰਗ ਲਾਇਸੈਂਸ ਮਿਲਿਆ ਸੀ | ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਕਿਹਾ ਕਿ ਇਹ ਹਾਦਸਾ ਇੰਡੀਆਨਾ 'ਚ ਇਕ ਹੋਰ ਗੈਰ-ਕਾਨੂੰਨੀ ਪਰਦੇਸੀ ਵਲੋਂ ਸੈਮੀ-ਟਰੱਕ ਚਲਾਉਣ ਨਾਲ ਚਾਰ ਮਾਸੂਮ ਲੋਕਾਂ ਦੀ ਮÏਤ ਹੋਣ ਤੋਂ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਵਾਪਰਿਆ ਹੈ |

Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਵਲੋਂ ਏ.ਆਈ. ਸੰਮੇਲਨ 'ਚ ਪ੍ਰਦਰਸ਼ਨ-15 ਹਿਰਾਸਤ 'ਚ ਅਗਲੀ ਖ਼ਬਰ ਮਜ਼ਬੂਤ ਉਦਯੋਗਿਕ ਨੀਤੀ ਨੂੰ ਅੰਤਿਮ ਰੂਪ ਦੇਣ ਦੇ ਅਗਲੇ ਪੜਾਅ 'ਚ ਪੰਜਾਬ ਸਰਕਾਰ-ਅਰੋੜਾ
Ad Position 24
No active advertisement