04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਜੈਕਲੀਨ ਫਰਨਾਂਡੀਜ਼, ਸੁਕੇਸ਼ ਤੇ 15 ਹੋਰਾਂ ਖ਼ਿਲਾਫ਼ ਦੋਸ਼ ਤੈਅ ਕਰਨ ਦੇ ਆਦੇਸ਼ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-05-2026
ਨਵੀਂ ਦਿੱਲੀ, 30 ਮਈ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਅਦਾਕਾਰਾ ਜੈਕਲੀਨ ਫਰਨਾਂਡੀਸ, ਠੱਗ ਸੁਕੇਸ਼ ਚੰਦਰਸ਼ੇਖਰ ਅਤੇ 15 ਹੋਰਾਂ ਖ਼ਿਲਾਫ਼ 200 ਕਰੋੜ ਰੁਪਏ ਦੇ ਹਵਾਲਾ ਮਾਮਲੇ 'ਚ ਦੋਸ਼ ਤੈਅ ਕਰਨ ਦਾ ਆਦੇਸ਼ ਦਿੱਤਾ ਹੈ | ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਨੇ ਕਿਹਾ ਕਿ ਪਹਿਲੀ ਨਜ਼ਰ 'ਚ ਰਿਕਾਰਡ ਤੇ ਕਾਫ਼ੀ ਸਮੱਗਰੀ ਮੌਜੂਦ ਹੈ, ਜਿਸ ਦੇ ਆਧਾਰ 'ਤੇ ਸਾਰੇ ਦੋਸ਼ੀਆਂ ਖ਼ਿਲਾਫ਼ ਮਜ਼ਬੂਤ ਸ਼ੱਕ ਪੈਦਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਖ਼ਿਲਾਫ਼ ਹਵਾਲਾ ਰਾਸ਼ੀ ਰੋਕਥਾਮ ਐਕਟ ਦੀ ਧਾਰਾ 3 ਤਹਿਤ ਅਪਰਾਧ ਦਾ ਦੋਸ਼ ਤੈਅ ਕੀਤਾ ਜਾਵੇ, ਜੋ ਪੀ.ਐਮ.ਐਲ.ਏ. ਦੀ ਧਾਰਾ 4 ਦੇ ਤਹਿਤ ਸਜ਼ਾ ਯੋਗ ਹੈ | ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਦਿੱਲੀ ਪੁਲਿਸ ਨੇ 2017 ਵਿਚ ਅਤੇ ਈ.ਡੀ. ਨੇ 2021 ਵਿਚ ਗਿ੍ਫ਼ਤਾਰ ਕੀਤਾ ਸੀ | ਇਸਤਗਾਸਾ ਪੱਖ ਦੇ ਅਨੁਸਾਰ ਸੁਕੇਸ਼ ਚੰਦਰਸ਼ੇਖਰ ਜੇਲ੍ਹ ਦੇ ਅੰਦਰੋਂ ਹੀ ਇਕ ਸੰਗਠਿਤ ਅਪਰਾਧਿਕ ਨੈੱਟਵਰਕ ਚਲਾਉਂਦਾ ਸੀ ਅਤੇ ਪ੍ਰਧਾਨ ਮੰਤਰੀ ਦਫ਼ਤਰ, ਗ੍ਰਹਿ ਮੰਤਰਾਲਾ ਅਤੇ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਅਧਿਕਾਰੀਆਂ ਸਮੇਤ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਰੂਪ 'ਚ ਲੋਕਾਂ ਨੂੰ ਠੱਗ ਰਿਹਾ ਸੀ | ਸੁਕੇਸ਼ ਚੰਦਰਸ਼ੇਖਰ ਉਰਫ਼ ਸੁਕਾਸ਼ ਚੰਦਰਸ਼ੇਖਰ ਦੇ ਇਲਾਵਾ ਦੋਸ਼ੀਆਂ 'ਚ ਉਸ ਦੀ ਪਤਨੀ ਲੀਨਾ ਮਾਰੀਆ ਪਾਲ ਉਰਫ਼ ਲੀਨਾ ਪੌਲੋਸ, ਜੈਕਲੀਨ ਫਰਨਾਂਡੀਸ, ਦੀਪਕ ਰਾਮਨਾਨੀ, ਪ੍ਰਦੀਪ ਰਾਮਦਾਨੀ, ਬੀ. ਮੋਹਨਰਾਜ, ਅਰੁਣ ਮੁਥੂ, ਡੀ. ਕਮਲੇਸ਼ ਕੋਠਾਰੀ ਅਤੇ ਪਿੰਕੀ ਸ਼ਾਮਿਲ ਹਨ | ਹੋਰਨਾਂ ਦੋਸ਼ੀਆਂ 'ਚ ਪੂਜਾ ਸਿੰਘ, ਧਰਮ ਸਿੰਘ ਮੀਨਾ, ਮਹੇਂਦਰ ਪ੍ਰਸਾਦ ਸੁੰਦਰਿਆਲ, ਸੁਰਿੰਦਰ ਬੋਰਾ, ਕੋਮਲ ਪੋਦਾਰ, ਜਿਤੇਂਦਰ ਨਰੂਲਾ, ਅਵਿਨਾਸ਼ ਕੁਮਾਰ ਅਤੇ ਜੈ ਪ੍ਰਕਾਸ਼ ਸਿੰਘਲ ਸ਼ਾਮਿਲ ਸਨ | ਇਸਤਗਾਸਾ ਪੱਖ ਨੇ ਦੋਸ਼ ਲਗਾਇਆ ਕਿ ਉਕਤ ਦੋਸ਼ੀਆਂ ਨੇ ਜਬਰੀ ਵਸੂਲੀ, ਧੋਖਾਧੜੀ, ਨਕਲੀ ਪਛਾਣ ਅਤੇ ਧਮਕੀਆਂ ਦੇ ਜ਼ਰੀਏ 200 ਕਰੋੜ ਰੁਪਏ ਤੋਂ ਵੱਧ ਦੀ ਅਪਰਾਧ ਦੀ ਕਮਾਈ ਕੀਤੀ ਅਤੇ ਉਸ ਦੇ ਬਾਅਦ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਬੇਦਾਗ ਸੰਪਤੀ ਦੇ ਤੌਰ 'ਤੇ ਪੇਸ਼ ਕੀਤਾ |

Ad Position 22
No active advertisement
ਪਿਛਲੀ ਖ਼ਬਰ ਲੋੜ ਪਈ ਤਾਂ ਭਾਰਤੀ ਫ਼ੌਜ 'ਆਪ੍ਰੇਸ਼ਨ ਸੰਧੂਰ 2.0' ਲਈ ਤਿਆਰ-ਫ਼ੌਜ ਮੁਖੀ <br/> ਅਗਲੀ ਖ਼ਬਰ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਸ਼ਿਵਕੁਮਾਰ ਦਾ ਸਹੁੰ ਚੁੱਕ ਸਮਾਗਮ 3 ਜੂਨ ਨੂੰ
Ad Position 24