04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਲੋੜ ਪਈ ਤਾਂ ਭਾਰਤੀ ਫ਼ੌਜ 'ਆਪ੍ਰੇਸ਼ਨ ਸੰਧੂਰ 2.0' ਲਈ ਤਿਆਰ-ਫ਼ੌਜ ਮੁਖੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-05-2026
ਪੁਣੇ, 30 ਮਈ (ਏਜੰਸੀ)-ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਹਥਿਆਰਬੰਦ ਸੈਨਾਵਾਂ ਆਪ੍ਰੇਸ਼ਨ ਸੰਧੂਰ 2.0 ਲਈ ਪੂਰੀ ਤਰ੍ਹਾਂ ਤਿਆਰ ਹਨ | ਉਨ੍ਹਾਂ ਕਿਹਾ ਤਿੰਨੋਂ ਸੈਨਾਵਾਂ ਆਧੁਨਿਕ ਯੁੱਧ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰ ਰਹੀਆਂ ਹਨ, ਜੋ ਹੁਣ ਕੇਵਲ ਜ਼ਮੀਨ, ਹਵਾ ਅਤੇ ਸਮੁੰਦਰ ਤੱਕ ਸੀਮਤ ਨਹੀਂ ਰਹਿ ਗਿਆ ਹੈ | ਰਾਸ਼ਟਰੀ ਰੱਖਿਆ ਅਕਾਦਮੀ (ਐਨ.ਡੀ.ਏ) ਦੇ 150ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਮੌਕੇ ਪੈੱ੍ਰਸ ਕਾਨਫ਼ਰੰਸ ਦੌਰਾਨ ਫ਼ੌਜ ਮੁਖੀ ਨੇ ਕਿਹਾ ਕਿ ਫ਼ਿਲਹਾਲ ਯੁੱਧ 'ਚ ਅਸਥਾਈ ਵਿਰਾਮ ਹੈ, ਪਰ ਜੇਕਰ ਅਗਲਾ ਪੜਾਅ ਸ਼ੁਰੂ ਹੁੰਦਾ ਹੈ ਤਾਂ ਉਸ ਨਾਲ ਨਜਿੱਠਣ ਲਈ ਤਿੰਨੋਂ ਸੈਨਾਵਾਂ ਪੂਰੀ ਤਿਆਰੀ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸੰਧੂਰ ਅਜੇ ਵੀ ਜਾਰੀ ਹੈ, ਫਿਲਹਾਲ ਅਸਥਾਈ ਤੌਰ 'ਤੇ ਰੁਕਿਆ ਹੋਇਆ ਹੈ | ਇਸ ਲਈ ਭਾਰਤੀ ਫ਼ੌਜ ਅਤੇ ਤਿੰਨੋਂ ਸੈਨਾਵਾਂ ਆਪ੍ਰੇਸ਼ਨ ਸੰਧੂਰ 2.0 ਦੀ ਸੰਭਾਵਿਤ ਲੋੜ ਨੂੰ ਦੇਖਦੇ ਹੋਏ ਪੂਰੀ ਤਿਆਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਭਵਿੱਖ ਦੇ ਯੁੱਧ ਸਿਰਫ਼ ਜ਼ਮੀਨ, ਸਮੁੰਦਰ ਅਤੇ ਹਵਾ ਤੱਕ ਸੀਮਤ ਨਹੀਂ ਹੋਣਗੇ, ਉਨ੍ਹਾਂ 'ਤੇ ਪੁਲਾੜ, ਸਾਈਬਰ ਅਤੇ ਬੋਧਾਤਮਕ ਯੁੱਧ ਵਰਗੇ ਉੱਭਰਦੇ ਖੇਤਰਾਂ ਦਾ ਪ੍ਰਭਾਵ ਲਗਾਤਾਰ ਵਧੇਗਾ | ਫ਼ੌਜ ਮੁਖੀ ਨੇ ਕਿਹਾ ਕਿ ਆਧੁਨਿਕ ਯੁੱਧ ਖੇਤਰ ਬੇਹੱਦ ਪਾਰਦਰਸ਼ੀ ਹੋ ਚੁੱਕੇ ਹਨ ਅਤੇ ਲਗਭਗ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਸਕਦੀ ਹੈ | ਅਜਿਹੇ 'ਚ ਸੈਨਾ ਯੋਜਨਾਕਾਰਾਂ ਨੂੰ ਸੈਨਿਕਾਂ ਦੀ ਤਾਇਨਾਤੀ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚੌਕਸ ਰਹਿਣਾ ਪਵੇਗਾ | ਅੱਜ ਦੇ ਹਾਲਾਤ 'ਚ ਯੁੱਧ 24 ਘੰਟੇ ਨਿਗਰਾਨੀ 'ਚ ਰਹਿੰਦਾ ਹੈ | ਇਹ ਐਨਾ ਪਾਰਦਰਸ਼ੀ ਹੋ ਗਿਆ ਹੈ ਕਿ ਹਰ ਗਤੀਵਿਧੀ ਦੂਸਰੇ ਪੱਖ ਨੂੰ ਦਿਖਾਈ ਦਿੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪਠਾਣਮਾਜਰਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ-ਨਿਯਮਿਤ ਜ਼ਮਾਨਤ ਮਨਜ਼ੂਰ <br/> ਅਗਲੀ ਖ਼ਬਰ ਜੈਕਲੀਨ ਫਰਨਾਂਡੀਜ਼, ਸੁਕੇਸ਼ ਤੇ 15 ਹੋਰਾਂ ਖ਼ਿਲਾਫ਼ ਦੋਸ਼ ਤੈਅ ਕਰਨ ਦੇ ਆਦੇਸ਼ <br/>
Ad Position 24