ਚੰਡੀਗੜ੍ਹ, 15 ਜੂਨ (ਵਿਕਰਮਜੀਤ ਸਿੰਘ ਮਾਨ )-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਵਲੋਂ ਦੋ ਵਿਵਾਦਿਤ ਵੀਡੀਓਜ਼, ਜਿਨ੍ਹਾਂ ਨੂੰ ਜਾਂਚ ਮਗਰੋਂ ਅਸਲੀ ਕਰਾਰ ਦਿੱਤਾ ਗਿਆ ਹੈ, ਦੇ ਆਧਾਰ 'ਤੇ ਮਾਨ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਹੁਦਾ ਛੱਡ ਦੇਣਾ ਚਾਹੀਦਾ ਹੈ | ਮੁੱਖ ਮੰਤਰੀ ਨੂੰ ਇਸ ਮਾਮਲੇ 'ਤੇ ਆਪਣੀ ਚੁੱਪੀ ਵੀ ਤੋੜਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਗੰਭੀਰ ਦੋਸ਼ਾਂ ਬਾਰੇ ਤੁਹਾਡੇ ਜਵਾਬ ਦੀ ਉਡੀਕ ਕਰ ਰਹੇ ਹਨ | ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਜਦੋਂ ਮੁੱਖ ਮੰਤਰੀ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਲਿਆ ਸਕਦੇ ਹਨ, ਤਾਂ ਉਨ੍ਹਾਂ ਨੂੰ ਖ਼ੁਦ ਵੀ ਇਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਕਿ ਉਹ ਉਹੀ ਕਰਦੇ ਹਨ ਜੋ ਲੋਕਾਂ ਨੂੰ ਕਹਿੰਦੇ ਹਨ |
ਮੁੱਖ ਮੰਤਰੀ ਗੰਭੀਰ ਦੋਸ਼ਾਂ ਬਾਰੇ ਆਪਣੀ ਚੁੱਪੀ ਤੋੜਨ- ਵੜਿੰਗ
ਅਜੀਤ ਡੈਸਕ
16-06-2026