02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਭਾਰਤ ਦੇ ਜੈਨ-ਜ਼ੀ ਦੀ ਪਹਿਲੀ ਤੇ ਵੱਡੀ ਇਤਿਹਾਸਕ ਜਿੱਤ-ਦੀਪਕੇ

Ad Position 21
No active advertisement
ਅਜੀਤ ਡੈਸਕ 26-07-2026

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੀਪਕੇ ਨੇ ਭਾਰਤ ਦੇ ਜੈਨ-ਜ਼ੀ ਦੀ ਪਹਿਲੀ ਤੇ ਵੱਡੀ ਇਤਿਹਾਸਕ ਜਿੱਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲ ਤੋਂ ਦੇਸ਼ ’ਚ ਅਜਿਹਾ ਮਾਹੌਲ ਬਣਾਇਆ ਗਿਆ ਸੀ ਤੇ ਸਰਕਾਰ ਨੇ ਝੁਕਣਾ ਛੱਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੁਣਿਆ ਸੀ ਕਿ ਇਸ ਸਰਕਾਰ ’ਚ ਕਿਸੇ ਦਾ ਅਸਤੀਫ਼ਾ ਨਹੀਂ ਹੁੰਦਾ, ਪਰ ਜੈਨ-ਜ਼ੀ ਦੇ ਸੰਘਰਸ਼ ਤੇ ਤਾਕਤ ਸਾਹਮਣੇ ਸਰਕਾਰ ਝੁਕੀ ਵੀ ਹੈ ਤੇ ਅਸਤੀਫ਼ਾ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਭਰ ’ਚ ਇਹ ਵੀ ਸੁਨੇਹਾ ਗਿਆ ਹੈ ਕਿ ਤਾਨਾਸ਼ਾਹ ਸਰਕਾਰ ਬੇਸ਼ੱਕ ਜਿੰਨੀ ਮਰਜ਼ੀ ਜ਼ੋਰ ਲਾ ਲਵੇ, ਪਰ ਉਹ ਦੇਸ਼ ਦੇ ਜੈਨ-ਜ਼ੀ ਨੂੰ ਨਹੀਂ ਡਰਾ ਸਕਦੀ । ਉਨ੍ਹਾਂ ਨੇ ਅੰਦੋਲਨ ਦੇ ਮੰਚ ਤੋਂ ਬੋਲਦਿਆਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਏ ਕਿਸਾਨ ਅੰਦੋਲਨ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਤੇ ਕਿਹਾ ਕਿ ਸਾਡੇ ਸੰਘਰਸ਼ ਦੀ ਜਿੱਤ ’ਚ ਕਿਸਾਨ ਅੰਦੋਲਨ ਦੀ ਵੀ ਵੱਡੀ ਭੂਮਿਕਾ ਹੈ ਕਿਉਂਕਿ ਕਿਸਾਨ ਅੰਦੋਲਨ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਕਿਸਾਨਾਂ ਨਾਲ ਵਾਅਦਾ ਕਰਕੇ ਸਰਕਾਰ ਮੁੱਕਰ ਗਈ ਸੀ, ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਾਂਗ ਹੀ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਲਈ ਕਈ ਤਰ੍ਹਾਂ ਦੇ ਬਿਰਤਾਂਤ ਘੜੇ ਗਏ, ਪਰ ਅਜਿਹੀਆਂ ਸਾਰੀਆਂ ਸਾਜਿਸ਼ਾਂ ਨਾਕਾਮ ਹੋਈਆਂ। ਇਸ ਅੰਦੋਲਨ ’ਚ ਸਹਿਯੋਗ ਦੇਣ ਲਈ ਉਨ੍ਹਾਂ ਕਿਸਾਨਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਪ੍ਰਹਿਲਾਦ ਜੋਸ਼ੀ ਨੂੰ ਮਿਲਿਆ ਸਿੱਖਿਆ ਮੰਤਰਾਲੇ ਦਾ ਵਾਧੂ ਚਾਰਜ ਅਗਲੀ ਖ਼ਬਰ ਸਾਰੀਆਂ ਮੰਗਾਂ ਮੰਨੇ ਜਾਣ ਦੇ ਬਾਅਦ ਸੀ.ਜੇ.ਪੀ. ਨੇ ਖ਼ਤਮ ਕੀਤਾ ਪ੍ਰਦਰਸ਼ਨ
Ad Position 24
No active advertisement