03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਗੜ੍ਹਦੀਵਾਲਾ 'ਚ 'ਆਪ' ਰਹੀ ਬਹੁਮਤ ਨਾਲ ਜੇਤੂ, ਅਕਾਲੀ ਤੇ ਭਾਜਪਾ ਦਾ ਨਹੀਂ ਖੁੱਲਿ੍ਹਆ ਖਾਤਾ 11 'ਚੋਂ 7 'ਤੇ 'ਆਪ', 3 ਕਾਂਗਰਸ ਤੇ 1 ਆਜ਼ਾਦ ਉਮੀਦਵਾਰ ਜੇਤੂ

Ad Position 21
No active advertisement
ਅਜੀਤ ਡੈਸਕ 30-05-2026
ਗੜ੍ਹਦੀਵਾਲਾ, 29 ਮਈ (ਚੱਗਰ)-ਨਗਰ ਕੌਂਸਲ ਗੜ੍ਹਦੀਵਾਲਾ ਦੀਆਂ ਚੋਣਾਂ ਦੇ ਆਏ ਨਤੀਜਿਆਂ 'ਚ ਗੜ੍ਹਦੀਵਾਲਾ ਦੇ 11 ਵਾਰਡਾਂ 'ਚੋਂ 7 'ਤੇ 'ਆਪ', 3 'ਤੇ ਕਾਂਗਰਸ ਤੇ ਇਕ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਹੈ | ਚੋਣ ਰਿਟਰਨਿੰਗ ਅਫ਼ਸਰ ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਸਖ਼ਤ ਸੁਰੱਖਿਆ ਪ੍ਰਬੰਧਾਂ ਅਧੀਨ ਵੋਟਾਂ ਦੀ ਗਿਣਤੀ ਹੋਈ | ਦਿਲਚਸਪ ਗੱਲ ਇਹ ਰਹੀ ਕਿ ਇਨ੍ਹਾਂ ਚੋਣਾਂ 'ਚ ਜਿਥੇ 'ਆਪ' ਨੂੰ ਇਨ੍ਹਾਂ ਵੱਡਾ ਸਮਰਥਨ ਮਿਲਿਆ, ਉੱਥੇ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਪਾਰਟੀਆਂ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ | ਸਾਰੇ 11 ਵਾਰਡਾਂ ਅੰਦਰ 21 ਵੋਟ ਨੋਟਾ ਨੂੰ ਮਿਲੇ, ਜਦਕਿ 61 ਵੋਟਾਂ ਰਿਜੈਕਟ ਹੋਈਆਂ | ਜਿੱਤ ਦੀ ਸਭ ਤੋਂ ਵੱਧ ਲੀਡ 11 ਨੰਬਰ ਵਾਰਡ ਤੋਂ 'ਆਪ' ਦੇ ਬੀਰਬਲ ਨੇ 201 ਵੋਟਾਂ ਨਾਲ ਅਤੇ ਸਭ ਤੋਂ ਘੱਟ 6 ਨੰਬਰ ਵਾਰਡ 'ਚ ਸੋਨਿਕਾ ਕੌਂਡਲ ਨੇ 23 ਵੋਟਾਂ ਨਾਲ ਜਿੱਤ ਹਾਸਿਲ ਕੀਤੀ | ਵਾਰਡ ਨੰ.-1. ਇਸਤਰੀ ਲਈ 72 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ ਸੁਨੀਤਾ ਕਾਂਗਰਸ ਨੂੰ 202, ਪ੍ਰਤਿਮਾ ਗੁਪਤਾ 'ਆਪ' ਨੂੰ 130 ਤੇ ਮਮਤਾ ਰਾਣੀ ਅਕਾਲੀ ਦਲ ਨੂੰ 64 ਵੋਟ ਹਾਸਿਲ ਹੋਏ | ਵਾਰਡ ਨੰ.-2. ਜਨਰਲ ਲਈ 83 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਦਿਸ਼ਾਂਤ ਬਹਿਲ 'ਆਪ' ਨੂੰ 275, ਸਰੋਜ ਕੁਮਾਰੀ ਕਾਂਗਰਸ ਨੂੰ 192 ਅਤੇ ਕਮਲਜੀਤ ਕੌਰ ਅਕਾਲੀ ਦਲ ਨੂੰ 9 ਵੋਟ ਮਿਲੇ | ਵਾਰਡ ਨੰ.-3. ਇਸਤਰੀ ਲਈ 72 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ ਰਮਾਂ ਰਾਣੀ 'ਆਪ' ਨੂੰ 220, ਪ੍ਰਵੀਨ ਕੁਮਾਰੀ ਕਾਂਗਰਸ ਨੂੰ 148 ਅਤੇ ਸੰਤੋਸ਼ ਕੁਮਾਰੀ ਬੀ. ਜੇ. ਪੀ. ਨੂੰ 5 ਵੋਟ ਮਿਲੇ | ਵਾਰਡ ਨੰ.-4. ਜਨਰਲ ਲਈ 66 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਰਵਿੰਦਰ ਕੁਮਾਰ ਕਾਂਗਰਸ ਨੂੰ 192, ਗੁਰਦੀਪ ਸਿੰਘ ਆਜ਼ਾਦ ਨੂੰ 126, ਅਮਨਦੀਪ ਬੱਗਾ 'ਆਪ' ਨੂੰ 71, ਭੁਪਿੰਦਰ ਸਿੰਘ ਅਕਾਲੀ ਦਲ ਨੂੰ 10, ਅਮਨ ਕੁਮਾਰ ਬੀ.ਜੇ.ਪੀ. ਨੂੰ 4 ਵੋਟ ਮਿਲੇ | ਵਾਰਡ ਨੰ.-5. ਇਸਤਰੀ ਲਈ 25 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਮੋਨਿਕਾ ਉੱਪਲ 'ਆਪ' ਨੂੰ 141, ਬ੍ਰਹਮ ਕੌਰ ਕਾਂਗਰਸ ਨੂੰ 116, ਅਨੀਤਾ ਰਾਣੀ ਬੀ. ਜੇ. ਪੀ. ਨੂੰ 97 ਤੇ ਮਮਤਾ ਰਾਣੀ ਅਕਾਲੀ ਦਲ ਨੂੰ 20 ਵੋਟ ਮਿਲੇ | ਵਾਰਡ ਨੰ.-6. ਬੀ.ਸੀ. ਲਈ 23 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ ਸੋਨਿਕਾ ਕੌਂਡਲ 'ਆਪ' ਨੂੰ 129, ਸ਼ਿਵ ਦਿਆਲ ਬੀ. ਜੇ. ਪੀ. ਨੂੰ 106, ਸੋਨੂੰ ਸ਼ੀਰਾ ਕਾਂਗਰਸ ਨੂੰ 94 ਤੇ ਬਲਜੀਤ ਕੌਰ ਆਜ਼ਾਦ ਨੂੰ 11 ਵੋਟ ਮਿਲੇ | ਵਾਰਡ ਨੰ.-7. ਇਸਤਰੀ ਲਈ 38 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ ਮੋਨਿਕਾ 'ਆਪ' ਨੂੰ 173, ਨਿਸ਼ਾ ਸੇਠ ਕਾਂਗਰਸ ਨੂੰ 135, ਸ਼ਿਵਾਨੀ ਪੁਰੀ ਬੀ. ਜੇ. ਪੀ. ਨੂੰ 103 ਤੇ ਮਮਤਾ ਅਕਾਲੀ ਦਲ ਨੂੰ 47 ਵੋਟ ਮਿਲੇ | ਵਾਰਡ ਨੰ.-8. ਜਨਰਲ ਲਈ 26 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਰਸ਼ਪਾਲ ਸਿੰਘ ਆਜ਼ਾਦ ਨੂੰ 115, ਜਸਵਿੰਦਰ ਸਿੰਘ ਕਾਂਗਰਸ ਨੂੰ 89, ਜਤਿੰਦਰ ਕੁਮਾਰ 'ਆਪ' 84 ਤੇ ਪੂਰਨ ਸਿੰਘ ਅਕਾਲੀ ਦਲ ਨੂੰ 6 ਵੋਟ ਮਿਲੇ | ਵਾਰਡ ਨੰ.-9. ਇਸਤਰੀ ਲਈ 192 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ ਪਰਮਜੀਤ ਕੌਰ 'ਆਪ' ਨੂੰ 249 ਤੇ ਪ੍ਰਵੀਨ ਲਤਾ ਕਾਂਗਰਸ ਨੂੰ 57 ਵੋਟ ਮਿਲੇ | ਵਾਰਡ ਨੰ.-10. ਅਨੁਸੂਚਿਤ ਜਾਤੀ ਲਈ 48 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਪੰਕਜ ਕੁਮਾਰ ਕਾਂਗਰਸ ਨੂੰ 267 ਤੇ ਸੁਰਿੰਦਰਪਾਲ ਆਪ' ਨੂੰ 219 ਵੋਟ ਮਿਲੇ | ਵਾਰਡ ਨੰ.-11. ਅਨੁਸੂਚਿਤ ਜਾਤੀ ਲਈ 201 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਬੀਰਬਲ 'ਆਪ' ਨੂੰ 305, ਸਰੋਜ ਕੌਰ ਕਾਂਗਰਸ ਨੂੰ 104 ਤੇ
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਟਾਂਡਾ 'ਤੇ 'ਆਪ' ਦਾ ਕਬਜ਼ਾ 'ਆਪ' ਨੂੰ 10 ਤੇ ਕਾਂਗਰਸ ਨੂੰ 5 ਸੀਟਾਂ ਮਿਲੀਆਂ ਅਗਲੀ ਖ਼ਬਰ ਸੂਬਾ ਪੱਧਰੀ ਕਬੱਡੀ ਮੁਕਾਬਲਿਆਂ ਲਈ ਟਰਾਇਲ ਭਲਕੇ
Ad Position 24
No active advertisement