ਅੱਡਾ ਸਰਾਂ, 19 ਜੂਨ (ਹਰਜਿੰਦਰ ਸਿੰਘ ਮਸੀਤੀ)-ਪਿੰਡ ਨੈਣੇਵਾਲ ਵੈਦ ਵਿਖੇ ਸਥਿਤ ਪੀਰ ਬਾਬਾ ਕੱਲੂ ਸ਼ਾਹ 33ਵਾਂ ਸਾਲਾਨਾ ਸੱਭਿਆਚਾਰਕ ਯਾਦਗਾਰੀ ਮੇਲਾ ਕਰਵਾਇਆ। ਪ੍ਰਧਾਨ ਨੰਬਰਦਾਰ ਸਤਨਾਮ ਸਿੰਘ ਢਿੱਲੋਂ ਦੀ ਅਗਵਾਈ ‘ਚ ਪ੍ਰਵਾਸੀ ਭਾਰਤੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਰਹੂਮ ਸੂਫ਼ੀ ਗਾਇਕ ਦੇਵ ਹਰਿਆਣਵੀ ਨੂੰ ਸਮਰਪਿਤ ਮੇਲੇ ਦੌਰਾਨ ਸਭ ਤੋਂ ਪਹਿਲਾਂ ਪੀਰਾਂ ਦੀ ਦਰਗਾਹ ‘ਤੇ ਚਾਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਉਪਰੰਤ ਸੱਭਿਆਚਾਰਕ ਮੇਲੇ ਦਾ ਉਦਘਾਟਨ ਐਸ. ਐਚ. �. ਬੁੱਲ੍ਹੋਵਾਲ ਪਰਵਿੰਦਰ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਪੰਜਾਬੀ ਗਾਇਕ ਗਾਇਕ ਪੰਮਾ ਡੂਮੇਵਾਲ, ਗਾਇਕਾ ਮਿਸ ਸੁਰਮਨੀ, ਗਾਇਕ ਸਰਬਜੀਤ ਫੁੱਲ ਤੇ ਪ੍ਰੀਤੀ ਸਮਰਾਲਾ ਦੀ ਦੋਗਾਣਾ ਜੋੜੀ, ਗਾਇਕਾ ਆਰ ਕੌਰ ਤੇ ਰਾਜ ਅਹੀਆਪੁਰ, ਬਾਲ ਕਲਾਕਾਰ ਰਣਵੀਰ ਤੇ ਆਦੇਸ਼ ਪਾਲ ਲੁਧਿਆਣਾ ਨੇ ਸੂਫ਼ੀ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਆਪਣੀ ਹਾਜ਼ਰੀ ਲਗਵਾਈ। ਮੇਲੇ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਟਾਂਡਾ ਤੇ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮੋਮੀ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਤੇ ਉੱਘੇ ਬਾਗ਼ਬਾਨ ਜਸਵੰਤ ਸਿੰਘ ਚੌਟਾਲਾ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਚੇਅਰਮੈਨ ਬਿਕਰਮ ਸ਼ਰਮਾ, ਅਕਾਲੀ ਆਗੂ ਪਰਮਿੰਦਰ ਸਿੰਘ ਪੰਨੂ, ਡਾ. ਕੇਵਲ ਸਿੰਘ ਕਾਜਲ, ਗੀਤਕਾਰ ਹਰਵਿੰਦਰ ਉਹੜਪੁਰੀ, ਬਾਬਾ ਜੋਗਾ ਸਿੰਘ ਸਰੋਆ, ਸਮਾਜ ਸੇਵੀ ਵਿੱਕੀ, ਕਿਸਾਨ ਆਗੂ ਪਵਿੱਤਰ ਸਿੰਘ ਧੁੱਗਾ ਨੇ ਪ੍ਰਬੰਧਕ ਕਮੇਟੀ ਤੇ ਹੋਰਨਾਂ ਨੂੰ ਸੱਭਿਆਚਾਰਕ ਮੇਲੇ ਦੀ ਮੁਬਾਰਕਬਾਦ ਦਿੱਤੀ। ਪ੍ਰਬੰਧਕ ਕਮੇਟੀ ਵਲੋਂ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਸਨਮਾਨ ਕੀਤਾ। ਇਸ ਮੌਕੇ ਨੰਬਰਦਾਰ ਸੁਖਵਿੰਦਰ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਮੋਹਕਮਗੜ੍ਹ, ਇਕਬਾਲ ਸਿੰਘ ਜੌਹਲ, ਸੋਮਨਾਥ ਮਹਿਮੀ, ਸੰਦੀਪ ਰਾਜਾ, ਸਰਪੰਚ ਗੋਲਡੀ ਨਰਵਾਲ, ਚੇਅਰਮੈਨ ਸੁਖਵਿੰਦਰਜੀਤ ਸਿੰਘ ਝਾਵਰ, ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ, ਨੰਬਰਦਾਰ ਬਲਦੇਵ ਸਿੰਘ ਢਿੱਲੋਂ, ਰੇਸ਼ਮ ਸਿੰਘ ਯੂ. ਕੇ. ਤੋਂ ਇਲਾਵਾ ਸਰਪੰਚ ਨਗਿੰਦਰ ਸਿੰਘ, ਜਤਿੰਦਰ ਸਿੰਘ ਟੀਟਾ, ਠੇਕੇਦਾਰ ਬਲਵੀਰ ਸਿੰਘ, ਬਿਕਰਮਜੀਤ ਸਿੰਘ ਲਾਲੀ, ਸਵਤੰਤਰ ਸਿੰਘ ਢਿੱਲੋਂ, ਰਣਜੀਤ ਸਿੰਘ ਘੁੰਮਣ, ਸੰਦੀਪ ਰਾਜਾ, ਜਸਵੰਤ ਸਿੰਘ ਬਿੱਟਾ, ਸੁਰਿੰਦਰ ਸਿੰਘ ਲੱਬੀ, ਕੁਲਵਿੰਦਰ ਕਿੰਦਾ, ਕੁਲਦੀਪ ਰਾਜਾ, ਨੰਬਰਦਾਰ ਜਸਪਾਲ ਸਿੰਘ ਲੋਧੀ ਚੱਕ, ਦਵਿੰਦਰ ਸਿੰਘ ਲਾਲਾ ਦਾਤਾ, ਸੁਰਜੀਤ ਸਿੰਘ ਜੌੜਾ, ਗੋਗਾ ਧਾਲੀਵਾਲ, ਸੰਦੀਪ ਸੀਕਰੀ, ਮਨਵੀਰ ਸਿੰਘ ਮੱਲਾ, ਜੋਬਨ ਢਿੱਲੋਂ, ਸਾਬੀ ਮਹਿਮੀ, ਬਲਜਿੰਦਰ ਸਿੰਘ ਢਿੱਲੋਂ, ਗੁਰਜੀਤ ਸਿੰਘ ਡੀ.ਜੇ, ਮਾਸਟਰ ਹਰਭਜਨ ਸਿੰਘ ਢਿੱਲੋਂ, ਮਨਜੀਤ ਜੀਤੀ, ਸਤਪਾਲ ਸਿੰਘ ਮਿਰਜ਼ਾਪੁਰ ਪ੍ਰਿਤਪਾਲ ਸਿੰਘ ਗੁਰਾਇਆ, ਮਨਜੀਤ ਸਿੰਘ ਕੰਧਾਲਾ ਜੱਟਾਂ, ਬਲਕਾਰ ਸਿੰਘ ਨਰਿਆਲ, ਪ੍ਰਭਜੋਤ ਕਾਕਾ ਵੀ ਹਾਜ਼ਰ ਸਨ।