23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਗੁਰਦੁਆਰਾ ਬਾਬਾ ਮੱਘਰ ਸਿੰਘ ਦੇਹੜਕਾ ਵਿਖੇ ਪਾਠੀ ਸਿੰਘਾਂ ਦੀ ਰਿਹਾਇਸ਼ ਲਈ ਵਿਸ਼ਾਲ ਇਮਾਰਤ ਦੀ ਕਾਰ ਸੇਵਾ ਸ਼ੁਰੂ

Ad Position 21
No active advertisement
ਅਜੀਤ ਡੈਸਕ 21-02-2026
ਹਠੂਰ, 20 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਸੰਤ ਬਾਬਾ ਮੱਘਰ ਸਿੰਘ ਜੀ ਦੇ ਤਪ ਅਸਥਾਨ ਗੁਰਦੁਆਰਾ ਆਤਮਗੜ੍ਹ ਸਾਹਿਬ ਪਿੰਡ ਦੇਹੜਕਾ ਵਿਖੇ ਪਾਠੀ ਸਿੰਘਾਂ ਦੀ ਰਿਹਾਇਸ਼ੀ ਵਿਸ਼ਾਲ ਇਮਾਰਤ ਬਣਾਉਣ ਲਈ ਅੱਜ ਕਾਰ ਸੇਵਾ ਆਰੰਭ ਹੋਈ | ਇਸ ਮੌਕੇ ਉੱਘੇ ਸਮਾਜ ਸੇਵੀ ਭਾਈ ਸਤਨਾਮ ਸਿੰਘ ਇੰਗਲੈਂਡ, ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਦਿੱਲੀ ਵਾਲੇ ਉੱਚੇਚੇ ਤੌਰ 'ਤੇ ਹਾਜ਼ਰ ਸਨ | ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਗਏ ਅਤੇ ਕਾਰ ਸੇਵਾ ਦੀ ਆਰੰਭਤਾ ਦੀ ਅਰਦਾਸ ਬੇਨਤੀ ਮੁੱਖ ਗ੍ਰੰਥੀ ਭਾਈ ਜਸਵੀਰ ਸਿੰਘ ਨੇ ਕੀਤੀ | ਉਪਰੰਤ ਸਮੂਹ ਸੰਗਤਾਂ ਨੇ ਮਿਲ ਕੇ ਨਿਉਂ ਰੱਖੀ | ਭਾਈ ਗੁਰਮੀਤ ਸਿੰਘ ਪੱਪੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਬਾਬਾ ਮੱਘਰ ਸਿੰਘ ਜੀ ਦੀ ਸਾਲਾਨਾ ਬਰਸੀ ਮੌਕੇ ਕਰਵਾਈ ਜਾਂਦੀ ਇਕੋਤਰੀ ਸਮਾਗਮ ਵਿਚ ਸੈਂਕੜੇ ਪਾਠੀ ਸਿੰਘ ਹਾਜ਼ਰ ਹੁੰਦੇ ਹਨ, ਉਨ੍ਹਾਂ ਦੇ ਰਹਿਣ ਦਾ ਉੱਚੇਚਾ ਪ੍ਰਬੰਧ ਕਰਨ ਲਈ ਇਹ ਇਮਾਰਤ ਜੋ ਲਗਭਗ 8 ਹਜ਼ਾਰ ਫੁੱਟ ਹੈ ਤਿਆਰ ਕੀਤੀ ਜਾ ਰਹੀ ਹੈ, ਜਿਸ 'ਤੇ ਲਗਭਗ 50 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਸਮੁੱਚਾ ਖਰਚਾ ਉੱਘੇ ਸਮਾਜ ਸੇਵੀ ਭਾਈ ਸਤਨਾਮ ਸਿੰਘ ਪੁੱਤਰ ਭੂਆ ਨਛੱਤਰ ਕੌਰ ਪਤਨੀ ਸਾਧੂ ਸਿੰਘ ਇੰਗਲੈਂਡ ਵਾਲਿਆਂ ਵਲੋਂ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਭੂਆ ਨਛੱਤਰ ਕੌਰ, ਫੁੱਫੜ ਸਾਧੂ ਸਿੰਘ ਵਲੋਂ ਪਹਿਲਾਂ ਹੀ ਪਿੰਡ ਦੇ ਅਨੇਕਾਂ ਕਾਰਜਾਂ ਵਿਚ ਕਰੋੜਾਂ ਰੁਪਏ ਸੇਵਾ ਕੀਤੀ ਹੈ ਅਤੇ ਉਨ੍ਹਾਂ ਉਨ੍ਹਾਂ ਦੇ ਹੋਣਹਾਰ ਸਪੁੱਤਰ ਭਾਈ ਸਤਨਾਮ ਸਿੰਘ ਇੰਗਲੈਂਡ ਵਾਲੇ ਇਹ ਸੇਵਾ ਦੇ ਕਾਰਜ ਕਰ ਰਹੇ ਹਨ | ਭਾਈ ਸਤਨਾਮ ਸਿੰਘ ਇੰਗਲੈਂਡ ਨੇ ਇਸ ਮੌਕੇ ਕਿਹਾ ਕਿ ਇਹ ਸੇਵਾ ਉਨ੍ਹਾਂ ਦੀ ਮਾਤਾ ਨਛੱਤਰ ਕੌਰ ਅਤੇ ਪਿਤਾ ਸਾਧੂ ਸਿੰਘ ਦੀ ਪ੍ਰੇਰਨਾ ਅਤੇ ਪ੍ਰਮਾਤਮਾ ਦੇ ਓਟ ਆਸਰੇ ਨਾਲ ਕੀਤੀ ਜਾ ਰਹੀ ਹੈ | ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਦਿੱਲੀ ਅਤੇ ਪ੍ਰਧਾਨ ਚੰਦ ਸਿੰਘ ਸਿੱਧੂ ਨੇ ਇਸ ਮਹਾਨ ਉਪਰਾਲੇ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਅਜੀਤ ਸਿੰਘ ਕੈਨੇਡਾ, ਸਰਪੰਚ ਜਸਵੀਰ ਸਿੰਘ, ਮਾ. ਬਹਾਦਰ ਸਿੰਘ ਕੈਨੇਡਾ, ਬਲਜੀਤ ਸਿੰਘ ਸਿੱਧੂ ਪੰਚ, ਦਲਜੀਤ ਸਿੰਘ ਧਾਲੀਵਾਲ, ਅਵਤਾਰ ਸਿੰਘ ਸਿੱਧੂ, ਸਾਬਕਾ ਸਰਪੰਚ ਕਰਮਜੀਤ ਸਿੰਘ ਕੱਕੂ, ਜਥੇਦਾਰ ਸੁਖਦੇਵ ਸਿੰਘ ਖਹਿਰਾ, ਸੁਖਦੇਵ ਸਿੰਘ ਧਾਲੀਵਾਲ, ਪ੍ਰੀਤਮ ਸਿੰਘ ਖਹਿਰਾ, ਉਰਮਲ ਸਿੰਘ ਸਿੱਧੂ, ਹਰਚੰਦ ਸਿੰਘ ਗਰੇਵਾਲ, ਪਰਮਜੀਤ ਸਿੰਘ ਪੰਚ, ਅਮਨਦੀਪ ਸਿੰਘ ਪੰਚ, ਸਰਬਜੀਤ ਸਿੰਘ ਖਹਿਰਾ, ਬੰਤ ਸਿੰਘ, ਭਗਵੰਤ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ, ਵੀਰਬਲ ਸਿੰਘ, ਜਸਵੰਤ ਸਿੰਘ ਖਹਿਰਾ, ਜਗਰੂਪ ਸਿੰਘ, ਲਾਲੀ ਸਿੰਘ, ਲਖਮੇਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 1974 ਦੇ ਤੇਲ ਦੀ ਬਲੈਕ ਵਿਰੋਧੀ ਸੰਘਰਸ਼ ਦੇ ਸ਼ਹੀਦ ਪਿਆਰਾ ਸਿੰਘ ਗਾਲਿਬ ਦੀ ਯਾਦਗਾਰ 'ਤੇ ਝੰਡਾ ਲਹਿਰਾਇਆ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਜਾਗਰੂਕਤਾ ਕੈਂਪ
Ad Position 24