ਜਗਰਾਉਂ, 20 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਨਗਰੀ ਦੇ ਨਿਵਾਸੀਆਂ ਵਲੋਂ ਪੀਰ ਖੀਵੇ ਸ਼ਾਹ ਦੀ ਯਾਦ 'ਚ 39ਵਾਂ ਭੰਡਾਰਾ ਲਾਇਆ ਗਿਆ | ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਪੀਰ ਖੀਵੇ ਸ਼ਾਹ ਦੇ ਗੁਣ-ਗਾਣ ਕਰਦਿਆਂ ਪਿੰਡ ਦੀ ਪਰਿਕਰਮਾ ਕੀਤੀ ਉਪਰੰਤ ਝੰਡਾ ਝੁਲਾਇਆ ਗਿਆ | ਇਸ ਮੌਕੇ ਸਤਵੰਤ ਸਿੰਘ ਸੋਨੀ ਨੇ ਦੱਸਿਆ ਕਿ ਇਹ ਸਦੀਆਂ ਪੁਰਾਣੀ ਪੀਰ ਖੀਵੇ ਸ਼ਾਹ ਦੀ ਮਜ਼ਾਰ ਹੈ ਜਿਥੇ ਹਜ਼ਾਰਾਂ ਲੋਕ ਨਤਮਸਤਕ ਹੁੰਦੇ ਹਨ | ਇਸ ਮੌਕੇ ਗੱਦੀਨਸ਼ੀਨ ਬਾਬਾ ਮੇਜਰ ਸਿੰਘ, ਪ੍ਰਧਾਨ ਪਰਮਿੰਦਰ ਸਿੰਘ ਹਲਕਾ ਧਰਮਕੋਟ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਰਪੰਚ ਸਤਵਿੰਦਰ ਸਿੰਘ ਅਤੇ ਸਤਵੰਤ ਸਿੰਘ ਸੋਨੀ ਨੇ ਇਸ ਮੌਕੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨੋਨੀ ਪ੍ਰਧਾਨ, ਮਨਪ੍ਰੀਤ ਭੱਟੀ, ਜਗਤਾਰ ਸਿੰਘ, ਮੈਂਬਰ ਕੁਲਵੰਤ ਸਿੰਘ, ਮੈਂਬਰ ਸਰਵਣ ਸਿੰਘ, ਮੈਂਬਰ ਹਰਵਿੰਦਰ ਕੌਰ, ਮੈਂਬਰ ਬਲਜੀਤ ਕੌਰ, ਅਮਰਜੀਤ ਸਿੰਘ ਸਿੱਧੂ ਕਰਮਜੀਤ ਸਿੰਘ ਸੰਧੂ, ਪ੍ਰੇਮ ਕੁਮਾਰ, ਜਗਜੀਵਨ ਸਿੰਘ, ਗੁਰਚਰਨ ਸਿੰਘ ਬਾਬਾ ਆਦਿ ਹਾਜ਼ਰ ਸਨ |