ਜਗਰਾਉਂ, 20 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਵਲੋਂ ਸਿਵਲ ਪ੍ਰਸ਼ਾਸਕਾਂ ਦੇ ਕੀਤੇ ਤਬਾਦਲਿਆਂ ਤਹਿਤ ਪੀ.ਸੀ.ਐੱਸ. ਮਨਜੀਤ ਸਿੰਘ ਚੀਮਾਂ ਨੂੰ ਜਗਰਾਉਂ ਦਾ ਨਵਾਂ ਏ.ਡੀ.ਸੀ. ਲਗਾਇਆ ਹੈ | ਸ: ਮਨਜੀਤ ਸਿੰਘ ਚੀਮਾਂ ਪਟਿਆਲਾ ਵਿਚ ਖੇਤਰੀ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਸਨ | ਇਥੇ ਦੱਸਣਯੋਗ ਹੈ ਕਿ ਪੀ.ਸੀ.ਐੱੋਸ ਕੁਲਪ੍ਰੀਤ ਸਿੰਘ ਬਦਲਕੇ ਮੋਗਾ ਦਾ ਵਧੀਕ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ | ਇਹ ਪਤਾ ਲੱਗਾ ਹੈ ਕਿ ਨਵੇਂ ਏ.ਡੀ.ਸੀ ਸ. ਚੀਮਾਂ ਜਲਦੀ ਜਗਰਾਉਂ ਦਾ ਚਾਰਜ ਸੰਭਾਲਣਗੇ |