23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸੱਤ੍ਹਾਧਾਰੀ ਪਾਰਟੀ ਦੇ ਕੁੱਝ ਆਗੂ ਪਿੰਡ ਆਂਡਲੂ 'ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ 'ਚ ਲਗਾ ਰਹੇ ਨੇ ਅੜਿੱਕਾ-ਸਰਪੰਚ ਬਰਾੜ

Ad Position 21
No active advertisement
ਅਜੀਤ ਡੈਸਕ 21-02-2026
ਰਾਏਕੋਟ, 20 ਫਰਵਰੀ (ਸੁਸ਼ੀਲ)-ਨੇੜਲੇ ਪਿੰਡ ਆਂਡਲੂ ਦੇ ਕੁਝ ਲੋਕਾਂ ਵਲੋਂ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਅਤੇ ਪੰਚ ਲਛਮਣ ਸਿੰਘ ਤੇ ਪਿੰਡ ਵਿਚਲੀ ਗਲੀ ਦੇ ਵਹਾਅ ਨੂੰ ਬਦਲਣ ਅਤੇ ਆਪਣੇ ਘਰਾਂ ਦੀ ਨਿਕਾਸੀ ਗਲਤ ਤਰੀਕੇ ਨਾਲ ਕਰਨ ਦੇ ਇਲਜ਼ਾਮਾਂ ਤੋਂ ਬਾਅਦ ਅੱਜ ਸਰਪੰਚ ਰਾਜਾ ਬਰਾੜ ਤੇ ਸਮੁੱਚੀ ਪੰਚਾਇਤ ਵਲੋਂ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਪਿੰਡ 'ਚ ਸੱਤ੍ਹਾਧਾਰੀ ਆਪ ਦੇ ਕੁਝ ਆਗੂਆਂ ਵਲੋਂ ਜਾਣਬੁੱਝ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ | ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਵਲੋਂ ਗ੍ਰਾਂਟ ਦਾ ਇੱਕ ਪੈਸਾ ਨਹੀਂ ਆਇਆ ਅਤੇ ਪਿੰਡ ਵਿੱਚ ਜੋ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਉਨ੍ਹਾਂ ਲਈ ਕਾਂਗਰਸ ਦੇ ਐੱਮ.ਪੀ. ਡਾ. ਅਮਰ ਸਿੰਘ ਵਲੋਂ ਗ੍ਰਾਂਟ ਜਾਰੀ ਕੀਤੀ ਗਈ ਹੈ, ਪ੍ਰੰਤੂ ਵਿਰੋਧੀਆਂ ਵਲੋਂ ਚੱਲਦੇ ਕੰਮਾਂ ਨੂੰ ਰੋਕਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ | ਉਨ੍ਹਾ ਕਿਹਾ ਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਉਲਟ ਸਾਈਡ ਪਾਣੀ ਕੱਢਣ ਦੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪੁਰਾਣੇ ਵੇਲੇ ਜਿਸ ਛੱਪੜ ਵਾਲੇ ਪਾਸੇ ਪਾਣੀ ਪੈਦਾ ਸੀ ਹੁਣ ਵੀ ਉਧਰ ਹੀ ਕੱਢਿਆ ਜਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਗਲੀ ਦਾ ਵਹਾਅ ਵੀ ਬਿਲਕੁਲ ਸਹੀ ਹੈ | ਪਿੰਡ ਦੀ ਪੰਚਾਇਤ ਵਲੋਂ ਬਿਨਾਂ ਨਾ ਲਏ ਪਿੰਡ ਦੇ ਕੁਝ ਲੋਕਾਂ ਵਲੋਂ ਗਲੀ 'ਚ ਟਾਇਲਟ ਡਿੱਗ ਬਣਾਕੇ ਆਪਣੇ ਬੰਦਿਆਂ ਰਾਹੀਂ ਨਜਾਇਜ਼ ਕਬਜ਼ੇ ਕਰਵਾਏ ਜਾ ਰਹੇ | ਉਨ੍ਹਾਂ ਪਿੰਡ ਦੇ ਸੱਤ੍ਹਾਧਾਰੀ ਆਪ ਨਾਲ ਸੰਬੰਧਿਤ ਲੋਕਾਂ ਤੇ ਉਨ੍ਹਾਂ ਦੀ ਪੰਚਾਇਤ ਵਲੋਂ ਹਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਵਿਚ ਅੜਿੱਕਾ ਪੈਦਾ ਕਰਦਿਆਂ ਹਰ ਪੰਚਾਇਤੀ ਕੰਮ ਨੂੰ ਰੋਕਿਆ ਜਾ ਰਿਹਾ ਹੈ | ਅੱਜ ਦੇ ਇਸ ਇਕੱਠ 'ਚ ਪਿੰਡ ਆਂਡਲੂ ਦੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ, ਜੁਗਰਾਜ ਸਿੰਘ ਤੂਰ, ਦਰਸ਼ਨ ਸਿੰਘ, ਹਰਵੀਰ ਸਿੰਘ ਪੰਚ, ਗੁਰਦੀਪ ਸਿੰਘ ਗਰੇਵਾਲ, ਜਸਵੰਤ ਸਿੰਘ ਪੰਚ, ਮਨਦੀਪ ਸਿੰਘ ਤੂਰ, ਰਣਜੀਤ ਸਿੰਘ ਨੀਟਾ, ਪਿਆਰਾ ਸਿੰਘ, ਸੋਮਬਰਮ ਸਿੰਘ, ਜਗਦੇਵ ਸਿੰਘ ਪੰਚ, ਅਵਤਾਰ ਸਿੰਘ, ਰਣਦੀਪ ਸਿੰਘ, ਮੰਗਤ ਰਾਮ, ਪੱਪਾ ਸਿੰਘ, ਕਰਨ ਗਰੇਵਾਲ, ਰਣਜੀਤ ਸਿੰਘ ਬਿੱਲੂ, ਅਮਨਦੀਪ ਸਿੰਘ ਤੂਰ ਆਦਿ ਹਾਜ਼ਿਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਭਾ ਜਗਰਾਉਂ ਦਾ ਸਾਲਾਨਾ ਸਨਮਾਨ ਸਮਾਗਮ 22 ਨੂੰ ਅਗਲੀ ਖ਼ਬਰ ਮਨਜੀਤ ਸਿੰਘ ਚੀਮਾਂ ਜਗਰਾਉਂ ਦੇ ਏ.ਡੀ.ਸੀ. ਹੋਣਗੇ
Ad Position 24