02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਜਗਰਾਉਂ ਸਿਵਲ ਹਸਪਤਾਲ ਦੇ ਸਟਾਫ਼ ਵਲੋਂ ਐੱਸ. ਐੱਮ. ਓ. ਦੀ ਬਦਲੀ ਰੱਦ ਕਰਵਾਉਣ ਲਈ ਹਲਕਾ ਵਿਧਾਇਕਾ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 02-07-2026
ਜਗਰਾਉਂ, 1 ਜੁਲਾਈ (ਗੁਰਦੀਪ ਸਿੰਘ ਮਲਕ)-ਬੀਤੇ ਕੱਲ੍ਹ ਜਗਰਾਉਂ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਰਵਿੰਦਰ ਕੌਰ ਦੀ ਬਦਲੀ ਸਰਕਾਰੀ ਹਸਪਤਾਲ ਹਠੂਰ ’ਚ ਕੀਤੇ ਜਾਣ ਕਾਰਨ ਸਿਵਲ ਹਸਪਤਾਲ ਦੇ ਸਮੁੱਚੇ ਸਟਾਫ਼ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਸਿਵਲ ਹਸਪਤਾਲ ਦੇ ਕਿਸੇ ਐੱਸ.ਐੱਮ.ਓ. ਦੀ ਬਦਲੀ ਦਾ ਹਸਪਤਾਲ ਸਟਾਫ਼ ਵੱਲੋਂ ਸਮੂਹਿਕ ਰੂਪ ਵਿੱਚ ਵਿਰੋਧ ਕੀਤਾ ਹੋਏ। ਹਸਪਤਾਲ ਦੇ ਸਟਾਫ਼ ਵੱਲੋਂ ਐੱਸ.ਐੱਮ.ਓ. ਡਾਕਟਰ ਗੁਰਵਿੰਦਰ ਕੌਰ ਦੀ ਬਦਲੀ ਦੇ ਖਿਲਾਫ਼ ਅੱਜ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਇੱਕ ਮੰਗ ਪੱਤਰ ਦੇਣ ਮੌਕੇ ਕਿਹਾ ਕਿ ਜਗਰਾਉਂ ਸਿਵਲ ਹਸਪਤਾਲ ਵਿੱਚ ਸ਼ਾਨਦਾਰ ਸੇਵਾਵਾਂ ਨਿਭਾ ਰਹੀ ਐੱਸ.ਐੱਮ.ਓ. ਦੀ ਕਿਉਂ ਬਦਲੀ ਕਰ ਦਿੱਤੀ ਗਈ, ਜਦੋਂ ਕਿ ਉਨ੍ਹਾਂ ਦਾ ਕੰਮ ਬਹੁਤ ਹੀ ਤਸੱਲੀਬਖ਼ਸ਼ ਚੱਲ ਰਿਹਾ ਸੀ, ਜਿੰਨ੍ਹਾਂ ਵੱਲੋਂ ਹਸਪਤਾਲ ਅਤੇ ਮਰੀਜ਼ਾਂ ਦੀ ਭਲਾਈ ਲੲਈ ਦਿਨ ਰਾਤ ਇਕ ਕਰ ਰੱਖਿਆ ਸੀ, ਸਭ ਤੋਂ ਅਹਿਮ ਉਨ੍ਹਾਂ ਵੱਲੋਂ ਹਸਪਤਾਲ ਦੇ ਸਮੁੱਚੇ ਸਟਾਫ਼ ਨੂੰ ਇਕ ਮਾਲਾ ਵਿੱਚ ਪ੍ਰੋ ਕੇ ਰੱਖਿਆ ਹੋਇਆ ਸੀ ਅਤੇ ਸਟਾਫ਼ ਨੂੰ ਬਹੁਤ ਇੱਜਤ ਮਾਣ ਦੇ ਕੇ ਕੰਮ ਕਰਵਾਇਆ ਜਾ ਰਿਹਾ ਸੀ। ਪਰ ਉਨ੍ਹਾਂ ਦੀ ਬਗੈਰ ਕਿਸੇ ਸ਼ਿਕਾਇਤ ਦੇ ਬਦਲੀ ਕੀਤੇ ਜਾਣ ਕਾਰਨ ਹਸਪਤਾਲ ਦੇ ਸਟਾਫ਼ ਦੇ ਮਨ ਨੂੰ ਭਾਰੀ ਸੱਟ ਵੱਜੀ ਹੈ। ਉਨ੍ਹਾਂ ਮੰਗ ਕੀਤੀ ਕਿ ਐੱਸ.ਐੱਮ.ਓ. ਡਾ: ਗੁਰਵਿੰਦਰ ਕੌਰ ਦੀ ਬਦਲੀ ਨੂੰ ਤੁਰੰਤ ਰੱਦ ਕੀਤਾ ਜਾਵੇ। ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਸਟਾਫ਼ ਨੂੰ ਭਰੋਸਾ ਦਿੱਤਾ ਕਿ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਵਿੰਦਰ ਕੌਰ ਨੂੰ ਮੁੜ ਜਗਰਾਉਂ ਲਿਆਦਾ ਜਾਵੇਗਾ। ਇਸ ਮੌਕੇ ਸਿਵਲ ਹਸਪਤਾਲ ਦਾ ਸਮੁੱਲਾ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਜਤਿੰਦਰ ਪਾਠਕ ਬਣੇ ਖੰਨਾ ਨਗਰ ਕੌਂਸਲ ਦੇ ਪ੍ਰਧਾਨ ਅਗਲੀ ਖ਼ਬਰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਏ ਪੰਜਾਬ ਸਰਕਾਰ-ਹਰਜੋਤ ਮਾਂਗਟ,ਡਾ. ਅਮਨਪ੍ਰੀਤ ਸਿੰਘ
Ad Position 24
No active advertisement