ਗੁਰੂਸਰ ਸੁਧਾਰ, 8 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਆਪ’ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਪਿੰਡਾਂ, ਸ਼ਹਿਰਾਂ, ਕਸਬਿਆਂ ਦਾ ਇਤਿਹਾਸਕ ਵਿਕਾਸ ਕਰਨ ਸਮੇਤ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਦਿਆਂ ਸੜਕਾਂ ਆਦਿ ਦਾ ਵੀ ਨਿਰਮਾਣ ਕਰਵਾਇਆ ਹੈ ਤੇ ਹਰ ਵਰਗ ਨੂੰ ਦਿੱਤੀਆਂ ਸਹੂਲਤਾਂ ਦੇ ਚੱਲਦਿਆਂ ‘ਆਪ’ ਮੁੜ ਤੋਂ ਵੱਡੇ ਬਹੁਮਤ ਨਾਲ ਸੂਬੇ ਵਿਚ ਸਰਕਾਰ ਬਣਾਏਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਆਮ ਆਦਮੀ ਪਾਰਟੀ ਇੰਚਾਰਜ ਡਾ. ਕੰਵਲਨੈਨ ਸਿੰਘ ਕੰਗ ਨੇ ਪਿੰਡ ਸਹੌਲੀ ਵਿਖੇ ਨਵੀਂ ਬਣੀ ਆਂਗਨਵਾੜੀ ਇਮਾਰਤ ਦਾ ੳਦਘਾਟਨ ਕਰਨ ਸਮੇਂ ਕੀਤਾ। ਡਾ. ਕੰਗ ਵਲੋਂ ਇਸ ਮੌਕੇ ਪਿੰਡ ਵਿਚ ਬਣਨ ਵਾਲੇ ਨਵੇਂ ਮੁਹੱਲਾ ਕਲੀਨਿਕ ਦੀ ਨੀਂਹ ਵੀ ਰੱਖੀ ਗਈ ਤੇ ਇਸ ਤੋਂ ਬਿਨਾਂ ‘ਮੇਰੀ ਰਸੋਈ’ ਸਕੀਮ ਤਹਿਤ ਪਿੰਡ ਦੇ 305 ਪਰਿਵਾਰਾਂ ਨੂੰ ਰਾਸ਼ਨ ਵੀ ਆਪਣੇ ਹੱਥੀਂ ਭੇਟ ਕੀਤਾ। ਇਸ ਤੋਂ ਪਹਿਲਾਂ ਪਿੰਡ ਦੇ ਸਰਪੰਚ ਪਲਵਿੰਦਰ ਸਿੰਘ ਲਿੱਟ ਦੀ ਅਗਵਾਈ ਹੇਠ ਡਾ. ਕੰਵਲਨੈਨ ਸਿੰਘ ਕੰਗ ਦਾ ਸਵਾਗਤ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਰਪੰਚ ਲਿੱਟ ਨੇ ਡਾ: ਕੇ.ਐੱਨ.ਐੱਸ. ਕੰਗ ਦਾ ਆਂਗਨਵਾੜੀ ਇਮਾਰਤ ਉਸਾਰਨ ਤੇ ਹਾਰਦਿਕ ਧੰਨਵਾਦ ਕੀਤਾ ਜਦਕਿ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕਰਨ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਕੰਵਲਨੈਨ ਸਿੰਘ ਕੰਗ, ਸਰਪੰਚ ਪਲਵਿੰਦਰ ਸਿੰਘ ਲਿੱਟ, ਤੇਜਪਾਲ ਸਿੰਘ ਧਾਲੀਵਾਲ, ਜਗਪਾਲ ਸਿੰਘ ਸੰਘੇੜਾ, ਰਮਿੰਦਰ ਸਿੰਘ ਲੋਹਟ, ਕ੍ਰਿਸ਼ਨ ਸਿੰਘ ਕੈੜੇ, ਜਸਵਿੰਦਰ ਕੌਰ ਲਿੱਟ, ਤੀਰਥ ਕੌਰ ਗਰੇਵਾਲ, ਪਲਵਿੰਦਰ ਕੌਰ ਕੈੜੇ, ਗਗਨਦੀਪ ਕੌਰ ਕੈੜੇ (ਸਾਰੇ ਪੰਚ), ਸਰਪੰਚ ਕਮਲਜੀਤ ਕੌਰ ਸਰਾਭਾ, ਸੀਨੀਅਰ ਆਗੂ ਗੁਰਮੀਤ ਸਿੰਘ ਸੇਖੌਂ ਪਮਾਲੀ, ‘ਆਪ’ ਆਗੂ ਧਰਮਿੰਦਰ ਸਿੰਘ ਸਹੌਲੀ, ਮਨਮੋਹਨ ਸਿੰਘ ਦਿੱਲੀ ਵਾਲੇ, ਦਰਸ਼ਨ ਸਿੰਘ ਲਿੱਟ, ਡਾ. ਗੁਰਸੇਵਕ ਸਿੰਘ ਆਦਿ ਸਮੇਤ ਹੋਰ ਪਤਵੰਤੇ ਤੇ ਪਿੰਡ ਵਾਸੀ ਹਾਜ਼ਰ ਸਨ।