23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਿੰਡ ਭਰੋਮਜਾਰਾ 'ਚ ਚੋਰ ਦੋ ਸੋਨੇ ਦੀਆਂ ਚੇਨੀਆਂ ਤੇ ਇਕ ਨੱਤੀ ਲੈ ਕੇ ਹੋਏ ਫ਼ਰਾਰ

Ad Position 21
No active advertisement
ਅਜੀਤ ਡੈਸਕ 05-04-2026
ਬੰਗਾ, 4 ਅਪ੍ਰੈਲ (ਧਰਮਵੀਰ ਪਾਲ) - ਪਿੰਡ ਭਰੋਮਜਾਰਾ ਵਿਖੇ ਅਜੇ ਮੱਝਾਂ ਦੇ ਚੋਰ ਗਰੋਹ ਦਾ ਸੁਰਾਗ ਤੱਕ ਨਹੀਂ ਮਿਲਿਆ ਕਿ ਪਿੰਡ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਦੋ ਸੋਨੇ ਦੀਆਂ ਚੈਨੀਆਂ ਅਤੇ ਇੱਕ ਸੋਨੇ ਦੀ ਨੰਤੀ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਬੰਸ ਲਾਲ ਸਪੁੱਤਰ ਹਰੀ ਕਿ੍ਸ਼ਨ ਨਿਵਾਸੀ ਭਰੋਮਜਾਰਾ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸਲਿੰਦਰ ਕੁਮਾਰ ਆਪਣੀ ਪਤਨੀ ਦੇ ਨਾਲ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਹੋਇਆ ਸੀ ਤੇ ਪਿੱਛੋਂ ਘਰ ਦੀ ਉਹ ਦੇਖਭਾਲ ਲਈ ਆਉਂਦੇ ਜਾਂਦੇ ਸਨ | ਜਦੋਂ ਸ਼ਾਮ ਨੂੰ ਹਰਬੰਸ ਲਾਲ ਦੀ ਪਤਨੀ ਅਤੇ ਉਸ ਦੀ ਲੜਕੀ ਘਰ ਵਿੱਚ ਰੱਖੇ ਹੋਏ ਕੁੱਤੇ ਅਤੇ ਬਿੱਲੀਆਂ ਨੂੰ ਰੋਟੀ ਪਾਉਣ ਆਏ ਤਾਂ ਉਹਨਾਂ ਦੇਖਿਆ ਕਿ ਘਰ ਦਾ ਮੁੱਖ ਦਰਵਾਜੇ ਦਾ ਤਾਲਾ ਟੁੱਟਾ ਹੋਇਆ ਸੀ | ਜਦੋਂ ਅੰਦਰ ਵੜ ਕੇ ਉਹਨਾਂ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਕਿ ਇੱਕ ਕਮਰੇ ਵਿੱਚ ਬੈੱਡ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ ਅਤੇ ਕੱਪੜੇ ਇਧਰ ਉਧਰ ਖਿਲਾਰੇ ਹੋਏ ਸਨ | ਇਸੇ ਤਰ੍ਹਾਂ ਅਲਮਾਰੀ ਨੂੰ ਭੰਨ ਕੇ ਉਸਨੂੰ ਵੀ ਖੋਲਿ੍ਹਆ ਗਿਆ ਸੀ | ਇਸੇ ਤਰ੍ਹਾਂ ਉਸੇ ਕਮਰੇ ਵਿੱਚ ਪਈ ਹੋਈ ਪੇਟੀ ਵਿੱਚੋਂ ਦੋ ਸੋਨੇ ਦੀਆਂ ਚੈਨੀਆਂ ਅਤੇ ਇੱਕ ਨੰਤੀ ਗਾਇਬ ਸੀ | ਇਸ ਸਬੰਧੀ ਸਲਿੰਦਰ ਕੁਮਾਰ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਪੇਟੀ ਵਿੱਚ ਸੋਨੇ ਦੇ ਗਹਿਣੇ ਪਏ ਸਨ ਜੋ ਕਿ ਚੋਰ ਲੈ ਗਏ | ਇਸ ਸਬੰਧੀ ਬੰਗਾ ਦੇ ਐਸ. ਐਚ. ਓ ਸਤਨਾਮ ਸਿੰਘ ਨੂੰ ਸੂਚਨਾ ਦਿੱਤੀ ਗਈ ਤਾਂ ਉਹਨਾਂ ਨੇ ਡਿਊਟੀ ਅਫਸਰ ਏ.ਐਸ.ਆਈ ਰਘਬੀਰ ਸਿੰਘ ਨੂੰ ਭੇਜਿਆ | ਡਿਊਟੀ ਅਫਸਰ ਰਘਬੀਰ ਸਿੰਘ ਨੇ ਮੌਕਾ ਦੇਖ ਕੇ ਜਾਣਕਾਰੀ ਇਕੱਤਰ ਕੀਤੀ | ਇੱਥੇ ਜਿਕਰਯੋਗ ਹੈ ਕਿ ਪਹਿਲਾਂ ਇਥੋਂ ਦੇ ਇੱਕ ਜਿਮੀਦਾਰ ਦੇ ਘਰੋਂ 10- 12 ਮੱਝਾਂ ਦੀ ਚੋਰੀ ਹੋ ਗਈ ਸੀ ਜਿਸ ਦਾ ਸੁਰਾਗ ਅਜੇ ਤੱਕ ਪੁਲਿਸ ਨੂੰ ਨਹੀਂ ਮਿਲਿਆ | ਹੁਣ ਚੋਰੀ ਦੀ ਹੋਈ ਇਸ ਘਟਨਾ ਨਾਲ ਪਿੰਡ ਭਰੋਮਜਾਰਾ ਵਿੱਚ ਦਹਿਸ਼ਤ ਦਾ ਮਾਹੌਲ ਹੈ |
Ad Position 22
No active advertisement
ਪਿਛਲੀ ਖ਼ਬਰ ਕਨਵਰ ਅਰੋੜਾ ਕੰਸਲਟੈਂਟ ਦੇ ਨਵਾਂਸ਼ਹਿਰ ਦਫ਼ਤਰ ਵਿਖੇ ਕੱਲ੍ਹ ਲੱਗੇਗਾ ਸੰਡੇ ਵੀਜ਼ਾ ਮੇਲਾ-ਕਨਵਰ ਅਰੋੜਾ ਅਗਲੀ ਖ਼ਬਰ ਡਾ. ਅੰਬੇਡਕਰ ਦਾ ਆਦਮ ਕੱਦ ਬੁੱਤ ਤੋੜਨ ਵਾਲਿਆਂ 'ਤੇ ਤੁਰੰਤ ਕਾਰਵਾਈ ਕਰੇ ਪੁਲਿਸ- ਪਲਵਿੰਦਰ ਸੂਦ
Ad Position 24