19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮੁਸਲਮਾਨ ਭਾਈਚਾਰੇ ਵਲੋਂ ਈਦ-ਉਲ-ਜੂਹਾ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 29-05-2026
ਕਾਠਗੜ੍ਹ, 28 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਸਨਅਤੀ ਖੇਤਰ ਦੇ ਨਜ਼ਦੀਕੀ ਪਿੰਡ ਰੈਲ ਮਾਜਰਾ ਦੀ ਮਸਜਿਦ ਵਿਖੇ ਮੁਸਲਮਾਨ ਭਾਈਚਾਰੇ ਵਲੋਂ ਈਦ-ਉਲ-ਜੂਹਾ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਮੀਂਆ ਜਾਵੇਦ ਅਹਿਮਦ ਨਾਇਕ ਦੀ ਅਗਵਾਈ ਹੇਠ ਸਵੇਰੇ ਠੀਕ 7:30 ਵਜੇ ਸਮੂਹ ਮੁਸਲਿਮ ਭਾਈਚਾਰੇ ਵਲੋਂ ਇਕੱਠੇ ਹੋ ਕੇ ਈਦ ਦੀ ਵਿਸ਼ੇਸ਼ ਨਮਾਜ਼ ਅਦਾ ਕੀਤੀ ਗਈ | ਨਮਾਜ਼ ਤੋਂ ਉਪਰੰਤ ਮੀਂਆ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਵਿੱਤਰ ਤਿਉਹਾਰ ਸਾਨੂੰ ਤਿਆਗ, ਅਟੁੱਟ ਵਿਸ਼ਵਾਸ, ਇਨਸਾਨੀਅਤ ਤੇ ਆਪਸੀ ਭਾਈਚਾਰੇ ਦਾ ਮੂਲ ਸੰਦੇਸ਼ ਦਿੰਦਾ ਹੈ | ਉਨ੍ਹਾਂ ਪ੍ਰੇਰਨਾ ਦਿੱਤੀ ਕਿ ਸਾਨੂੰ ਸਾਰਿਆਂ ਨੂੰ ਆਪਣੇ ਅੰਦਰਲੇ ਸਵਾਰਥ, ਅਹੰਕਾਰ ਤੇ ਬੁਰੀਆਂ ਆਦਤਾਂ ਦਾ ਤਿਆਗ ਕਰਕੇ ਹਮੇਸ਼ਾ ਦੂਸਰਿਆਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਅੱਲ੍ਹਾ ਦੇ ਦਿਖਾਏ ਹੋਏ ਨੇਕ ਰਸਤੇ ਉੱਪਰ ਚੱਲਣਾ ਚਾਹੀਦਾ ਹੈ | ਨਮਾਜ਼ ਦੀ ਰਸਮ ਪੂਰੀ ਹੋਣ ਤੋਂ ਬਾਅਦ ਸਾਰਿਆਂ ਨੇ ਇਕ-ਦੂਸਰੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਇਸ ਸ਼ੁੱਭ ਦਿਹਾੜੇ 'ਤੇ ਆਉਣ-ਜਾਣ ਵਾਲੇ ਰਾਹਗੀਰਾਂ ਤੇ ਸੰਗਤਾਂ ਲਈ ਕੋਲਡ-ਡਰਿੰਕ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਵੀ ਵਿਸ਼ੇਸ਼ ਤੌਰ 'ਤੇ ਲਗਾਈਆਂ ਗਈਆਂ | ਇਸ ਧਾਰਮਿਕ ਸਮਾਗਮ ਦੌਰਾਨ ਜਗਤਾਰ ਖ਼ਾਨ, ਪੰਚ ਬਹਾਦਰ ਖ਼ਾਨ, ਦਿਲਬਾਗ ਮੁਹੰਮਦ, ਅਮਾਨਤ ਖ਼ਾਨ, ਮੋਹਿਤ ਖ਼ਾਨ, ਪਾਲਾ ਖ਼ਾਨ, ਗਿੱਟੂ ਖ਼ਾਨ, ਸ਼ਾਦੀ ਰਾਮ, ਰਕੇਸ਼ ਖ਼ਾਨ, ਸ਼ਮੀਰ ਖ਼ਾਨ, ਸਾਹਿਲ ਖ਼ਾਨ, ਮੰਗਾ, ਗੋਪੀ ਖ਼ਾਨ, ਅਜਮੇਰ, ਹਮੀਦ ਖ਼ਾਨ, ਹਬੀਬ ਖ਼ਾਨ, ਸਲੀਮ, ਪੱਪੂ ਖ਼ਾਨ, ਰਫ਼ੀਕ ਖ਼ਾਨ, ਇਕਬਾਲ ਮੁਹੰਮਦ, ਰੂਪ ਖ਼ਾਨ, ਲਾਲੀ ਖ਼ਾਨ, ਸਦੀਕ ਖ਼ਾਨ ਅਤੇ ਸ਼ਰੀਫ਼ ਖ਼ਾਨ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦੀ ਤੰਦਰੁਸਤੀ ਤੇ ਚੰਗੀ ਸਿਹਤ ਲਈ ਮਾਂ ਦਾ ਦੁੱਧ ਜ਼ਰੂਰੀ-ਡਾ. ਵਿਸ਼ਾਲੀ ਸ਼ਰਮਾ ਅਗਲੀ ਖ਼ਬਰ ਮਹੇ ਗੋਤ ਸਤੀਆਂ ਦੇ ਦਰਬਾਰ 'ਤੇ ਜੋੜ ਮੇਲਾ ਕਰਵਾਇਆ
Ad Position 24