19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬੱਚਿਆਂ ਦੀ ਤੰਦਰੁਸਤੀ ਤੇ ਚੰਗੀ ਸਿਹਤ ਲਈ ਮਾਂ ਦਾ ਦੁੱਧ ਜ਼ਰੂਰੀ-ਡਾ. ਵਿਸ਼ਾਲੀ ਸ਼ਰਮਾ

Ad Position 21
No active advertisement
ਅਜੀਤ ਡੈਸਕ 29-05-2026
ਕਾਠਗੜ੍ਹ, 28 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਔਰਤਾਂ ਨੂੰ ਆਪਣੇ ਬੱਚਿਆਂ ਤੇ ਖ਼ੁਦ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਹਰੇਕ ਬੁੱਧਵਾਰ ਨੂੰ ਮਮਤਾ ਦਿਵਸ ਮਨਾਉਣਾ ਲਾਜ਼ਮੀ ਕੀਤਾ ਗਿਆ ਹੈ | ਇਸੇ ਲੜੀ ਤਹਿਤ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰੀ ਹਸਪਤਾਲ ਕਾਠਗੜ੍ਹ ਦੀ ਟੀਮ ਵਲੋਂ ਵਿਸ਼ੇਸ਼ ਤੌਰ 'ਤੇ ਮਮਤਾ ਦਿਵਸ ਮਨਾਇਆ | ਪ੍ਰੋਗਰਾਮ ਵਿਚ ਮੁੱਖ ਤੌਰ 'ਤੇ ਡਾ. ਵਿਸ਼ਾਲੀ ਸ਼ਰਮਾ ਨੇ ਭਾਗ ਲਿਆ, ਜਦ ਕਿ ਸੁਪਰਵਾਈਜ਼ਰ ਜਸਵਿੰਦਰ ਕੌਰ ਵੀ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਹਾਜ਼ਰ ਔਰਤਾਂ ਨੂੰ ਸੰਬੋਧਨ ਕਰਦਿਆਂ ਡਾ. ਵਿਸ਼ਾਲੀ ਸ਼ਰਮਾ ਨੇ ਕਿਹਾ ਕਿ ਬੱਚਿਆਂ ਦੀ ਚੰਗੀ ਸਿਹਤ ਤੇ ਉਨ੍ਹਾਂ ਦੇ ਉੱਤਮ ਸਰੀਰਕ ਵਿਕਾਸ ਲਈ ਮਾਂ ਦਾ ਦੁੱਧ ਸਭ ਤੋਂ ਵੱਧ ਜ਼ਰੂਰੀ ਅਤੇ ਅੰਮਿ੍ਤ ਸਾਮਾਨ ਮੰਨਿਆ ਜਾਂਦਾ ਹੈ | ਉਨ੍ਹਾਂ ਨੇ ਗਰਭਵਤੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰੋਜ਼ਾਨਾ ਦੀ ਖ਼ੁਰਾਕ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿਣ ਤੇ ਹਮੇਸ਼ਾ ਸਾਫ਼-ਸੁਥਰਾ ਤੇ ਪੌਸ਼ਟਿਕ ਭੋਜਨ ਹੀ ਗ੍ਰਹਿਣ ਕਰਨ | ਡਾ. ਸ਼ਰਮਾ ਨੇ ਔਰਤਾਂ ਨੂੰ ਸਿਹਤਮੰਦ ਰਹਿਣ ਦਾ ਵਲ ਦੱਸਦਿਆਂ ਪ੍ਰੇਰਿਤ ਕੀਤਾ ਕਿ ਉਹ ਬਾਸੀ ਸਬਜ਼ੀਆਂ ਅਤੇ ਫ਼ਿ੍ਜ ਵਿਚ ਰੱਖੇ ਹੋਏ ਪੁਰਾਣੇ ਖਾਣੇ ਦੇ ਸਾਮਾਨ ਦੀ ਵਰਤੋਂ ਕਰਨ ਤੋਂ ਬਿਲਕੁਲ ਪ੍ਰਹੇਜ਼ ਕਰਨ | ਇਸ ਮਮਤਾ ਦਿਵਸ ਮੌਕੇ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਰੂਟੀਨ ਮੁਤਾਬਕ ਟੀਕਾਕਰਨ ਵੀ ਕੀਤਾ ਅਤੇ ਮੌਜੂਦ ਬੱਚਿਆਂ ਨੂੰ ਲੋੜੀਂਦੇ ਟੀਕੇ ਲਗਾਏ ਗਏ | ਇਸ ਜਾਗਰੂਕਤਾ ਤੇ ਟੀਕਾਕਰਨ ਕੈਂਪ ਦੌਰਾਨ ਡਾ. ਵਿਸ਼ਾਲੀ ਸ਼ਰਮਾ, ਸੁਪਰਵਾਈਜ਼ਰ ਜਸਵਿੰਦਰ ਕੌਰ, ਪ੍ਰਵੀਨ ਕੁਮਾਰੀ, ਕਨਵਲ ਕੁਮਾਰ, ਆਸ਼ਾ ਵਰਕਰ ਸੰਤੋਸ਼ ਕੁਮਾਰੀ ਤੇ ਸਤੀਸ਼ ਸਮੇਤ ਹੋਰ ਸਿਹਤ ਕਰਮੀ ਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੇ ਦੂਜੀ ਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਵਲੋਂ 'ਡੌਮਿਨੋਜ਼ ਪੀਜ਼ਾ' ਦਾ ਦੌਰਾ ਅਗਲੀ ਖ਼ਬਰ ਮੁਸਲਮਾਨ ਭਾਈਚਾਰੇ ਵਲੋਂ ਈਦ-ਉਲ-ਜੂਹਾ ਦਾ ਤਿਉਹਾਰ ਮਨਾਇਆ
Ad Position 24