ਬੰਗਾ, 28 ਮਈ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੇ ਪੀ. ਪੀ. 2 ਤੋਂ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਡੌਮਿਨੋਜ਼ ਪੀਜ਼ਾ ਦਾ ਇਕ ਰੌਚਕ ਤੇ ਸਿੱਖਿਆਤਮਕ ਦੌਰਾ ਕਰਵਾਇਆ | ਇਹ ਟਿ੍ਪ ਬੱਚਿਆਂ ਲਈ ਵਿਸ਼ੇਸ਼ ਅਨੁਭਵ ਤੇ ਸਿੱਖਿਆ ਦਾ ਇਕ ਸ਼ਾਨਦਾਰ ਮੌਕਾ ਸਾਬਤ ਹੋਇਆ | ਇਸ ਦੌਰਾਨ ਨੰਨ੍ਹੇ ਮੁੰਨੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪੀਜ਼ਾ ਬਣਾਉਣ ਦੀ ਪੂਰੀ ਪ੍ਰਕਿਰਿਆ ਨੂੰ ਸਿੱਖਿਆ ਤੇ ਸਮਝਿਆ | ਬੱਚਿਆਂ ਨੂੰ ਆਟਾ ਤਿਆਰ ਕਰਨ ਤੋਂ ਲੈ ਕੇ ਸੁਆਦਿਸ਼ਟ ਟਾਪਿੰਗਜ਼ ਲਗਾਉਣ ਅਤੇ ਪੀਜ਼ਾ ਨੂੰ ਬੇਕ ਕਰਨ ਤੱਕ ਦੀ ਜਾਣਕਾਰੀ ਦਿੱਤੀ ਗਈ | ਡੌਮਿਨੋਜ਼ ਦੇ ਸਟਾਫ ਮੈਂਬਰਾਂ ਨੇ ਬੱਚਿਆਂ ਨੂੰ ਸਫ਼ਾਈ, ਟੀਮਵਰਕ ਤੇ ਗਾਹਕ ਸੇਵਾ ਦੇ ਮਹੱਤਵ ਬਾਰੇ ਵੀ ਜਾਣੂੰ ਕਰਵਾਇਆ | ਵਿਦਿਆਰਥੀਆਂ ਨੇ ਪੂਰੀ ਪ੍ਰਕਿਰਿਆ ਨੂੰ ਬਹੁਤ ਧਿਆਨ ਅਤੇ ਉਤਸੁਕਤਾ ਨਾਲ ਦੇਖਿਆ | ਸਿੱਖਣ ਦੇ ਨਾਲ-ਨਾਲ ਬੱਚਿਆਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਸੁਆਦਿਸ਼ਟ ਪੀਜ਼ਾ ਦਾ ਆਨੰਦ ਮਾਣਿਆ ਅਤੇ ਖੂਬ ਮੌਜ-ਮਸਤੀ ਕੀਤੀ | ਇਹ ਦੌਰਾ ਬੱਚਿਆਂ ਲਈ ਸਿਰਫ਼ ਇਕ ਸਿੱਖਿਆਤਮਕ ਯਾਤਰਾ ਹੀ ਨਹੀਂ ਸੀ, ਸਗੋਂ ਯਾਦਗਾਰ ਪਲਾਂ ਨਾਲ ਭਰਪੂਰ ਇਕ ਖੂਬਸੂਰਤ ਅਨੁਭਵ ਬਣ ਗਿਆ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਨੀਨਾ ਭਾਰਦਵਾਜ ਨੇ ਇਸ ਸਫਲ ਦੌਰੇ ਲਈ ਅਧਿਆਪਕਾਂ ਤੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਲਈ ਵਿਸ਼ੇਸ਼ ਸੰਦੇਸ਼ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਹਮੇਸ਼ਾ ਨਵੀਆਂ ਚੀਜ਼ਾਂ ਸਿੱਖਣ ਲਈ ਉਤਸੁਕ ਰਹਿਣਾ ਚਾਹੀਦਾ ਹੈ ਅਤੇ ਸਿੱਖਣ ਦੇ ਨਾਲ-ਨਾਲ ਜੀਵਨ ਦੇ ਸੋਹਣੇ ਪਲਾਂ ਦਾ ਆਨੰਦ ਵੀ ਲੈਣਾ ਚਾਹੀਦਾ ਹੈ |