23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਜਗਦੀਸ਼ ਕੌਰ ਨੇ ਐਸ. ਡੀ. ਐਮ. ਦਫ਼ਤਰ ਦੇ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 12-06-2026
ਬੰਗਾ, 11 ਜੂਨ (ਧਰਮਵੀਰ ਪਾਲ)-ਉਪ ਮੰਡਲ ਮੈਜਿਸਟਰੇਟ ਬੰਗਾ ਦੇ ਸੁਪਰਡੈਂਟ ਵਜੋਂ ਜਗਦੀਸ਼ ਕੌਰ ਨੇ ਅਹੁਦਾ ਸੰਭਾਲਿਆ | ਇਸ ਤੋਂ ਪਹਿਲਾਂ ਉਹ ਬਲਾਚੌਰ ਵਿਖੇ ਸੇਵਾਵਾਂ ਨਿਭਾ ਰਹੇ ਸਨ | ਅਹੁਦਾ ਸੰਭਾਲਣ ਮੌਕੇ ਐਸ. ਡੀ. ਐਮ. ਦਫ਼ਤਰ ਦੇ ਸਮੂਹ ਕਰਮਚਾਰੀਆਂ ਨੇ ਉਨ੍ਹਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਤੋਂ ਬਾਅਦ ਉਨ੍ਹਾਂ ਦਫ਼ਤਰ ਦੇ ਸਮੂਹ ਕਰਮਚਾਰੀਆਂ ਨਾਲ ਇਕ ਮੀਟਿੰਗ ਕਰਕੇ ਉਨ੍ਹਾਂ ਨੂੰ ਦਫ਼ਤਰ ਦੇ ਕੰਮ ਵਿਚ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਜਨਤਾ ਦੇ ਕੰਮਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਾਉਣ ਲਈ ਉਹ ਆਪਣੇ ਤੇ ਸਟਾਫ਼ ਸਮੇਤ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੰਮ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਕਿਸੇ ਵੀ ਕੰਮਕਾਜ ਦੇ ਦਿਨ ਦਫਤਰ ਵਿਚ ਉਨ੍ਹਾਂ ਨੂੰ ਮਿਲ ਸਕਦੇ ਹਨ | ਇਸ ਮੌਕੇ ਸੁਖਵਿੰਦਰ ਸਿੰਘ ਸੁੰਡਾ ਸੀਨੀਅਰ ਸਹਾਇਕ, ਡਾ. ਬਲਵਿੰਦਰ ਸਿੰਘ, ਡਾ. ਮਨਪ੍ਰੀਤ ਕੌਰ, ਰਾਜਨ ਭਾਟੀਆ ਸੀਨੀਅਰ ਅਸਿਸਟੈਂਟ ਗੁਰਜੀਤ ਸਿੰਘ ਜੂਨੀਅਰ ਸਹਾਇਕ, ਵਿਸ਼ਾਲ ਜੂਨੀਅਰ ਸਹਾਇਕ, ਹਰਪ੍ਰੀਤ ਕੌਰ ਜੂਨੀਅਰ ਸਹਾਇਕ, ਅਮਨ ਕੁਮਾਰ ਜੂਨੀਅਰ ਸਹਾਇਕ, ਰਾਜ ਕੁਮਾਰ, ਤੁਸ਼ਾਰ, ਲਖਵੀਰ ਸਿੰਘ, ਸੁਨੀਲ, ਜਸਵੀਰ ਕੌਰ, ਪਰਵਿੰਦਰ ਸਿੰਘ, ਗੁਰਚਰਨ ਸਿੰਘ ਅਤੇ ਰੇਸ਼ਮ ਅਟਾਰੀ ਮੈਂਬਰ ਕੌਰ ਕਮੇਟੀ ਹਿਊਮਨ ਰਾਈਟ ਕਮਿਸ਼ਨ ਨਵਾਸ਼ਹਿਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੌਜੂਦਾ ਸਰਕਾਰ ਹਰ ਫਰੰਟ 'ਤੇ ਹੋ ਰਹੀ ਹੈ ਫੇਲ੍ਹ ਸਾਬਤ-ਤਰਸੇਮ ਚੰਦਿਆਣੀ ਅਗਲੀ ਖ਼ਬਰ ਪੰਜਾਬ ਸਟੇਟ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਦੀ ਜੇਤੂ ਖਿਡਾਰਨ ਲਵਜੋਤ ਸਨਮਾਨਿਤ
Ad Position 24