ਬਹਿਰਾਮ, 8 ਜੁਲਾਈ (ਨਛੱਤਰ ਸਿੰਘ ਬਹਿਰਾਮ)-ਦਰਬਾਰ ਸੱਯਦ ਬਾਬਾ ਜੌੜੇ ਪੀਰ ਬਹਿਰਾਮ ਵਿਖੇ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਰਣਵੀਰ ਸਿੰਘ ਧਾਮੀ ਦੀ ਰਹਿਨੁਮਾਈ ਹੇਠ, ਵਿਸ਼ਾਲ ਜਿਊਲਰੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਦਰਬਾਰ ਦੀਆਂ ਸਾਰੀਆਂ ਧਾਰਮਿਕ ਰਸਮਾਂ ਕਰਨ ਉਪਰੰਤ ਸਟੇਜ ਸਜਾਈ ਗਈ। ਜਿਸ ਵਿੱਚ ਨਾਮਵਰ ਕਲਾਕਾਰ ਸਲਾਮਤ ਅਲੀ ਮਤੋਈ ਕਵਾਲ ਪਾਰਟੀ, ਗਿੱਲ ਸਿਸਟਰ, ਮਿੰਟੂ ਹੇਅਰ, ਪਰਵੇਜ ਖਾਨ, ਸਾਜਨ ਅਲੀ, ਇਮਰਾਨ ਕਾਦਰੀ, ਸੋਨੂੰ-ਮੋਨੂੰ ਕਵਾਲ ਪਾਰਟੀ, ਪ੍ਰਿਆ ਹੰਸ, ਸੋਨੀ ਸਰੋਆ ਆਦਿ ਨੇ ਹਾਜ਼ਰੀਆਂ ਭਰੀਆਂ। ਸਟੇਜ ਸੈਕਟਰੀ ਦੀ ਭੂਮਿਕਾ ਕੁਲਦੀਪ ਕੋਟਲਾ ਨੇ ਬਾਖੂਬੀ ਨਿਭਾਈ। ਮੁੱਖ ਸੇਵਾਦਾਰ ਰਣਵੀਰ ਸਿੰਘ ਧਾਮੀ ਵਲੋਂ ਜਿਥੇ ਪਹੁੰਚੇ ਹੋਏ ਮਹਾਂਪੁਰਸ਼ਾਂ, ਕਲਾਕਾਰਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਉਥੇ ਸਨਮਾਨਿਤ ਵੀ ਕੀਤਾ। ਜ਼ਿਕਰਯੋਗ ਹੈ ਕਿ ਜੋੜ ਮੇਲੇ ‘ਤੇ ਬਲੱਡ ਸੈਂਟਰ ਓਰਥੋਨੋਵਾ ਹਸਪਤਾਲ ਵਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਰਣਵੀਰ ਸਿੰਘ ਧਾਮੀ, ਇੰਦਰਜੀਤ ਪ੍ਰੀਤ ਸਿੰਘ ਧਾਮੀ ਕੈਨੇਡਾ, ਬੀਬੀ ਸੁਰਿੰਦਰ ਕੌਰ, ਬੀਬੀ ਰਜਿੰਦਰ ਕੌਰ ਧਾਮੀ, ਬੀਬੀ ਜਸਵਿੰਦਰ ਕੌਰ, ਸੁਖਵਿੰਦਰ ਸਿੰਘ ਘੋਨਾ, ਰਾਜਵੀਰ ਸਿੰਘ ਧਾਮੀ, ਸਰਪੰਚ ਮੋਹਣ ਲਾਲ, ਰਿਟਾ. ਇੰਸਪੈਕਟਰ ਅਮਰਜੀਤ ਕੁਮਾਰ ਲੋਹਟੀਆ ਸਾਧਪੁਰ, ਕਰਨ ਸਿੰਘ, ਮਨਪ੍ਰੀਤ ਮਨੀ ਵਿਸ਼ਾਲ ਜਿਊਲਰ ਬਹਿਰਾਮ, ਮਹਿੰਦਰ ਪਾਲ ਸੰਮਤੀ ਮੈਂਬਰ, ਹੈਰੀ ਫਗਵਾੜਾ, ਰਣਵੀਰ ਸਿੰਘ ਪਾਲ, ਨੰਬਰਦਾਰ ਹਰਪਾਲ ਸਿੰਘ ਕਾਹਲੋਂ, ਸੁਖਦੇਵ ਮੱਲ੍ਹਾ ਸੋਢੀਆ, ਨਿਰਮਲ ਪੰਚ ਮੱਲ੍ਹਾ ਸੋਢੀਆਂ, ਰਾਮ ਸਰੂਪ ਮੱਲ੍ਹਾ ਸੋਢੀਆਂ, ਜੋਗਿੰਦਰ ਢੰਢੂਹਾ, ਬਲਵੀਰ ਸਿੰਘ, ਮਿਸਤਰੀ ਸ਼ਿਵ ਦਿਆਲ, ਅਮਰਜੀਤ ਕੁਮਾਰ, ਧਰਮਪਾਲ, ਜਸਵੰਤ ਬੇਲਦਾਰ ਆਦਿ ਹਾਜ਼ਰ ਸਨ।