ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਬੱਬਰ ਮੈਮੋਰੀਅਲ ਸਕੂਲ ਦੌਲਤਪੁਰ ’ਚ ਮਿਸ਼ਨ ਹਰਿਆਲੀ ਦੀ ਹੋਈ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 09-07-2026
ਨਵਾਂਸ਼ਹਿਰ/ਜਾਡਲਾ, 8 ਜੁਲਾਈ (ਦੀਦਾਰ ਸਿੰਘ ਸ਼ੇਤਰਾ, ਹਰਕੰਵਲ ਸਿੰਘ ਕੌਲਗੜ੍ਹ)- ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਚਲਾਈ ਜਾ ਰਹੀ ਮੁਹਿੰਮ ਮਿਸ਼ਨ ਹਰਿਆਲੀ 2026 ਅਧੀਨ ਇਲਾਕੇ ਦੀ ਮਸ਼ਹੂਰ ਵਿਦਿਅਕ ਸੰਸਥਾ ਬੱਬਰ ਕਰਮ ਸਿੰਘ ਮੇਮੋਰੀਅਲ ਪਬਲਿਕ ਸਕੂਲ ਦੌਲਤਪੁਰ ਵਿੱਚ ਸਕੂਲ ਦੇ ਡਾਇਰੈਕਟਰ ਕੇ.ਐਸ. ਖਾਬੜਾ ਅਤੇ ਪ੍ਰਿੰਸੀਪਲ ਰਾਜ ਰਾਣੀ ਦੀ ਅਗਵਾਈ ਹੇਠ ਮਿਸ਼ਨ ਹਰਿਆਲੀ 2026 ਤਹਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦਾ ਮੁੱਖ ਮਕਸਦ ਧਰਤੀ ਨੂੰ ਹਰਿਆ-ਭਰਿਆ ਬਣਾਉਣਾ ਤੇ ਵਾਤਾਵਰਣ ਨੂੰ ਸਾਫ ਤੇ ਸ਼ੁੱਧ ਰੱਖਣਾ ਹੈ। ਮੈਡਮ ਰਾਜ ਰਾਣੀ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਮੁਹਿੰਮ ਵਿੱਚ ਸਕੂਲ ਦੇ ਅਧਿਆਪਕ ਤੇ ਵਿਦਿਆਰਥੀਆਂ ਵੱਧ ਚੜ੍ਹਕੇ ਹਿੱਸਾ ਲੈ ਰਹੇ ਹਨ। ਵਿਦਿਆਰਥੀ ਆਪਣੇ ਘਰਾਂ ਤੇ ਆਲੇ-ਦੁਆਲੇ ਦੀ ਮਨਪਸੰਦ ਜਗ੍ਹਾ ‘ਤੇ ਵੀ ਬੂਟੇ ਲਗਾਉਣਗੇ ਤੇ ਇਸ ਤਰ੍ਹਾਂ ਬੜੇ ਸੁੱਚਜੇ ਢੰਗ ਨਾਲ ਇਹ ਮਿਸ਼ਨ ਹਰਿਆਲੀ 2026 ਦੀ ਸ਼ੁਰੂਆਤ ਦਾ ਕੰਮ ਨੇਪਰੇ ਚਾੜਿਆ ਜਾਵੇਗਾ। ਸਕੂਲ ਦਾ ਹਰ ਇੱਕ ਵਿਦਿਆਰਥੀ ਇੱਕ-ਇੱਕ ਬੂਟਾ ਲਾਵੇਗਾ ਤੇ ਉਸ ਦੀ ਸੰਭਾਲ ਕਰੇਗਾ। ਇਸ ਮੁਹਿੰਮ ਵਿੱਚ ਵਿਦਿਆਰਥੀਆਂ ਦੇ ਮਾਪੇ ਵੀ ਭਾਗ ਲੈਣਗੇ। ਨਰਸਰੀ ਤੋਂ ਲੈ ਕੇ ਬਾਰਵੀਂ ਤੱਕ ਦੇ ਵਿਦਿਆਰਥੀ 25 ਜੁਲਾਈ ਤੱਕ ਆਪਣੇ ਮਾਤਾ-ਪਿਤਾ ਦੇ ਨਾਲ ਆਪਣੀ ਮਨ ਪਸੰਦ ਜਗ੍ਹਾ ਉੱਪਰ ਇੱਕ ਬੂਟਾ ਲਗਾਉਣਗੇ ਜਿਸ ਦੀ ਇੱਕ ਫੋਟੋ ਤੇ ਲੋਕੇਸ਼ਨ ਉਹ ਫਾਊਂਡੇਸ਼ਨ ਵੱਲੋਂ ਬਣਾਈ ਐਪ (FAP :- Haryali) ਉੱਪਰ ਸਾਂਝੀ ਕਰਨਗੇ। ਸਕੂਲ ਦੇ ਪ੍ਰਿੰਸੀਪਲ ਨੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੂੰ “ਮਿਸ਼ਨ ਹਰਿਆਲੀ 2026” ਬਾਰੇ ਦਸਦਿਆਂ ਕਿਹਾ ਕਿ “ਮਿਸ਼ਨ ਹਰਿਆਲੀ” ਦੀ ਸ਼ੁਰੂਆਤ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਪੰਜਾਬ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਡਾ. ਜਗਜੀਤ ਸਿੰਘ ਧੁਰੀ ਦੀ ਅਗਵਾਈ ਹੇਠ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਸਕੂਲਾਂ ਦੇ ਵਿਦਿਆਰਥੀ, ਆਧਿਆਪਕ, ਮਾਪੇ ਵਾਤਾਵਰਨ ਦੀ ਸੰਭਾਲ ਲਈ ਹਰ ਸਾਲ ਵੱਡੀ ਗਿਣਤੀ ਵਿੱਚ ਬੂਟੇ ਲਗਾਉਂਦੇ ਹਨ ਅਤੇ ਓਹਨਾ ਦੀ ਸਾਂਭ-ਸੰਭਾਲ ਵੀ ਕਰਦੇ ਹਨ ਅਤੇ ਰੁੱਖ ਲਗਾਉਣ ਦੀਆਂ ਤਸਵੀਰਾਂ ਫੈਪ ਐਪ ’ਤੇ ਅਪਲੋਡ ਕਰਦੇ ਹਨ। ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਅੰਦਰੂਨੀ ਮੂਲਾਂਕਨ ਵਿੱਚ ਵਾਧੂ ਅੰਕ ਵੀ ਦਿੱਤੇ ਜਾਂਦੇ ਹਨ। ਇਸ ਮੌਕੇ ਸਕੂਲ ਦੀ ਸਵੇਰ ਦੀ ਸਭਾ ਵਿੱਚ ਬੱਚਿਆਂ, ਅਧਿਆਪਕਾਂ ਵੱਲੋਂ ਮਿਸ਼ਨ ਹਰਿਆਲੀ 2026 ਦੀ ਸ਼ੁਰੂਆਤ ਕਰਦਿਆ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਆਪਣੇ ਲਗਾਏ ਗਏ ਬੂਟਿਆਂ ਦੀ ਦੇਖਭਾਲ ਕਰਨ ਲਈ ਉਤਸ਼ਾਹਿਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜਸਪਾਲ ਸਿੰਘ ਜਾਡਲੀ ਵਲੋਂ ਫ਼ਿਲਮ ‘ਸਤਲੁਜ’ ’ਤੇ ਲਗਾਈ ਗਈ ਪਾਬੰਦੀ ਦੀ ਨਿਖੇਧੀ ਅਗਲੀ ਖ਼ਬਰ ਦਰਬਾਰ ਸੱਯਦ ਬਾਬਾ ਜੌੜੇ ਪੀਰ ਬਹਿਰਾਮ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ
Ad Position 24
No active advertisement