ਬਹਿਰਾਮ, 8 ਜੁਲਾਈ (ਨਛੱਤਰ ਸਿੰਘ ਬਹਿਰਾਮ)-ਦਰਬਾਰ ਸੱਯਦ ਉੱਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਰੌਜਾ ਸ਼ਰੀਫ਼ ਮੰਢਾਲੀ ਵਿਖੇ ਨਤਮਸਤਕ ਹੁੰਦਿਆ ਸੀਨੀਅਰ ਆਪ ਆਗੂ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਫਿਲੋਰ ਨੇ ਕਿਹਾ ਕਿ ਮੇਲੇ ਸਾਡੇ ਵਿੱਚ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਨਾਲ-ਨਾਲ ਮਹਾਂਪੁਰਸ਼ਾਂ, ਰੱਬੀ ਰੂਹਾਂ ਦੇ ਦੀਦਾਰੇ ਦਰਸ਼ਨ ਵੀ ਕਰਾਉਂਦੇ ਹਨ, ਇਸ ਲਈ ਸਾਨੂੰ ਜੋੜ ਮੇਲੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ। ਉਪਰੰਤ ਜਿਥੇ ਮੌਜੂਦਾ ਗੱਦੀਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਨੇ ਮੈਡਮ ਲੋਹਟੀਆ ਦਾ ਸਨਮਾਨ ਕੀਤਾ ਉਥੇ ਉਨ੍ਹਾ ਦੀ ਤੰਦਰੁਸਤੀ ਅਤੇ ਚੜ੍ਹਦੀਕਲਾਂ ਲਈ ਅਸ਼ੀਰਵਾਦ ਵੀ ਦਿੱਤਾ। ਇਸ ਮੌਕੇ ਸਾਈਂ ਜੀਤ ਸ਼ਾਹ ਰੁੜਕਾ, ਕੁਲਵੰਤ ਕੁਮਾਰ ਮੇਹਲੀ, ਸੁਖਵਿੰਦਰ ਕੁਮਾਰ ਸੁੱਖਾ ਮੇਹਲੀ, ਹਰਮੇਸ਼ ਲਾਲ ਮੇਹਲੀਆਣਾ, ਗੁਰਪ੍ਰੀਤ ਮੰਢਾਲੀ, ਪਰਮਿੰਦਰ ਮੰਢਾਲੀ, ਗੌਰਵ ਕੁਮਾਰ, ਸੰਦੀਪ ਸਿੰਘ, ਸੋਨੀ ਆਦਿ ਹਾਜ਼ਰ ਸਨ।