ਗੁਰਦਾਸਪੁਰ, 21 ਜੂਨ (ਚੱਕਰਾਜਾ)-ਗੁਰਦਾਸਪੁਰ ਵਿਚ ਡੀ.ਏ.ਵੀ. ਸੰਸਥਾਵਾਂ ਦੇ ਸਾਂਝੇ ਸਹਿਯੋਗ ਤੇ ਆਰੀਆ ਰਤਨ ਪਦਮ ਸ੍ਰੀ ਡਾ. ਪੂਨਮ ਸੂਰੀ ਦੀ ਅਗਵਾਈ ਹੇਠ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੁਰਦਾਸਪੁਰ ਵਿਖੇ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਪਤਵੰਤਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਆਪਣੇ ਸੰਦੇਸ਼ ਵਿਚ ਆਰੀਆ ਰਤਨ ਪਦਮ ਸ੍ਰੀ ਡਾ. ਪੂਨਮ ਸੂਰੀ ਨੇ ਕਿਹਾ ਕਿ ਯੋਗ ਭਾਰਤੀ ਸੱਭਿਆਚਾਰ ਦੀ ਇਕ ਅਨਮੋਲ ਵਿਰਾਸਤ ਹੈ। ਯੋਗ ਰਾਹੀਂ ਵਿਅਕਤੀ ਸਰੀਰਕ ਸਿਹਤ, ਮਾਨਸਿਕ ਸ਼ਾਂਤੀ ਤੇ ਅਧਿਆਤਮਿਕ ਸੰਤੁਲਨ ਪ੍ਰਾਪਤ ਕਰਦਾ ਹੈ। ਉਸ ਨੇ ਸਾਰੀਆਂ ਡੀ.ਏ.ਵੀ. ਸੰਸਥਾਵਾਂ ਨੂੰ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮਾਜ ਵਿਚ ਯੋਗ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਨੂੰ ਰੋਜ਼ਾਨਾ ਜੀਵਨ ਦਾ ਇਕ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਡੀ.ਏ.ਵੀ. ਸੰਸਥਾਵਾਂ ਦੇ ਚੇਅਰਮੈਨ ਰਾਜਨ ਮਿੱਤਲ, ਆਸ਼ਾ ਮਿੱਤਲ, ਨੀਲ ਕਮਲ ਮਹਾਜਨ (ਸੇਵਾ ਭਾਰਤੀ ਪੰਜਾਬ ਦੇ ਉਪ ਪ੍ਰਧਾਨ) ਸੇਵਾ ਭਾਰਤੀ ਗੁਰਦਾਸਪੁਰ ਤੋਂ ਜਿਤੇਂਦਰ ਗੁਪਤਾ, ਡਾ. ਰਾਜੀਵ ਅਰੋੜਾ, ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਪ੍ਰਿੰਸੀਪਲ ਦੀਪਕ ਸਰਪਾਲ, ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਰਾਜੀਵ ਭਾਰਤੀ, ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਪ੍ਰਿੰਸੀਪਲ ਰੀਨਾ ਗੁਪਤਾ, ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਅਤੇ ਸ਼ਿਪਰਾ ਗੁਪਤਾ ਧਨਦੇਵੀ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ, ਪ੍ਰਵੀਨ ਅੱਤਰੀ, ਜ਼ਿਲ੍ਹਾ ਮੈਨੇਜਰ ਅਤੇ ਕਾਮਨ ਸਰਵਿਸ ਸੈਂਟਰ ਤੋਂ ਸੁਨੀਲ ਵੀ ਇਸ ਸਮਾਗਮ ਵਿਚ ਸ਼ਾਮਿਲ ਹੋਏ। ਸਰਜਨ ਡਾ. ਅਜੇ ਮਹਾਜਨ ਅਤੇ ਅੱਖਾਂ ਦੇ ਮਾਹਿਰ ਡਾ. ਵੰਦਨਾ ਮਹਾਜਨ ਮੁੱਖ ਮਹਿਮਾਨ ਸਨ। ਸਮਾਗਮ ਦੀ ਸ਼ੁਰੂਆਤ ਦੀਵੇ ਜਗਾਉਣ ਨਾਲ ਹੋਈ। ਡੀ.ਏ.ਵੀ. ਗੀਤ ਅਤੇ ਸੁਰੀਲੇ ਭਜਨਾਂ ਨੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਮੁੱਖ ਮਹਿਮਾਨ ਡਾ. ਅਜੇ ਮਹਾਜਨ ਨੇ ਕਿਹਾ ਕਿ ਯੋਗ ਮਨੁੱਖੀ ਸਮਰੱਥਾ ਨੂੰ ਵਧਾਉਂਦਾ ਹੈ। ਚੇਅਰਮੈਨ ਰਾਜਨ ਮਿੱਤਲ ਨੇ ਯੋਗ ਦਿਵਸ ‘ਤੇ ਦੁਨੀਆਂ ਨੂੰ ਵਧਾਈ ਦਿੰਦੇ ਹੋਏ ਲੋਕਾਂ ਦੀ ਤੰਦਰੁਸਤੀ ਨੂੰ ਬਿਹਤਰ ਬਣਾਉਣ ਅਤੇ ਸਿਹਤਮੰਦ ਜੀਵਨ ਜੀਊਣ ਵਿਚ ਇਸ ਦੀ ਮਹੱਤਤਾ ਬਾਰੇ ਚਰਚਾ ਕੀਤੀ। ਸੇਵਾ ਭਾਰਤੀ ਪੰਜਾਬ ਦੇ ਕਾਰਜਕਾਰਨੀ ਮੈਂਬਰ ਦਲਬੀਰ ਸਿੰਘ ਦੀ ਅਗਵਾਈ ਹੇਠ ਸਤੀਸ਼, ਮਦਨ ਗੋਪਾਲ, ਨਵਨੀਤ ਸ਼ਰਮਾ, ਵਿਕਰਮ, ਰਾਹੁਲ, ਅਰੁਣ ਸ਼ਰਮਾ, ਰਾਜੀਵ ਸ਼ਰਮਾ, ਅਸ਼ੋਕ ਮਹਾਜਨ, ਰਜਨੀਸ਼ ਵਸ਼ਿਸ਼ਟ ਸੁਭਾਸ਼, ਨਰਿੰਦਰ ਸ਼ਰਮਾ, ਸੂਬੇਦਾਰ ਮਹਿੰਦਰ ਪਾਲ, ਕੰਵਲਜੀਤ ਸ਼ਰਮਾ, ਰਜਨੀਸ਼ ਗੁਪਤਾ, ਅਨੁਪਮ ਸ਼ਰਮਾ ਡੋਗਰਾ, ਅਨੂਪਮ ਸ਼ਰਮਾ ਡੋਗਰਾ, ਡੀ.ਡੀ. ਸਨਾਤਨ ਚੇਤਨਾ ਮੰਚ, ਜੁਗਲ ਪਾਂਗਾਸਾ, ਸੁਰਿੰਦਰ ਮਹਾਜਨ, ਪ੍ਰਦੀਪ ਅਤੇ ਸਾਈਂ ਪਰਿਵਾਰ ਸਮਿਤੀ ਦੀ ਟੀਮ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਭਾਗ ਮੁਖੀ ਦੀਪਕ, ਸਿਟੀ ਇੰਚਾਰਜ ਰਾਜੇਸ਼ ਸ਼ਰਮਾ, ਰਣਧੀਸ਼, ਅਨਿਲ ਨੰਦਾ, ਗੁਲਸ਼ਨ, ਗੁਰਚਰਨ, ਪਵਨ, ਜਾਗਰਣ ਚੇਤਨਾ ਮੰਚ ਦੀ ਟੀਮ ਅਤੇ ਉਨ੍ਹਾਂ ਦੀ ਅਗਵਾਈ ਹੇਠ ਜਾਗਰਣ ਚੇਤਨਾ ਮੰਚ ਦੇ ਏ. ਸਾਥੀਆਂ, ਸ੍ਰੀ ਬ੍ਰਾਹਮਣ ਸਭਾ ਦੇ ਰਵਿੰਦਰ ਸ਼ਰਮਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਵਰਕਰ ਕ੍ਰਿਸ਼ਨ ਬਮੋਤਰਾ, ਭਾਜਪਾ ਮੰਡਲ ਪ੍ਰਧਾਨ ਰੋਹਿਤ ਮਹਾਜਨ, ਪ੍ਰਵੀਨ ਅਤੇ ਟੀਮ ਮੈਂਬਰ, ਬਲੱਡ ਡੋਨਰ ਸੁਸਾਇਟੀ ਦੇ ਰਾਜੇਸ਼ ਬੱਬੀ ਆਪਣੀ ਟੀਮ ਸਮੇਤ ਸਮਾਜਿਕ ਵਰਕਰ ਡਾ. ਗੋਲਡੀ, ਪਵਨ ਮੌਜੂਦ ਸਨ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
ਡੀ.ਏ.ਵੀ. ਸੰਸਥਾਵਾਂ ਤੇ ਸੇਵਾ ਭਾਰਤੀ ਗੁਰਦਾਸਪੁਰ ਵਲੋਂ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ
ਅਜੀਤ ਡੈਸਕ
22-06-2026