18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਫਿਸ਼ ਪਾਰਕ ਵਿਖੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 22-06-2026

ਗੁਰਦਾਸਪੁਰ, 21 ਜੂਨ (ਗੁਰਪ੍ਰਤਾਪ ਸਿੰਘ)-ਅੱਜ ਫਿਸ਼ ਪਾਰਕ ਵਿਖੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਪਤੰਜਲੀ ਯੋਗ ਸਮਿਤੀ, ਭਾਰਤ ਸਵਾਭੀਮਾਨ ਅਤੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜ਼ਿਲ੍ਹਾ ਇੰਚਾਰਜ ਰੋਹਿਤ ਉੱਪਲ ਨੇ ਸਟੇਜ ਦਾ ਸੰਚਾਲਨ ਕੀਤਾ ਤੇ ਹਾਜ਼ਰ ਸਾਰੇ ਮਹਿਮਾਨਾਂ ਨੂੰ ਯੋਗ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਯੋਗਾ ਅਧਿਆਪਕਾਂ ਕੀਮਤੀ ਲਾਲ, ਪਵਨ ਕੁਮਾਰ, ਮਮਤਾ ਅੱਤਰੀ, ਹਰਜੋਤ ਅਤੇ ਸੀਮਾ ਸ਼ਰਮਾ ਨੇ ਸਟੇਜ ਤੋਂ ਵੱਖ-ਵੱਖ ਯੋਗਾ ਆਸਣਾਂ ਅਤੇ ਪ੍ਰਾਣਾਯਾਮ ਤਕਨੀਕਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਵਿਧਾਇਕ ਬਰਿੰਦਰ ਮੀਤ ਪਾਹੜਾ ਅਤੇ ਸਾਬਕਾ ਨਗਰ ਪ੍ਰੀਸ਼ਦ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਯੋਗਾ ਦੇ ਲਾਭਾਂ ਅਤੇ ਸਮਾਜ ਵਿਚ ਇਸ ਦੀ ਮਹੱਤਤਾ ਬਾਰੇ ਸੰਖੇਪ ਵਿਚ ਦੱਸਿਆ। ਗੋਲਡਨ ਇੰਸਟੀਚਿਊਟ ਦੇ ਮੋਹਿਤ ਮਹਾਜਨ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਵਿਚ ਸ਼ਾਮਿਲ ਹੋਏ ਅਤੇ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਖੇਡ ਵਿੰਗ ਦੇ ਬੱਚਿਆਂ ਨੇ ਪੰਡਿਤ ਅਸ਼ੋਕ ਸ਼ਰਮਾ ਆਪਣੇ ਸਾਥੀ ਪੰਡਿਤਾਂ, ਦੁਰਗਾ ਵਾਹਿਨੀ, ਸਨਾਤਨ ਚੇਤਨਾ ਮੰਚ, ਸਨਾਤਨ ਜਾਗਰਣ ਮੰਚ, ਕਰਾਓਕੇ ਗਰੁੱਪ ਗੁਰਦਾਸਪੁਰ ਭਾਰਤ ਵਿਕਾਸ ਪ੍ਰੀਸ਼ਦ, ਗੁਰੂ ਨਾਭਾ ਦਾਸ ਜੀ ਸਭਾ, ਸਾਈਂ ਸਭਾ, ਇਕੁਇਟਾਸ ਬੈਂਕ, ਪੰਜਾਬ ਐਂਡ ਸਿੰਧ ਬੈਂਕ ਆਦਿ ਦੇ ਸਹਿਯੋਗ ਨਾਲ ਇਸ ਸਮਾਗਮ ਨੂੰ ਸਫਲ ਬਣਾਇਆ।

Ad Position 22
No active advertisement
ਪਿਛਲੀ ਖ਼ਬਰ ਨੀਟ ਰੀ-ਟੈਸਟ ਜ਼ਿਲ੍ਹੇ ’ਚ ਵਿਆਪਕ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ ਜ਼ਿਲ੍ਹੇ ’ਚ ਕੁੱਲ ਚਾਰ ਪ੍ਰੀਖਿ... ਅਗਲੀ ਖ਼ਬਰ ਡੀ.ਏ.ਵੀ. ਸੰਸਥਾਵਾਂ ਤੇ ਸੇਵਾ ਭਾਰਤੀ ਗੁਰਦਾਸਪੁਰ ਵਲੋਂ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24