ਬਟਾਲਾ, 26 ਜੂਨ (ਹਰਦੇਵ ਸਿੰੰਘ ਸੰਧੂ)-ਬੀਤੀ ਦੇਰ ਰਾਤ ਬਟਾਲਾ ਨਜ਼ਦੀਕ ਪੈਂਦੇ ਪਿੰਡ ਹਰਦੋਝੰਡੇ ਦੇ ਇਕ ਘਰ ’ਤੇ ਅਣਪਛਾਤਿਆਂ ਵਲੋਂ ਗੋਲੀਆਂ ਚਲਾਈਆ ਗਈਆਂ। ਇਸ ਘਟਨਾ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੈ। ਘਰ ਦੇ ਮਾਲਕ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਹਰਦੋਝੰਡੇ ਨੇ ਦੱਸਿਆ ਕਿ ਮੇਰਾ ਘਰ ਪਿੰਡ ਦੇ ਅੱਡੇ ’ਤੇ ਮੁੱਖ ਸੜਕ ’ਤੇ ਹੈ, ਅਸੀ ਉੱਪਰ ਸੁੱਤੇ ਪਏ ਸੀ ਕਿ ਰਾਤ ਕਰੀਬ ਢੇਡ ਵਜੇ 2 ਅਣਪਛਾਤੇ ਮੋਟਰ ਸਾਇਕਲ ਸਵਾਰਾਂ ਵਲੋਂ ਸਾਡੇ ਘਰ ਦੇ ਗੇਟ 5-6 ਗੋਲੀਆਂ ਮਾਰੀਆਂ, ਜਿਸ ਬਾਰੇ ਮੇਰੇ ਯੂ.ਕੇ ਰਹਿੰਦੇ ਲੜਕੇ ਨੇ ਮੈਨੂੰ ਫੋਨ ਕਰਕੇ ਮੇਨੂੰ ਦੱਸਿਆ। ਕਿਉਂਕਿ ਉਕਤ ਵਿਅਕਤੀਆਂ ਨੇ ਗੋਲੀਆਂ ਚਲਾਉਣ ਉਪਰੰਤ ਮੇਰੇ ਲੜਕੇ ਨੂੰ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਗਈ। ਜਦ ਘਰ ਦੇ ਬਾਹਰ ਜਾ ਕੇ ਦੇਖਿਆ ਤੇ ਗੇਟ ਉੱਪਰ ਪੰਜ ਗੋਲੀਆਂ ਲੱਗਣ ਦੇ ਨਿਸ਼ਾਨ ਮੌਜ਼ੂਦ ਸਨ ਜਿਸ ਬਾਰੇ ਪਿੰਡ ਦੇ ਸਰਪੰਚ ਨੂੰ ਦੱਸਿਆ ਗਿਆ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਪੁਲਿਸ ਵਲੋਂ ਤਰੁੰਤ ਮੌਕੇ ’ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਮੌਕੇ ’ਤੇ ਪਹੁੰਚੇ ਥਾਣਾ ਸਦਰ ਦੇ ਐਸ.ਐਚ.ਓ ਬਿਕਰਮ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਲਖਬੀਰ ਸਿੰਘ ਪੁੱਤਰ ਦਰਸ਼ਨ ਦੇ ਘਰ ’ਤੇ ਗੋਲੀਆਂ ਲੱਗੀਆਂ ਹਨ । ਜਾਂਚ ਕਰ ਰਹੇ ਹਾਂ। ਆਸ ਪਾਸ ਲੱਗੇ ਕੈਮਰੇ ਚੈੱਕ ਕੀਤੀ ਜਾ ਰਹੇ ਹਨ। ਜਲਦੀ ਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ।