02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਅਬਰੋਲ ਨਗਰ ਵਿਚ ਗੰਦੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ’ਚ ਜਾ ਵੜਿਆ

Ad Position 21
No active advertisement
ਅਜੀਤ ਡੈਸਕ 02-07-2026
ਪਠਾਨਕੋਟ, 1 ਜੁਲਾਈ (ਵਿਨੋਦ)-ਪਠਾਨਕੋਟ ਦੇ ਅਬਰੋਲ ਨਗਰ ਵਿਚ ਥੋੜ੍ਹੀ ਜਿਹੇ ਮੀਂਹ ਬਾਅਦ ਹੀ ਗੰਦੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਜਾ ਵੜਿਆ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੀਮਾ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿਚ ਗੰਦੇ ਨਾਲੇ ਦੀ ਸਫਾਈ ਲੰਬੇ ਸਮੇਂ ਤੋਂ ਨਹੀਂ ਹੋਈ, ਜਿਸ ਕਾਰਨ ਨਾਲਾ ਗੰਦਗੀ ਨਾਲ ਭਰ ਗਿਆ ਹੈ ਤੇ ਥੋੜ੍ਹੀ ਜਿਹੇ ਮੀਂਹ ਨਾਲ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਉਨ੍ਹਾਂ ਦੇ ਘਰਾਂ ਵਿਚ ਜਾ ਵੜਿਆ। ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੋਇਆ। ਉਨ੍ਹਾਂ ਦੱਸਿਆ ਕਿ ਥੋੜ੍ਹੇ ਜਿਹੇ ਮੀਂਹ ਦੇ ਚੱਲਦੇ ਹੀ ਅਕਸਰ ਇਹ ਕੰਮ ਹੋ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਗੰਦੇ ਨਾਲੇ ਦੀ ਸਫਾਈ ਕਰਵਾਈ ਜਾਵੇ, ਤਾਂ ਜੋ ਇਹ ਸਮੱਸਿਆ ਖਤਮ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਤਾਰਾਗੜ੍ਹ ਪੁਲਿਸ ਵਲੋਂ ਜਾਮਨੂੰ ਚੌਕ ਤਾਰਾਗੜ੍ਹ ਵਿਖੇ ਲਗਾਇਆ ਨਾਕਾ ਅਗਲੀ ਖ਼ਬਰ ਸਸਤੀ ਰਸੋਈ ֹ’ਚ ਸਮਾਜ ਸੇਵੀ ਨਰੇਸ਼ ਅਗਰਵਾਲ ਨੇ ਪੋਤੇ ਨਿਤਯਮ ਦਾ ਮਨਾਇਆ ਜਨਮ ਦਿਨ
Ad Position 24
No active advertisement