02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸ੍ਰੀ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਤਾਰਾਗੜ੍ਹ ਪੁਲਿਸ ਵਲੋਂ ਜਾਮਨੂੰ ਚੌਕ ਤਾਰਾਗੜ੍ਹ ਵਿਖੇ ਲਗਾਇਆ ਨਾਕਾ

Ad Position 21
No active advertisement
ਅਜੀਤ ਡੈਸਕ 02-07-2026
ਤਾਰਾਗੜ੍ਹ, 1 ਜੁਲਾਈ (ਸੋਹਨ ਲਾਲ)-ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੀ ਰਾਤ ਤਾਰਾਗੜ੍ਹ ਦੇ ਐਸ.ਐਚ.ਓ. ਬਲਵਿੰਦਰ ਸਿੰਘ ਦਾਲਮ ਵਲੋਂ ਜਾਮਨੂੰ ਚੌਕ ਤਾਰਾਗੜ੍ਹ ਵਿਖੇ ਨਾਕਾ ਲਗਾਇਆ ਗਿਆ ਤੇ ਆਉਣ ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਤਾਰਾਗੜ੍ਹ ਬਲਵਿੰਦਰ ਸਿੰਘ ਦਾਲਮ ਨੇ ਦੱਸਿਆ ਕਿ ਸ੍ਰੀ ਅਮਰਨਾਥ ਜੀ ਦੀ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੀ ਹੈ। ਜਿਸ ਦੇ ਤਹਿਤ ਐਸ.ਐਸ.ਪੀ. ਦਲਜਿੰਦਰ ਸਿੰਘ ਢਿੱਲੋ ਵਲੋਂ ਆਦੇਸ਼ ਜਾਰੀ ਕੀਤੇ ਗਏ ਕਿ ਇਲਾਕੇ ਦੀ ਸੁਰੱਖਿਆ ਤੇ ਯਾਤਰਾ ਦੀ ਸੁਰੱਖਿਆ ਲਈ ਸੰਪੂਰਨ ਜਾਂਚ ਕੀਤੀ ਜਾਵੇ ਤਾਂ ਜੋ ਅਮਰਨਾਥ ਦੀ ਯਾਤਰਾ ਸ਼ਾਂਤੀ ਪੂਰਨ ਢੰਗ ਨਾਲ ਹੋ ਸਕੇ ਅਤੇ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਮੁਸ਼ਕਿਲ ਨਾ ਆਵੇ l ਐਸ.ਐਚ.ਓ. ਬਲਵਿੰਦਰ ਸਿੰਘ ਦਾਲਮ ਨੇ ਦੱਸਿਆ ਕਿ ਆਉਣ ਜਾਣ ਵਾਲੇ ਦੋ ਪਹੀਆ, ਚਾਰ ਪਹੀਆ, ਟਰੱਕ ਤੇ ਟਰਾਲੇ ਆਦਿ ਨੂੰ ਪੂਰੀ ਗੰਭੀਰਤਾ ਨਾਲ ਚੈਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਕੋਈ ਕਮੀ ਨਾ ਰਹਿ ਸਕੇ ਤੇ ਅਮਰਨਾਥ ਯਾਤਰੀਆਂ ਦੀ ਯਾਤਰਾ ਸੁਖਦ ਤੇ ਆਰਾਮਦਾਇਕ ਰਹੇ ।
Ad Position 22
No active advertisement
ਪਿਛਲੀ ਖ਼ਬਰ ਪਰਿਵਾਰਕ ਮੈਂਬਰਾਂ ਸਣੇ ਮਾਤਾ ਆਸ਼ਾ ਪੂਰਨੀ ਮੰਦਿਰ ਵਿਖੇ ਨਤਮਸਤਕ ਹੋਈ ਵਾਰਡ ਨੰਬਰ-2 ਦੀ ਕੌਂਸਲਰ ਰਜਨੀ ਮਿਨਹਾਸ ਅਗਲੀ ਖ਼ਬਰ ਅਬਰੋਲ ਨਗਰ ਵਿਚ ਗੰਦੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ’ਚ ਜਾ ਵੜਿਆ
Ad Position 24
No active advertisement